Patiala News: ਸ਼ਹੀਦ ਭਗਤ ਸਿੰਘ ਦੀ ਭਤੀਜੀ ਵਰਿੰਦਰ ਸਿੰਧੂ ਦਾ ਦੇਹਾਂਤ ਹੋ ਗਿਆ ਹੈ। ਅੱਸੀ ਸਾਲਾਂ ਤੋਂ ਵੀ ਵਡੇਰੀ ਉਮਰ ਦੀ ਕੁਲਤਾਰ ਸਿੰਘ ਦੀ ਧੀ ਵਰਿੰਦਰ ਸਿੰਧੂ ਪਿਛਲੇ ਸਮੇਂ ਤੋਂ ਯੂਕੇ ’ਚ ਰਹਿ ਰਹੀ ਸੀ ਤੇ ਉਨ੍ਹਾਂ ਦਾ ਦੇਹਾਂਤ ਵੀ ਉੱਥੇ ਹੀ ਹੋਇਆ ਹੈ। ਉਨ੍ਹਾਂ 1967 ਵਿੱਚ ਭਗਤ ਸਿੰਘ ਦੀਆਂ ਤਿੰਨ ਪੀੜ੍ਹੀਆਂ ਦੀ ਪਹਿਲੀ ਪ੍ਰਮਾਣਿਕ ਜੀਵਨੀ ਲਿਖੀ ਸੀ। ਉਹ ਭਗਤ ਸਿੰਘ ਦੀਆਂ 1977 ਵਿੱਚ ਹਿੰਦੀ ’ਚ ਪਹਿਲੀ ਵਾਰ ਲਿਖੀਆਂ ਗਈਆਂ ਲਿਖਤਾਂ ਦੇ ਸੰਪਾਦਕ ਵੀ ਸਨ। 

ਦੱਸ ਦਈਏ ਕਿ ਉਨ੍ਹਾਂ ਵੱਲੋਂ ਸ਼ਹੀਦ ਭਗਤ ਸਿੰਘ ਦੀਆਂ ਤਿੰਨ ਪੀੜ੍ਹੀਆਂ ’ਤੇ ਆਧਾਰਤ ਲਿਖੀ ਜੀਵਨੀ ਸਬੰਧੀ ਪੰਜਾਬ ਸਰਕਾਰ ਵੱਲੋਂ 2008 ਦਾ ਸਾਹਿਤ ਸ਼੍ਰੋਮਣੀ ਐਵਾਰਡ ਵਰਿੰਦਰ ਸਿੰਧੂ ਨੂੰ ਦਿੱਤਾ ਗਿਆ ਸੀ। 30 ਜੂਨ 1940 ਨੂੰ ਲਾਹੌਰ ਵਿੱਚ ਪਿਤਾ ਕੁਲਤਾਰ ਸਿੰਘ ਤੇ ਮਾਤਾ ਸਤਿੰਦਰ ਕੌਰ ਦੇ ਘਰ ਜਨਮੀ ਵਰਿੰਦਰ ਸਿੰਧੂ ਦਾ ਵਿਆਹ ਬੀਬੀਸੀ ਦੇ ਮਸ਼ਹੂਰ ਪ੍ਰਸਾਰਕ ਨਰੇਸ਼ ਭਾਰਤੀ ਨਾਲ ਹੋਇਆ ਸੀ। ਉਨ੍ਹਾਂ ਦਾ ਵੀ ਚਾਰ ਸਾਲ ਪਹਿਲਾਂ ਦੇਹਾਂਤ ਹੋ ਚੁੱਕਾ ਹੈ। ਉਨ੍ਹਾਂ ਦੇ ਦੋ ਪੁੱਤਰਾਂ ’ਚੋਂ ਇੱਕ ਵੀਰੇਸ਼ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋ: 'ਆਪ' ਵਿਧਾਇਕ ਅਮਿਤ ਰਤਨ ਦੀ ਗ੍ਰਿਫਤਾਰੀ ਮਗਰੋਂ ਸੀਐਮ ਭਗਵੰਤ ਮਾਨ ਦਾ ਐਲਾਨ, ਲੋਕਾਂ ਦੇ ਟੈਕਸ ਦਾ ਪੈਸਾ ਖਾਣ ਵਾਲਿਆਂ 'ਤੇ ਕੋਈ ਰਹਿਮ ਜਾਂ ਤਰਸ ਨਹੀਂ... 

ਵਰਿੰਦਰ ਸਿੰਧੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਅਧਿਆਪਕ ਅਤੇ ਭਗਤ ਸਿੰਘ ਆਰਕਾਈਵਜ਼ ਨਵੀਂ ਦਿੱਲੀ ਦੇ ਆਨਰੇਰੀ ਸਲਾਹਕਾਰ ਪ੍ਰੋ. ਚਮਨ ਲਾਲ ਨੇ ਦੱਸਿਆ ਕਿ ਤਿੰਨ ਪੀੜ੍ਹੀਆਂ ’ਤੇ ਆਧਾਰਿਤ ਜੀਵਨੀ ਵਾਲੀ ਪੁਸਤਕ 1980 ’ਚ ਭਾਸ਼ਾ ਵਿਭਾਗ ਨੇ ਛਾਪੀ ਸੀ।

ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਵੱਲੋਂ ਪਰਲਜ਼ ਗਰੁੱਪ 'ਤੇ ਸ਼ਿਕੰਜਾ, ਸੀਐਮ ਭਗਵੰਤ ਮਾਨ ਵੱਲੋਂ ਗਰੁੱਪ ਦੀਆਂ ਜਾਇਦਾਦਾਂ ਦੀ ਰੈੱਡ ਐਂਟਰੀ ਪਾਉਣ ਦਾ ਆਦੇਸ਼

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।