Rajindra Hospital Patiala: ਇਕ ਪਾਸੇ ਜਿੱਥੇ ਪੰਜਾਬ ਸਰਕਾਰ ਆਮ ਜਨਤਾ ਦੀਆਂ ਸੁਵਿਧਾਵਾਂ ਲਈ ਵੱਖ-ਵੱਖ ਸਿਹਤ ਸੰਬੰਧੀ ਯੋਜਵਾਨਾਂ ਚਲਾਉਣ ਦੇ ਦਾਅਵੇ ਕਰਦੀ ਹੈ। ਦੂਜੇ ਪਾਸੇ ਸਰਕਾਰ ਆਮ ਜਨਤਾ ਨੂੰ ਕਿੰਨੀਂ ਕੁ ਸੁੱਖ ਸੁਵਿਧਾਵਾਂ ਮੁਹੱਈਆ ਕਰਵਾਉਣ ਨੂੰ ਲੈ ਕੇ ਗੰਭੀਰ ਹੈ, ਇਸ ਗੱਲ ਦਾ ਅੰਦਾਜ਼ਾ ਪਟਿਆਲਾ ਦੇ ਰਜਿੰਦਰ ਹਸਪਤਾਲ ਦੀ ਕਾਰਜ ਪ੍ਰਣਾਲੀ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। 

ਜੀ ਹਾਂ ਇੱਕ ਵਾਰ ਫਿਰ ਤੋਂ ਰਜਿੰਦਰ ਹਸਪਤਾਲ ਪਟਿਆਲਾ ਚਰਚਾ ਦੇ ਵਿੱਚ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛੇ ਕੁੱਝ ਘੰਟਿਆਂ ਤੋਂ ਬੱਚਾ ਵਾਰਡ ਦੇ ਵਿੱਚ ਲਾਈਟ ਨਹੀਂ ਹੈ। ਜਿਸ ਕਰਕੇ ਛੋਟੇ-ਛੋਟੇ ਬੱਚਿਆਂ ਸਣੇ ਮਰੀਜ਼ਾਂ ਦਾ ਵੀ ਬੁਰਾ ਹਾਲ ਹੋਇਆ ਪਿਆ ਹੈ। ਗਰਮੀ ਦੇ ਨਾਲ ਨੰਨ੍ਹੇ-ਨੰਨ੍ਹੇ ਬੱਚਿਆਂ ਦਾ ਰੋਣਾ ਹੀ ਨਹੀਂ ਰੁੱਕ ਰਿਹਾ ਹੈ। ਮਰੀਜ਼ਾਂ ਨਾਲ ਆਏ ਪਰਿਵਾਰਕ ਮੈਂਬਰ ਵੀ ਗਰਮੀ ਦੇ ਨਾਲ ਪ੍ਰੇਸ਼ਾਨ ਹਨ। 

ਜੱਚਾ-ਬੱਚਾ ਵਾਰਡ ਵਿੱਚ ਜ਼ਿਆਦਾਤਰ ਔਰਤਾਂ ਹੀ ਹੁੰਦੀਆਂ ਜਿਨ੍ਹਾਂ ਦੀਆਂ ਡਿਲਵਰੀਆਂ ਹੋਣ ਵਾਲੀਆਂ ਹੁੰਦੀਆਂ ਜਾਂ ਫਿਰ ਹੋ ਚੁੱਕੀਆਂ ਹੁੰਦੀਆਂ। ਜਿਸ ਕਰਕੇ ਇਸ ਵਾਰਡ ਦੇ ਵਿੱਚ ਛੋਟੇ-ਛੋਟੇ ਬੱਚੇ ਅਤੇ ਮਾਵਾਂ ਹੁੰਦੀਆਂ ਹਨ। ਗਰਮੀ ਦੇ ਵਿੱਚ ਬਿਨ੍ਹਾਂ ਪੱਖੇ ਤੋਂ ਬੱਚੇ ਅਤੇ ਮਰੀਜ਼ਾਂ ਉੱਤੇ ਕੀ ਬੀਤ ਰਹੀ ਹੋਣੀ ਇਹ ਤੁਸੀਂ ਖੁਦ ਹੀ ਸੋਚ ਸਕਦੇ ਹੋ।   

ਦੱਸ ਜਾ ਰਿਹਾ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ  ਦਿੱਤਾ ਗਿਆ। ਜਾਣਕਾਰੀ ਮੁਤਾਬਕ ਮੇਨ ਲਾਈਨ ਓਵਰ ਹੀਟ ਕਾਰਨ ਇਹ ਬਿਜਲੀ ਗਈ ਹੈ। ਜਿਸ ਕਰਕੇ  ਵਾਰਡ ਨੰਬਰ ਦੋ ਜੋ ਕਿ ਓਟੀ ਹੈ ਉਸਦੀ ਵੀ ਲਾਈਟ ਨਹੀਂ ਹੈ। 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।