ਪੰਜਾਬ ਦੇ ਇੱਕ ਪਿੰਡ ‘ਚ ਪੰਚਾਇਤ ਚੋਣਾਂ ਦੇ ਨਤੀਜਿਆਂ ਨੇ ਕਾਫ਼ੀ ਦਿਲਚਸਪ ਮੋੜ ਲਿਆ ਹੈ। ਚੋਣਾਂ ਦੇ ਨਤੀਜੇ ਆਏ ਦੱਸ ਮਹੀਨੇ ਬਾਅਦ ਹੁਣ ਸਰਪੰਚ ਬਦਲ ਗਿਆ ਹੈ। ਸ਼ੁਰੂਆਤ ‘ਚ ਇੱਕ ਉਮੀਦਵਾਰ ਸਿਰਫ਼ ਦੋ ਵੋਟਾਂ ਦੇ ਫ਼ਰਕ ਨਾਲ ਹਾਰ ਗਿਆ ਸੀ। ਹਾਲਾਂਕਿ, ਬਾਅਦ ‘ਚ ਅਦਾਲਤ ਦੇ ਹੁਕਮ ਅਨੁਸਾਰ ਦੁਬਾਰਾ ਵੋਟਾਂ ਦੀ ਗਿਣਤੀ ਕਰਵਾਈ ਗਈ, ਜਿਸ ‘ਚ ਦੋਵੇਂ ਉਮੀਦਵਾਰਾਂ ਦੇ ਵੋਟ ਬਰਾਬਰ ਨਿਕਲੇ। ਜਦੋਂ ਵੋਟਾਂ ਦੇ ਅੰਕੜੇ ਬਰਾਬਰ ਹੋਏ ਤਾਂ ਫੈਸਲਾ ਕਰਨ ਲਈ ਅੰਤਿਮ ਰਾਹ ਮਤਪੱਤਰ ਰਾਹੀਂ ਚੋਣ ਕਰਵਾਉਣਾ ਪਿਆ। ਇਸ ਮਤਪੱਤਰ ਚੋਣ ਵਿੱਚ ਉਹੀ ਉਮੀਦਵਾਰ, ਜੋ ਪਹਿਲਾਂ ਦੋ ਵੋਟਾਂ ਨਾਲ ਹਾਰ ਗਿਆ ਸੀ, ਇਸ ਵਾਰ ਕਾਮਯਾਬ ਹੋ ਕੇ ਸਰਪੰਚ ਬਣ ਗਿਆ। ਇਹ ਘਟਨਾ ਸਿਰਫ਼ ਪਿੰਡ ਵਾਸੀਆਂ ਲਈ ਹੀ ਨਹੀਂ, ਸਗੋਂ ਪੂਰੇ ਇਲਾਕੇ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਦੱਸ ਮਹੀਨੇ ਬਾਅਦ ਨਤੀਜੇ ਪੂਰੀ ਤਰ੍ਹਾਂ ਉਲਟ ਗਏ ਅਤੇ ਸਿਆਸੀ ਮਾਹੌਲ ‘ਚ ਨਵੀਂ ਗਤੀਸ਼ੀਲਤਾ ਆ ਗਈ ਹੈ।

Continues below advertisement



ਜਾਣੋ ਪੂਰਾ ਮਾਮਲਾ


ਇਹ ਮਾਮਲਾ ਪਟਿਆਲਾ ਦੇ ਉਸਮਾਨਪੁਰ ਪਿੰਡ ਨਾਲ ਜੁੜਿਆ ਹੈ। ਪਿਛਲੇ ਸਾਲ ਹੋਏ ਪੰਚਾਇਤ ਚੋਣਾਂ ਵਿੱਚ ਲਖਵਿੰਦਰ ਸਿੰਘ ਸਿਰਫ਼ 2 ਵੋਟਾਂ ਨਾਲ ਜਿੱਤ ਪ੍ਰਾਪਤ ਕਰ ਗਏ ਸਨ। ਇਸ ਚੋਣ ਦੌਰਾਨ 27 ਵੋਟ ਰੱਦ ਕਰ ਦਿੱਤੇ ਗਏ ਸਨ, ਜਿਸ ਕਰਕੇ ਮਾਮਲੇ ਵਿੱਚ ਵਿਵਾਦ ਖੜ੍ਹਾ ਹੋ ਗਿਆ। ਇਸ ਦੇ ਖਿਲਾਫ ਲਖਵਿੰਦਰ ਸਿੰਘ ਨੇ ਹਾਈਕੋਰਟ ਵਿੱਚ ਅਰਜ਼ੀ ਦਿੱਤੀ। ਲਗਭਗ 10 ਮਹੀਨੇ ਤੱਕ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੁਬਾਰਾ ਵੋਟਾਂ ਦੀ ਗਿਣਤੀ ਕਰਨ ਦੇ ਆਦੇਸ਼ ਜਾਰੀ ਕੀਤੇ।


ਨਿਕਲੇ ਬਰਾਬਰ ਵੋਟ, ਫਿਰ ਇੰਝ ਹੋਇਆ ਫੈਸਲਾ


ਬੀਤੇ ਬੁੱਧਵਾਰ ਨੂੰ ਜਦੋਂ ਵੋਟਾਂ ਦੀ ਦੁਬਾਰਾ ਗਿਣਤੀ ਹੋਈ ਤਾਂ ਲਖਵਿੰਦਰ ਸਿੰਘ ਅਤੇ ਗੁਰਜੰਤ ਸਿੰਘ ਦੋਨੋਂ ਨੂੰ ਹੀ 240-240 ਵੋਟ ਮਿਲੇ। ਗਿਣਤੀ ਬਰਾਬਰ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਕਿ ਹੁਣ ਪਿੰਡ ਦੇ ਸਰਪੰਚ ਦਾ ਚੋਣ-ਫੈਸਲਾ ਪਰਚੀ ਰਾਹੀਂ ਹੋਵੇਗਾ। ਇਸ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਅਤੇ ਉਹਨਾਂ ਵੱਲੋਂ ਕੱਢੀ ਗਈ ਪਰਚੀ ਦੇ ਆਧਾਰ ’ਤੇ ਲਖਵਿੰਦਰ ਸਿੰਘ ਨੂੰ ਜੇਤੂ ਘੋਸ਼ਿਤ ਕੀਤਾ ਗਿਆ।



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।