Lok Sabha Election 2024:


ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ ਪ੍ਰਾਈਮ ਸਿਨੇਮਾ ਦੇ ਮਾਲਕ-ਪ੍ਰਬੰਧਕਾਂ ਅਤੇ ਕਿਊਬ ਸਿਨੇਮਾ ਦੇ ਇੰਚਾਰਜ ਸਮੇਤ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। .


ਇਸ ਸਬੰਧੀ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੂੰ 6 ਅਪ੍ਰੈਲ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਇੱਕ ਵੀਡੀਓ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸੂਬੇ ਭਰ ਦੇ ਸਿਨੇਮਾ ਘਰਾਂ ਵਿੱਚ ਪੰਜਾਬ ਸਰਕਾਰ ਦੇ ਲੋਗੋ ਵਾਲੇ ਇਸ਼ਤਿਹਾਰਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿਨੇਮਾ ਘਰਾਂ ਵਿੱਚ ਪ੍ਰਚਾਰ ਵਾਲੀਆਂ ਵੀਡੀਓ 'ਚ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਮੌਜੂਦਗੀ ਦਿਖਾਈ ਜਾ ਰਹੀ ਸੀ। ਵੀਡੀਓ ਨੂੰ ਇਸ਼ਤਿਹਾਰਾਂ ਵਜੋਂ ਦਿਖਾਇਆ ਜਾ ਰਿਹਾ ਹੈ।


  ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਆਰ.ਓ.113-ਘਨੌਰ/ਏ.ਆਰ.ਓ 13-ਪਟਿਆਲਾ ਵੱਲੋਂ ਪ੍ਰਾਈਮ ਸਿਨੇਮਾ ਰਾਜਪੁਰਾ ਦੇ ਮੈਨੇਜਰ ਪਰਮਜੀਤ ਸਿੰਘ ਨੂੰ 6 ਅਪ੍ਰੈਲ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। 8 ਅਪਰੈਲ ਨੂੰ ਐਮਸੀਐਮਸੀ ਪਟਿਆਲਾ ਦੀਆਂ ਸਿਫ਼ਾਰਸ਼ਾਂ ’ਤੇ ਪਟਿਆਲਾ ਪੁਲੀਸ ਨੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਅਤੇ ਕਿਊਬ ਸਿਨੇਮਾ ਦੇ ਇੰਚਾਰਜ ਨੁਮਾਇੰਦਿਆਂ-ਪ੍ਰਬੰਧਕਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਅਤੇ 177 ਤਹਿਤ ਕੇਸ ਦਰਜ ਕੀਤਾ ਸੀ। ਇਹ ਸ਼ਿਕਾਇਤ ਮਾਨਸਾ ਦੇ ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ ਕੀਤੀ ਹੈ।


 




ਮਾਨਿਕ ਗੋਇਲ ਨੇ ਇਸ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਮਾਨਿਕ ਗੋਇਲ ਨੇ ਲਿਖਿਆ ਕਿ "ਮੇਰੀ ਸ਼ਿਕਾਇਤ 'ਤੇ...ਸਿਨੇਮਾ ਮਾਲਿਕ ਅਤੇ ਫਿਲਮ ਡਿਸਟਰੀਬਿਊਸ਼ਨ ਕੰਪਨੀ 'ਤੇ ਪਰਚਾ ਦਰਜ। ਸਰਕਾਰ ਨੂੰ ਛੱਡਿਆ...


ਪੰਜਾਬ ਦੇ ਸਿਨੇਮਾ ਘਰਾਂ ਵਿੱਚ ਚੋਣ ਜ਼ਾਬਤੇ ਦੌਰਾਨ ਪੰਜਾਬ ਸਰਕਾਰ ਦੇ ਇਸ਼ਤਿਹਾਰ ਚਲਾਏ ਜਾ ਰਹੇ ਸਨ। ਇਸ ਤਰ੍ਹਾਂ ਦੇ ਇਸ਼ਤਿਹਾਰ ਦੀ Video ਮੇਰੇ ਵੱਲੋਂ 6 ਅਪ੍ਰੈਲ ਨੂੰ ਟਵੀਟ ਕੀਤੀ ਗਈ ਸੀ ਅਤੇ ਉਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਕੀਤੀ ਗਈ ਸੀ। ਜਿਸ ਤੋਂ ਬਾਅਦ ਮੁੱਖ ਚੋਣ ਅਫਸਰ ਨੇ ਮਹਿਕਮੇ ਦੇ ਸੈਕਟਰੀ ਅਤੇ DC ਪਟਿਆਲਾ ਨੂੰ ਤਲਬ ਕੀਤਾ ਸੀ।


ਹੁਣ ਪਰਚਾ ਸਿਰਫ ਰਾਜਪੁਰੇ ਦੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਦਿੱਲੀ ਦੀ ਫਿਲਮ ਡਿਸਟ੍ਰੀਬਿਊਸ਼ਨ ਕੰਪਨੀ 'ਕਿਊਬ ਸਿਨੇਮਾ' ਦੇ ਮਾਲਕ ਤੇ ਕੀਤਾ ਗਿਆ। ਪੰਜਾਬ ਸਰਕਾਰ ਨੂੰ ਛੱਡ ਦਿੱਤਾ ਗਿਆ ਕਿਉਕਿ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਇਹਨਾਂ ਨੂੰ ਅਸੀਂ ਇਸ਼ਤਿਹਾਰ ਚਲਾਉਣ ਲਈ ਨਹੀਂ ਕਿਹਾ। 


ਪਰ ਸਭ ਤੋਂ ਵੱਡਾ ਸਵਾਲ ਹੈ ਕਿ ਪੈਸੇ ਲਏ ਬਿਣਾ ਜਾਂ ਸਰਕਾਰ/ਪਾਰਟੀ ਦੇ ਕਹੇ ਤੋਂ ਬਿਣਾ ਕੋਈ ਸਿਨੇਮਾ ਜਾਂ ਡਿਸਟ੍ਰੀਬਿਊਸ਼ਨ ਕੰਪਨੀ ਸਿਨੇਮਾ ਵਿੱਚ ਸਰਕਾਰੀ ਇਸ਼ਤਿਹਾਰ ਕਿਉਂ ਚਲਾਵੇਗੀ ? ਇਸ਼ਤਿਹਾਰ ਵੀ ਨਵੀਂ ਫਿਲਮ ਵਿੱਚ ਚੱਲ ਰਿਹਾ ਸੀ ਜੋ 29 ਮਾਰਚ ਨੂੰ ਰਲੀਜ਼ ਹੋਈ ਹੈ, ਜਦੋਂ ਕਿ ਚੋਣ ਜ਼ਾਬਤਾ 16 ਮਾਰਚ ਨੂੰ ਲੱਗਾ ਸੀ; ਇਸ ਲਈ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਪੁਰਾਣਾ ਇਸ਼ਤਿਹਾਰ ਲੱਗਾ ਹੈ ਤੇ ਹਟਾਉਣਾ ਭੁੱਲ ਗਏ। ਇਸ ਦੀ ਹੋਰ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।"