Patiala News: ਪਟਿਆਲਾ ਦੇ ਪਿੰਡ ਕੱਲਰ ਭੈਣੀ ਤੋਂ ਬਹੁਤ ਹੀ ਦੁੱਖ ਦਾਇਕ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਪਿੰਡਾ ਦਾ ਨੌਜਵਾਨ ਜੋ ਕਿ ਬਤੌਰ ਫੌਜੀ ਜਵਾਨ ਆਪਣੀ ਸੇਵਾਵਾਂ ਨਿਭਾ ਰਿਹਾ ਸੀ, ਜਿਸ ਦੀ ਮੌਤ ਇੱਕ ਸੜਕ ਹਾਦਸੇ ਦੇ ਵਿੱਚ ਹੋ ਗਈ। ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।
ਹੋਰ ਪੜ੍ਹੋ : ਇੱਕੋ ਪਰਿਵਾਰ ਦੇ 3 ਜੀਆਂ ਦੀਆਂ ਮਿਲੀਆਂ ਲਾਸ਼ਾਂ, ਜਾਂਚ 'ਚ ਜੁੱਟੀ ਪੁਲਿਸ
ਘਰ ਛੁੱਟੀ ਕੱਟਣ ਆਇਆ ਹੋਇਆ ਸੀ
ਦੱਸਿਆ ਜਾ ਰਿਹਾ ਹੈ ਕਿ ਸਮਾਣਾ ਦੇ ਨੇੜਲੇ ਪਿੰਡ ਕਕਰਾਲਾ ਦੇ ਨਾਲ ਕੰਬਾਈਨ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਇਸ ਫੌਜੀ ਨੌਜਵਾਨ ਦੀ ਮੌਤ ਹੋ ਗਈ। ਫੌਜੀ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਕੱਲਰ ਭੈਣੀ 23 ਸਾਲ ਨੌਜਵਾਨ ਦਾ ਸੀ, ਜੋ ਕਿ ਜਲ ਘਰ ਵਿੱਚ ਫੌਜ ਵਜੋਂ ਤੈਨਾਤ ਸੀ। ਅਤੇ ਉਹ ਪਰਿਵਾਰ ਦੇ ਵਿੱਚ ਵਿਆਹ ਹੋਣ ਕਰਕੇ ਛੁੱਟੀ ਲੈ ਕੇ ਆਇਆ ਹੋਇਆ ਸੀ। ਕਿਸੇ ਕੰਮ ਕਰਕੇ ਉਹ ਪਟਿਆਲਾ ਗਿਆ ਅਤੇ ਵਾਪਸੀ ਵਿੱਚ ਇਹ ਹਾਦਸਾ ਹੋ ਗਿਆ।
ਤਿੰਨ ਚਾਰ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ
ਫੌਜ ਦੇ ਨੌਜਵਾਨਾਂ ਵੱਲੋਂ ਅੱਜ ਸਿਵਲ ਹਸਪਤਾਲ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਉਸਦੇ ਪਿੰਡ ਵਿੱਚ ਮ੍ਰਿਤਕ ਸਰੀਰ ਨੂੰ ਪਿੰਡ ਲੈ ਕੇ ਜਾਣਗੇ । ਪੁਲਿਸ ਮੁਲਾਜ਼ਮ ਰਣਜੀਤ ਸਿੰਘ ਅਤੇ ਫੌਜੀ ਧਿਆਨ ਸਿੰਘ ਪਿੰਡ ਦੇ ਸਾਬਕਾ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਤਿੰਨ ਚਾਰ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਅਤੇ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ ਅੱਜ ਇਹ ਹਾਦਸਾ ਹੋ ਗਿਆ। ਮ੍ਰਿਤਕ ਦੇ ਸਰੀਰ ਨੂੰ ਉਸ ਦੇ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਹੋਰ ਪੜ੍ਹੋ : ਫਿਰ ਤੋਂ ਹਵਾ 'ਚ ਘੁਲਣ ਲੱਗਿਆ ਜ਼ਹਿਰੀਲਾ ਧੂੰਆਂ, ਇਨ੍ਹਾਂ ਤਰੀਕਿਆਂ ਨਾਲ ਖੁਦ ਨੂੰ ਰੱਖੋ ਸੁਰੱਖਿਅਤ
Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਲਓ।