Patiala News :  ਪਾਤੜਾਂ ਸ਼ਹਿਰ ਦੇ ਕਾਰ ਬਜ਼ਾਰ 'ਚ ਸਵੇਰ ਸਮੇਂ ਕਾਰ ਖ੍ਰੀਦਣ ਆਏ ਦੋ ਵਿਅਕਤੀ ਇਕ ਡੀਲਰ ਦੀ ਦੁਕਾਨ ਤੋਂ ਕਾਰ ਦੀ ਟ੍ਰਾਈ ਲੈਣ ਦੇ ਬਹਾਨੇ ਕਾਰ ਲੈ ਕੇ ਫਰਾਰ ਹੋ ਗਏ ਹਨ। ਜਿਨਾਂ ਦੀਆਂ ਤਸਵੀਰਾਂ ਕਾਰ ਪੈਲੇਸ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਂਦ ਹੋ ਗਈਆਂ ,ਜਿਸ ਦੀ ਸੂਚਨਾਂ ਪਾਤੜਾਂ ਪੁਲਿਸ ਨੂੰ ਦੇਣ ਬਾਅਦ ਪੁਲਿਸ ਨੇ ਪੰਜਾਬ 'ਚ ਨਾਕਾਬੰਦੀ ਕਰਕੇ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੀ ਮਦਦ ਨਾਲ ਅਰੋਪੀਆਂ ਦੀ ਤਲਾਸ਼ ਸੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ : ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ CM ਮਾਨ ਨੂੰ ਦਿੱਤੀ ਧਮਕੀ

ਪਾਤੜਾਂ ਕਾਰ ਬਜਾਰ 'ਚ ਨੀਲਕੰਠ ਮੋਟਰਜ ਦੇ ਅਕਾਊਟੈਟ ਨਰੇਸ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਦੋ ਵਿਅਕਤੀ ਆਏ ਅਤੇ ਕਾਰ ਲੈਣ ਸਬੰਧੀ ਗੱਲਬਾਤ ਕੀਤੀ। ਜਿਸ ਦੌਰਾਨ ਇੱਕ ਫੋਰਚੂਨ ਗੱਡੀ ਪਸੰਦ ਕਰਨ ਤੋਂ ਬਾਅਦ ਗੱਡੀ ਦੀ ਟ੍ਰਾਈ ਲੈਣ ਦੀ ਗੱਲ ਕਹੀ ਤਾਂ ਉਨਾਂ ਆਪਣੇ ਡਰਾਇਵਰ ਸੰਦੀਪ ਨੂੰ ਨਾਲ ਭੇਜ ਦਿੱਤਾ ਤਾਂ ਕਾਰ ਪੈਲੇਸ ਤੋਂ ਕਿਲੋਮੀਟਰ ਦੂਰੀ 'ਤੇ ਗੱਡੀ ਨੂੰ ਸੁੰਨਸਾਨ ਥਾਂ 'ਤੇ ਰੋਕ ਕੇ ਕਾਰ 'ਚ ਉਤਰ ਕੇ ਕਾਰ ਦੇਖਣ ਦੇ ਬਹਾਨੇ ਕਾਰ ਦੀਆਂ ਤਾਕੀਆਂ ਲਾਕ ਕਰਕੇ ਸੀਸੇ ਬੰਦ ਕਰ ਦਿੱਤੇ ਅਤੇ ਗੱਡੀ ਭਜਾ ਕੇ ਲੈ ਗਏ। 


ਇਹ ਵੀ ਪੜ੍ਹੋ : ਮਨਕੀਰਤ ਔਲਖ ਨੂੰ ਐਨਆਈਏ ਨੇ ਦੁਬਈ ਜਾਣ ਤੋਂ ਰੋਕਿਆ, ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜਿਆ ਹੈ ਮਾਮਲਾ


 

ਜਿਸ ਦੀ ਸੂਚਨਾਂ ਤਰੰਤ ਡਰਾਇਵਰ ਨੇ ਕਾਰ ਮਾਲਕਾਂ ਨੂੰ ਦਿੱਤੀ ਅਤੇ ਕਾਰ ਮਾਲਕਾਂ ਵੱਲੋਂ ਕਾਰ ਦਾ ਪਿੱਛਾ ਵੀ ਕੀਤਾ ਪਰੰਤੂ ਕਾਰ ਲੈ ਕੇ ਫਰਾਰ ਹੋਏ ਵਿਅਕਤੀਆਂ ਦਾ ਕੁਝ ਪਤਾ ਨਹੀਂ ਲੱਗਿਆ ਤਾਂ ਇਸ ਦੀ ਸੂਚਨਾਂ ਪਾਤੜਾਂ ਪੁਲਿਸ ਨੂੰ ਦਿੱਤੀ। ਜਿਸ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਂਦਿਆਂ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਗੱਡੀ ਭਜਾ ਕੇ ਲੈ ਜਾਣ ਵਾਲਿਆਂ ਦੀ ਤਲਾਸ਼ ਸੁਰੂ ਕਰ ਦਿਤੀ ਹੈ। ਥਾਣਾ ਮੁੱਖੀ ਪਾਤੜਾਂ ਹਰਮਨ ਪ੍ਰੀਤ ਚੀਮਾਂ ਨੇ ਦੱਸੀਆ ਕਿ ਗੱਡੀ ਦੀ ਭਾਲ ਲਈ ਵੱਖ -ਵੱਖ ਟੀਮਾਂ ਵੱਲੋਂ ਅਰੋਪੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।