Punjab politics: ਆਉਣ ਵਾਲੀਆਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਆਲ ਇੰਡੀਆ ਕਾਂਗਰਸ ਵਾਕਮੇਟੀ ਵੱਲੋਂ ਪੰਜਾਬ ਕਾਂਗਰਸ ਦੇ ਮਾਮਲਿਆ ਦੇ ਨਵ ਨਿਯੁਕਤ ਇੰਚਾਰਜ ਦਵਿੰਦਰ ਯਾਦਵ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਟਿਆਲਾ ਪੁੱਜੇ।
ਪਾਰਟੀ ਤੋਂ ਵੱਡਾ ਕੋਈ ਨਹੀਂ ਜੇ ਕੋਈ...
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਨਵਜੋਤ ਸਿੱਧੂ ਤੇ ਟਿੱਪਣੀ ਕਰਦਿਆਂ ਕਿਹਾ ਕਿ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਸਨੇ ਅਪਣਾ ਕੰਮ ਚਲਾਉਣਾ ਹੈ ਓਹ ਬਿਨਾ ਕਾਂਗਰਸ ਤੇ ਪੰਜੇ ਤੋਂ ਚਲਾਵੇ। ਵੜਿੰਗ ਨੇ ਕਿਹਾ ਕਿ ਜਿੰਨਾ ਚਿਰ ਕੋਈ ਵਿਅਕਤੀ ਕਾਂਗਰਸ ਦੇ ਵਿੱਚ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਜੇਕਰ ਕਿਸੇ ਨੇ ਆਪਣੇ ਨਿੱਜੀ ਵਿਚਾਰ ਰੱਖਣੇ ਹਨ ਤਾਂ ਉਹ ਪਾਰਟੀ ਤੋ ਪਾਸੇ ਹੋ ਕੇ ਆਪਣੇ ਵਿਚਾਰ ਰੱਖ ਲੇਵੇ।
ਪ੍ਰਨੀਤ ਕੌਰ ਨੂੰ ਨਹੀਂ ਮਿਲੇਗੀ ਕਾਂਗਰਸ ਤੋਂ ਟਿਕਟ
ਇਸ ਮੌਕੇ ਰਾਜਾ ਵੜਿੰਗ ਨੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਬਾਬਤ ਕਿਹਾ ਕਿ ਉਹ ਪਹਿਲਾਂ ਹੀ ਉਨ੍ਹਾਂ ਨੂੰ ਪਾਰਟੀ ਸਸਪੈਂਡ ਕਰ ਚੁੱਕੇ ਹਨ ਇਸ ਲਈ ਉਹ ਪਟਿਆਲਾ ਤੋਂ ਉਮੀਦਵਾਰ ਨਹੀਂ ਹੋਣਗੇ।
ਲੋਕ ਸਭਾ ਚੋਣਾਂ ਲਈ ਚਿਹਰੇ ਲੱਭ ਰਹੀ ਹੈ ਕਾਂਗਰਸ
ਇਸ ਵਾਰ ਕਾਂਗਰਸ ਪਟਿਆਲਾ, ਸੰਗਰੂਰ, ਬਠਿੰਡਾ ਅਤੇ ਗੁਰਦਾਸਪੁਰ ਵਰਗੀਆਂ ਸੀਟਾਂ 'ਤੇ ਲੋਕ ਸਭਾ ਚੋਣਾਂ ਵਿੱਚ ਮੈਦਾਨ ਵਿੱਚ ਉਤਰਨ ਲਈ ਨਵੇਂ ਚਿਹਰਿਆਂ ਦੀ ਤਲਾਸ਼ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਚੋਣ ਲੜੀ ਸੀ। ਕੈਪਟਨ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਨੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਜਨਵਰੀ 2023 ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਨਾ ਹੋਣ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ।
ਇਸੇ ਤਰ੍ਹਾਂ ਸੁਨੀਲ ਜਾਖੜ ਗੁਰਦਾਸਪੁਰ ਤੋਂ ਕਾਂਗਰਸ ਦੀ ਚੋਣ ਲੜਦੇ ਰਹੇ ਹਨ ਪਰ ਹੁਣ ਉਹ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਸੰਗਰੂਰ ਸੀਟ 'ਤੇ ਜੂਨ 2022 'ਚ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਨੇ ਆਪਣੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਮੈਦਾਨ 'ਚ ਉਤਾਰਿਆ ਸੀ ਪਰ ਉਹ ਵੀ ਹਾਰ ਗਏ ਸਨ। ਅਜਿਹੇ 'ਚ ਇੱਥੇ ਵੀ ਪਾਰਟੀ ਨੂੰ ਨਵੇਂ ਚਿਹਰੇ ਦੀ ਤਲਾਸ਼ ਹੈ।