ਆਏ ਦਿਨਲੁੱਟ ਅਤੇ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ । ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋਏ ਪਏ ਨੇ ਕਿ ਸਕੂਲ, ਕਾਲਜਾਂ 'ਚ ਵੀ ਮਾਪੇ ਆਪਣਿਆਂ ਬੱਚਿਆ ਨੂੰ ਭੇਜ ਕੇ ਚਿੰਤਤ ਰਹਿੰਦੇ ਹਨ । ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਫਸੀ ਹੋਈ ਹੈ । ਦਿਨ ਦਿਹਾੜੇ ਘਰਾਂ 'ਚ ਚੋਰੀਆ ਹੋ ਰਹੀਆਂ ਹਨ । ਸ਼ਰੇਆਮ ਕਾਤਲ ਹੋ ਰਹੇ ਹਨ ।
ਅਜਿਹਾ ਹੀ ਮਾਮਲਾ ਪੰਜਾਬੀ ਯੂਨੀਵਰਸਿਟੀ ਦਾ ਵੀ ਸਾਹਮਣੇ ਆਇਆ ਹੈ । ਪੰਜਾਬੀ ਯੂਨੀਵਰਸਿਟੀ ਦੇ ਅੰਦਰ ਪਾਰਕਿੰਗ 'ਚ ਖੜ੍ਹੀਆਂ 11 ਗੱਡੀਆਂ ਦੇ ਸ਼ੀਸ਼ੇ ਤੋੜ ਕੇ ਇਹਨਾਂ 'ਚੋਂ ਕੀਮਤੀ ਸਮਾਨ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਘਟਨਾ 15 ਅਗਸਤ ਦੀ ਪਹਿਲੀ ਰਾਤ ਨੂੰ ਵਾਪਰੀ ਹੈ, ਜਿਸ ਤੋਂ ਬਾਅਦ ਵਿਦਿਆਰਥੀ ਤੇ ਕੈਂਪਸ ਨਿਵਾਸੀ ਚਿੰਤਤ ਹਨ।
ਦੱਸ ਦਈਏ ਕਿ ਹਫ਼ਤੇ ਵਿਚ ਇਹ ਤੀਸਰੀ ਵਾਰਦਾਤ ਹੈ ਜਿਸ ਨੇ ਯੂਨੀਵਰਸਿਟੀ ਦੇ ਅੰਦਰ ਤੇ ਬਾਹਰ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਅੰਦਰ ਕੁਝ ਗੱਡੀਆਂ ਪੁੱਛਗਿੱਛ ਕੇਂਦਰ ਕੋਲ ਬਣੀ ਪਾਰਕਿੰਗ ਵਿੱਚ ਖੜ੍ਹੀਆਂ ਸਨ। ਬੀਤੀ ਦੇਰ ਰਾਤ ਇਕ ਤੋਂ ਬਾਅਦ ਇਕ, 11 ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ। ਇਹਨਾਂ ਦੇ ਡੈਸ਼ ਬੋਰਡ 'ਚ ਪਿਆ ਕੁਝ ਸਾਮਾਨ ਵੀ ਚੋਰੀ ਹੋਇਆ ਹੈ। ਇਸ ਬਾਰੇ ਯੂਨੀਵਰਸਿਟੀ ਸੁਰੱਖਿਆ ਮੁਲਜ਼ਮਾਂ ਨੂੰ ਸੂਚਿਤ ਕੀਤਾ ਗਿਆ ਹੈ ਤੇ ਸਵੇਰ ਤੱਕ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।
ਇਸਤੋਂ ਇਲਾਵਾ ਬੀਤੇ ਐਤਵਾਰ ਨੂੰ ਯੂਨੀਵਰਸਿਟੀ ਦੀ ਭਰਤੀ ਸ਼ਾਖਾ ਦੀ ਬਾਰੀ ਤੋੜ ਕੇ ਕੋਈ ਅੰਦਰ ਦਾਖਲ ਹੋਇਆ ਸੀ, ਜਿਸ ਵਲੋਂ ਰਿਕਾਰਡ ਨਾਲ ਛੇੜਛਾੜ ਕੀਤੀ ਗਈ। ਪੁਲਿਸ ਤੱਕ ਨੂੰ ਸੂਚਨਾ ਦੇਣ ਤੋਂ ਬਾਅਦ ਯੂਨੀਵਰਸਿਟੀ ਨੇ ਕੁਝ ਵੀ ਚੋਰੀ ਨਾ ਹੋਣ ਦਾ ਕਹਿ ਕੇ ਆਪਣਾ ਪੱਲਾ ਝਾੜ ਲਿਆ ਪਰ ਰਿਕਾਰਡ ਛੇੜਣ ਵਾਲੇ ਦਾ ਪਤਾ ਨਹੀਂ ਲੱਗਿਆ। ਇਸ ਤੋਂ ਅਗਲੇ ਦਿਨ ਹੀ ਕੈਂਪਸ ਦੇ ਕੁਆਰਟਰ 'ਚੋਂ ਦਿਨ-ਦਿਹਾੜੇ ਨਕਦੀ ਤੇ ਗਹਿਣੇ ਚੋਰੀ ਹੋਣ ਦੀ ਵਾਰਦਾਤ ਹੋਈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋਹਾਲੇ ਇਹ ਦੋਵੇਂ ਮਾਮਲੇ ਸੁਲਝੇ ਨਹੀਂ ਸੀ ਕਿ ਬੀਤੇ ਸੋਮਵਾਰ ਦੀ ਰਾਤ 11 ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਹਨ।