Sangrur News : ਸੰਗਰੂਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਸਪਤਾਲ ਵਿੱਚ ਗੁਲੂਕੋਜ਼ ਲਗਾਉਣ ਤੋਂ ਬਾਅਦ ਗਾਇਨੀ ਵਿਭਾਗ ਵਿੱਚ ਤਕਰੀਬਨ 15 ਔਰਤਾਂ ਦੀ ਹਾਲਤ ਵਿਗੜ ਗਈ ਹੈ। ਅਜਿਹੇ ਮਾਮਲੇ ਅੰਮ੍ਰਿਤਸਰ ਵਿਚ ਵੀ ਸਾਹਮਣੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਗੁਲੂਕੋਜ਼ ਲਗਾਉਣ ਤੋਂ ਬਾਅਦ ਔਰਤਾਂ ਦੀ ਹਾਲਤ ਵਿਗੜ ਰਹੀ ਹੈ।
SMO ਡਾਕਟਰ ਬਲਜੀਤ ਦੇ ਅਨੁਸਾਰ 15 ਦੇ ਲਗਭਗ ਗਰਭਵਤੀ ਔਰਤਾਂ ਵਿੱਚੋਂ ਇੱਕ ਦੀ ਹਾਲਤ ਬੇਹਦ ਨਾਜੁਕ ਹੈ। ਲੋਕਾਂ ਵਿਚ ਇਸ ਅਣਗਹਿਲੀ ਕਾਰਨ ਕਾਫੀ ਗੁੱਸਾ ਹੈ। ਸਾਰੀਆਂ ਔਰਤਾਂ ਨੂੰ ਇਸ ਵਕਤ ਐਮਰਜੈਂਸੀ ਉੱਪਰ ਰੱਖਿਆ ਗਿਆ ਹੈ।
ਰਾਜਾ ਵੜਿੰਗ ਨੇ AAP 'ਤੇ ਚੁੱਕੇ ਸਵਾਲ
ਉੱਥੇ ਹੀ ਰਾਜਾ ਵੜਿੰਗ ਨੇ ਕਿ ਆਮ ਆਦਮੀ ਪਾਰਟੀ ਦੇ ਅਖੌਤੀ 'ਦਿੱਲੀ ਸਿਹਤ ਮਾਡਲ' ਦੇ ਨਤੀਜੇ ਦੇਖੋ। ਸੰਗਰੂਰ ਵਿੱਚ 15 ਗਰਭਵਤੀ ਔਰਤਾਂ ਗੁਲੂਕੋਜ਼ ਲਗਾਉਣ ਤੋਂ ਬਾਅਦ ਬਿਮਾਰ ਪੈ ਗਈਆਂ। ਕੀ ਇਹ ਹੀ ਹੈ ‘ਆਮ ਆਦਮੀ’ ਦਾ ਸ਼ਾਸਨ? ਪੰਜਾਬ ਦੀ ਸਿਹਤ ਸੰਭਾਲ ਪ੍ਰਣਾਲੀ ‘ਆਪ’ ਦੀ ਨਿਗਰਾਨੀ ਹੇਠ ਢਹਿ-ਢੇਰੀ ਹੋ ਰਹੀ ਹੈ।