ਪਟਿਆਲਾ: ਪੰਜਾਬੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੀਆਂ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜਿਸ ਵਿੱਚ ਪ੍ਰਧਾਨ, ਮੀਤ ਪ੍ਰਧਾਨ, ਸੈਕਟਰ, ਜੁਆਇੰਟ ਸੈਕਟਰੀ, ਮੈਂਬਰਾਂ ਦੇ ਅਹੁਦਿਆਂ ਲਈ ਚੋਣ ਹੋਵੇਗੀ। ਇਸ ਲਈ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋ ਗਈ ਹੈ।


ਜ਼ਿਕਰ ਕਰ ਦਈਏ ਕਿ ਇਨ੍ਹਾਂ ਅਹੁਦਿਆਂ ਲਈ 21 ਅਕਤੂਬਰ ਨੂੰ ਚੋਣ ਹੋਵੇਗੀ ਜਿਸ ਲਈ ਨਾਮ ਵਾਪਸ ਲੈਣ ਲਈ ਆਖ਼ਰੀ ਤਾਰੀਖ਼ 17 ਅਕਤੂਬਰ ਰੱਖੀ ਗਈ ਹੈ। ਜਿਵੇਂ ਕਿ ਹਰ ਚੋਣਾਂ ਵਿੱਚ ਹੁੰਦਾ ਹੈ ਇਨ੍ਹਾਂ ਚੋਣਾਂ ਵਿੱਚ ਵੀ ਨਾਮਜ਼ਦਗੀਆਂ ਭਰਨ ਤੋਂ ਬਾਅਦ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਆਪਣੇ ਹੱਕ ਵਿੱਚ ਭੁਗਤਣ ਲਈ ਸਮਰਥਣ ਮੰਗਿਆ ਜਾ ਰਿਹਾ ਹੈ।


ਕੌਣ-ਕੌਣ ਹਨ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ


ਡਾ,ਗੁਰਮੁਖ ਸਿੰਘ, ਡਾ. ਅਵਨੀਤ ਪਾਲ ਸਿੰਘ, ਡਾ ਜਸਵਿੰਦਰ ਸਿੰਘ ਬਰਾੜ, ਡਾ ਭੀਮਿੰਦਰ ਸਿੰਘ, ਡਾ, ਗੁਰਨਾਮ ਸਿੰਘ ਵਿਰਕ, ਡਾ. ਨਿਸ਼ਾਨ ਸਿੰਘ ਦਿਓਲ, ਡਾ ਨਿਰਮਲ ਸਿੰਘ ਅਤੇ ਡਾ. ਧਰਮਵਾਰੀ ਸਿੰਘ.


ਮੀਤ ਪ੍ਰਧਾਨ ਲਈ ਦਾਅਵੇਦਾਰ


ਡਾ. ਹਿਮੇਂਦਰ ਭਾਰਤੀ, ਡਾ. ਅਵਿਨੇਸ਼ ਕੌਰ, ਡਾ. ਸੁਖਜਿੰਦਰ ਸਿੰਘ, ਡਾ. ਸੋਨੀਆ ਸਿੰਘ, ਡਾ. ਗੁਰਦੀਪ ਸਿੰਘ, ਡਾ. ਗੁਰਨਾਮ ਸਿੰਘ ਵਿਰਕ, ਡਾ. ਨਵਦੀਪ ਕੰਵਲ, ਡਾ: ਰਾਜਦੀਪ ਸਿੰਘ, ਡਾ. ਮਨਿੰਦਰ ਸਿੰਘ, ਡਾ. ਮੋਹਨ ਸਿੰਘ , ਡਾ: ਰਿਚਾ ਸ਼ਰਮਾ


ਮੈਂਬਰੀ ਲਈ ਦਾਅਵੇਦਾਰ


ਡਾ. ਪੁਸ਼ਪਿੰਦਰ ਸਿੰਘ ਗਿੱਲ, ਡਾ. ਗੁਲਸ਼ਨ ਬਾਂਸਲ, ਡਾ. ਰਾਕੇਸ਼ ਕੁਮਾਰ, ਡਾ. ਅਰਨੀਤ ਗਰੇਵਾਲ, ਡਾ. ਸੰਦੀਪ ਸਿੰਘ, ਡਾ. ਵਿਕਾਸ ਰਾਣਾ, ਡਾ. ਬਲਰਾਜ ਸਿੰਘ, ਡਾ. ਰਾਜਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਜਗਤਾਰ ਸਿੰਘ , ਡਾ. ਸ਼ਵਿੰਦਰ ਕੌਰ, ਡਾ. ਅਮਰਪ੍ਰੀਤ ਸਿੰਘ, ਡਾ. ਹਰਵਿੰਦਰ ਸਿੰਘ।


ਸੈਕਟਰੀ ਅਹੁਦੇ ਲਈ ਦਾਅਵੇਦਾਰ


ਡਾ. ਗੁਰਨਾਮ ਸਿੰਘ ਵਿਰਕ, ਡਾ. ਰਜਿੰਦਰਾ ਸਿੰਘ, ਡਾ. ਗੁਲਸ਼ਨ ਬਾਂਸਲ, ਡਾ. ਸੁਖਜਿੰਦਰ ਸਿੰਘ, ਡਾ. ਸਿਕੰਦਰ ਸਿੰਘ ਚੀਮਾ, ਡਾ. ਗੁਰਦੀਪ ਸਿੰਘ ਭੱਠਲ, ਡਾ. ਮਨਿੰਦਰ ਸਿੰਘ, ਡਾ. ਰਾਜਦੀਪ ਸਿੰਘ, ਡਾ. ਨਵਦੀਪ ਕੰਵਲ 


ਜੁਆਇੰਟ ਸੈਕਟਰੀ ਅਹੁਦੇ ਲਈ ਦਾਅਵੇਦਾਰ


 ਡਾ. ਪੂਨਮ ਪਟਿਆਲ, ਡਾ. ਅਰਨੀਤ ਗਰੇਵਾਲ, ਡਾ. ਗੁਰਪ੍ਰੀਤ ਕੌਰ, ਕਰਨਦੀਪ ਸਿੰਘ, ਡਾ. ਬਲਜਿੰਦਰ ਕੌਰ, ਡਾ: ਅਲੰਕਾਰ ਸਿੰਘ, ਡਾ. ਨਵਦੀਪ ਕੰਵਲ, ਡਾ: ਚਰਨਜੀਤ ਸਿੰਘ


ਕੀ ਹੈ ਮੁੱਖ ਏਜੰਡਾ


ਹੁਣ ਤੱਕ ਪ੍ਰਧਾਨ ਦੇ ਅਹੁਦੇ ਲਈ 8 ਉਮੀਦਵਾਰ, ਮੀਤ ਪ੍ਰਧਾਨ ਦੇ ਅਹੁਦੇ ਲਈ 11 ਉਮੀਦਵਾਰ, ਸਕੱਤਰ ਦੇ ਅਹੁਦੇ ਲਈ 9 ਉਮੀਦਵਾਰ, ਕਾਰਜਕਾਰਨੀ ਮੈਂਬਰ ਦੇ ਅਹੁਦੇ ਲਈ 13 ਉਮੀਦਵਾਰ ਮੈਦਾਨ ਵਿੱਚ ਹਨ। 500 ਦੇ ਕਰੀਬ ਅਧਿਆਪਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਪ੍ਰਧਾਨਗੀ ਅਹੁਦੇ ਦੇ ਦਾਅਵੇਦਾਰਾਂ ਦਾ ਮੁੱਖ ਟੀਚਾ ਹੈ ਕਿ ਉਹ  21 ਤਰੀਕ ਨੂੰ ਹੋਣ ਵਾਲੀਆਂ ਚੋਣਾਂ 'ਚ ਉਹ ਤਰੱਕੀਆਂ ਅਤੇ 7ਵੇਂ ਤਨਖਾਹ ਕਮਿਸ਼ਨ ਦੇ ਮੁੱਦੇ 'ਤੇ ਸੰਘਰਸ਼ ਕਰਨਗੇ