Patiala News: ਪੰਜਾਬ ਸਰਕਾਰ ਲਈ ਸ਼ਾਮਲਾਟ ਜ਼ਮੀਨ ’ਤੇ ਕਬਜ਼ੇ ਛੁਡਾਉਣੇ ਔਖੇ ਹੋ ਗਏ ਹਨ। ਬੇਸ਼ੱਕ ਪਹਿਲੇ ਗੇੜ ਵਿੱਚ ਕਈ ਲੋਕਾਂ ਨੇ ਖੁਦ ਹੀ ਜ਼ਮੀਨਾਂ ਤੋਂ ਕਬਜ਼ੇ ਛੱਡ ਦਿੱਤੇ ਸੀ ਪਰ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇੱਕ ਪਾਸੇ ਕਿਸਾਨ ਯੂਨੀਅਨਾਂ ਵਿਰੋਧ 'ਤੇ ਉੱਤਰ ਆਈਆਂ ਹਨ, ਦੂਜੇ ਪਾਸੇ ਲੋਕ ਆਪਣੇ ਪੱਧਰ ਉੱਪਰ ਵੀ ਕਬਜ਼ੇ ਛੁਡਾਉਣ ਗਈ ਪੁਲਿਸ ਤੇ ਅਫਸਰਾਂ ਦਾ ਵਿਰੋਧ ਕਰਨ ਲੱਗੇ ਹਨ।
ਵੀਰਵਾਰ ਨੂੰ ਬਲਾਕ ਸਮਾਣਾ ਦੇ ਪਿੰਡ ਕਾਹਨਗੜ੍ਹ ਭੂਤਨਾ ਵਿੱਚ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਵਿੱਚ ਕਬਜ਼ਾ ਲੈਣ ਗਏ ਅਧਿਕਾਰੀਆਂ ਨੂੰ ਉਸ ਸਮੇਂ ਖਾਲੀ ਹੱਥ ਮੁੜਨਾ ਪਿਆ ਜਦੋਂ ਕਬਜ਼ਾਧਾਰੀ ਕਿਸਾਨ ਦਾ ਲੜਕਾ ਤੇ ਐਸਸੀ, ਬੀਸੀ ਵਰਗ ਦੇ ਤਿੰਨ ਲੋਕ ਹਾਈ ਵੋਲਟੇਜ ਦੀਆਂ ਤਾਰਾਂ ਵਾਲੇ ਟਾਵਰ ’ਤੇ ਆਤਮਹੱਤਿਆ ਕਰਨ ਲਈ ਚੜ੍ਹ ਗਏ। ਇਸ ਦੌਰਾਨ ਪੁਲਿਸ ਤੇ ਅਫਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਉਨ੍ਹਾਂ ਨੂੰ ਬੇਰੰਗ ਪਰਤਣਾ ਪਿਆ।
ਉਨ੍ਹਾਂ ਇਹ ਵੀ ਦੱਸਿਆ ਕਿ ਉਹ 15 ਨਵੰਬਰ ਨੂੰ ਡੀਸੀ ਦਫਤਰ ਪਟਿਆਲਾ ਵਿਖੇ ਪੱਕਾ ਧਰਨਾ ਲਾਉਣਗੇ। ਇਸ ਸਬੰਧੀ ਕਾਰਜਕਾਰੀ ਮੈਜਿਸਟ੍ਰੇਟ ਲਾਰਸਨ ਸਿੰਗਲਾ ਨੇ ਦੱਸਿਆ ਕਿ ਕਿਸਾਨਾਂ-ਮਜ਼ਦੂਰਾਂ ਦਾ ਭਾਰੀ ਇਕੱਠ ਹੋਣ ਕਾਰਨ ਲੜਾਈ ਝਗੜੇ ਦਾ ਖਤਰਾ ਸੀ ਜਿਸ ਕਾਰਨ ਕਬਜ਼ਾ ਕਾਰਵਾਈ ਨਹੀਂ ਹੋ ਸਕੀ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਕਬਜ਼ਾਧਾਰੀ ਤੇ ਐਸਸੀ ਬੀਸੀ ਦੇ ਲੋਕ ਟਾਵਰਾਂ ’ਤੇ ਚੜ੍ਹੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਵਿਚਾਰ ਅਧੀਨ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ