Punjab News: ਇਨ੍ਹੀਂ ਦਿਨੀਂ ਥਾਣੇਦਾਰ ਬਣੇ ਪਿਓ-ਧੀ ਦੀ ਜੋੜੀ ਖੂਬ ਸੁਰਖੀਆਂ ਬਟੋਰ ਰਹੀ ਹੈ। ਜੀ ਹਾਂ ਪੰਜਾਬ ਦੀ ਇੱਕ ਧੀ ਨੇ ਅਜਿਹਾ ਕੁਝ ਕਰ ਦਿਖਾਇਆ ਹੈ, ਜਿਸ ਕਰਕੇ ਹਰ ਕੋਈ ਉਸ ਨੂੰ ਸਲਾਮ ਕਰ ਰਿਹਾ ਹੈ। ਜ਼ਿਲ੍ਹਾ ਪਟਿਆਲਾ ਵਿਚ ਪੈਂਦੇ ਪਿੰਡ ਰੈਸਲ ਦੀ ਰਹਿਣ ਵਾਲੇ ਲਵਲੀਨ ਕੌਰ ਪੰਜਾਬ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ ਭਰਤੀ ਹੋਈ ਹੈ। ਇਸ ਤੋਂ ਪਹਿਲਾਂ ਉਸ ਦੇ ਪਿਤਾ ਚਮਕੌਰ ਸਿੰਘ ਵੀ ਪੰਜਾਬ ਪੁਲਿਸ ’ਚ ਸਬ-ਇੰਸਪੈਕਟਰ ਵਜੋਂ ਡਿਊਟੀ ਨਿਭਾ ਰਹੇ ਹਨ।



ਪਿਤਾ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਿਪਾਹੀ ਭਰਤੀ ਹੋਏ ਸੀ 


ਚਮਕੌਰ ਸਿੰਘ ਕਰੀਬ 28 ਸਾਲ ਪਹਿਲਾਂ ਸਿਪਾਹੀ ਦੇ ਤੌਰ ’ਤੇ ਪੁਲਿਸ ਵਿਚ ਭਰਤੀ ਹੋਏ ਸੀ ਅਤੇ ਉਨ੍ਹਾਂ ਨੂੰ ਸਬ-ਇੰਸਪੈਕਟਰ ਬਣਨ ਲਈ 27 ਸਾਲ ਲੱਗ ਗਏ ਪਰ ਉਨ੍ਹਾਂ ਦੀ ਧੀ ਸਿੱਧੇ ਹੀ ਬਤੌਰ ਸਬ-ਇੰਸਪੈਕਟਰ ਭਰਤੀ ਹੋਈ ਹੈ। ਜਿਸ ਕਰਕੇ ਪਿਤਾ ਦੇ ਨਾਲ-ਨਾਲ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਚਮਕੌਰ ਸਿੰਘ ਗੱਦ-ਗੱਦ ਹੋ ਕੇ ਸਭ ਦੇ ਨਾਲ ਇਹ ਖੁਸ਼ੀ ਸਾਂਝੀ ਕਰ ਰਹੇ ਹਨ।


ਖਾਕੀ ਵਰਦੀ 'ਤੇ ਫਖਰ


ਚਮਕੌਰ ਸਿੰਘ ਇਸ ਵੇਲੇ ਜ਼ਿਲ੍ਹਾ ਪਟਿਆਲਾ ਵਿੱਚ ਛੀਟਾਂ ਵਾਲਾ ਵਿਖੇ ਅਤੇ ਉਨ੍ਹਾਂ ਦੀ ਧੀ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਡਿਊਟੀ ਨਿਭਾ ਰਹੀ ਹੈ। ਲਵਲੀਨ ਕੌਰ ਨੇ ਦੱਸਿਆ ਕਿ ਜਲਦੀ ਹੀ ਉਸਦੀ ਟ੍ਰੇਨਿੰਗ ਸ਼ੁਰੂ ਹੋਣ ਜਾ ਰਹੀ ਹੈ ਅਤੇ ਉਹ ਪੁਲਿਸ ਵਿਚ ਭਰਤੀ ਹੋ ਕੇ ਬਹੁਤ ਖੁਸ਼ ਹੈ। ਉਹ ਖਾਕੀ ਵਰਦੀ 'ਤੇ ਫਖਰ ਮਹਿਸੂਸ ਕਰਦੀ ਹੈ।




ਇੱਥੇ ਹੀ ਬਸ ਨਹੀਂ, ਸਗੋਂ ਯੂ.ਪੀ.ਐੱਸ.ਸੀ. ਪ੍ਰੀਖਿਆ ਦੀ ਵੀ ਤਿਆਰੀ ਕਰ ਰਹੀ ਹੈ


ਲਵਲੀਨ ਕੌਰ ਨੇ ਅਜੇ ਇੱਥੇ ਹੀ ਬਸ ਨਹੀਂ ਕੀਤੀ। ਸਗੋਂ ਉਸ ਦਾ ਸੁਫਨਾ ਹੈ ਕਿ ਉਹ ਯੂ.ਪੀ.ਐੱਸ.ਸੀ. ਪ੍ਰੀਖਿਆ ਵੀ ਪਾਸ ਕਰੇ। ਜਿਸ ਕਰਕੇ ਉਹ ਅਜੇ ਯੂ.ਪੀ.ਐੱਸ.ਸੀ. ਪ੍ਰੀਖਿਆ ਦੀ ਵੀ ਤਿਆਰੀ ਕਰ ਰਹੀ ਹੈ ਅਤੇ ਉਸ ਨੇ ਕਿਹਾ ਕਿ ਆਈ.ਪੀ.ਐੱਸ ਬਣਨਾ ਉਸ ਦਾ ਸੁਫਨਾ ਹੈ ਅਤੇ ਇਸ ਲਈ ਉਹ ਆਪਣੀ ਡਿਊਟੀ ਦੇ ਨਾਲ ਨਾਲ ਸਖਤ ਮਿਹਨਤ ਜਾਰੀ ਰੱਖੇਗੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।