Patiala News: ਪਟਿਆਲਾ ਵਿੱਚ ਇੱਕ ਵੱਡੀ ਵਾਰਦਾਤ ਸਾਹਮਣੇ ਆਏ ਹੈ ਜਿੱਥੇ ਬਾਬਾ ਬਖਸ਼ੀਸ਼ ’ਤੇ ਤਿੰਨ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ।  ਸ਼ੁਰੂਆਤੀ ਜਾਣਕਾਰੀ ਮੁਤਾਬਕ, ਹਮਲਾਵਰ ਸਕੋਰਪੀਓ, ਬਰੀਜਾ, ਵਰਨਾ ਗੱਡੀ ’ਚ ਆਏ ਸਨ ਤੇ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਬਾਬਾ ਬਖਸ਼ੀਸ਼ ਆਪਣੇ ਪਿੰਡ ਨਜਾਮ ਵਾਲਾ ਤੋਂ ਪਟਿਆਲਾ ਆ ਰਹੇ ਸੀ। ਪਰ ਜਿਵੇਂ ਹੀ ਪਟਿਆਲਾ ਦੇ ਨਵੇਂ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਇਹ ਪੂਰੀ ਵਾਰਦਾਤ ਵਾਪਰੀ। ਹਾਲਾਂਕਿ ਇਸ ਹਮਲੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ