Sangrur News: ਦੇਸ਼ ਅੰਦਰ ਬਣੇ ਨਫਰਤੀ ਮਾਹੌਲ ਵਿਚਾਲੇ ਕਈ ਭਾਈਚਾਰਕ ਸਾਂਝ ਦੀਆਂ ਮਿਸਾਲਾਂ ਸਾਹਮਣੇ ਆ ਰਹੀਆਂ ਹਨ। ਆਮ ਵਾਂਗ ਹੀ ਇਸ ਵਾਰ ਸਿੱਖ ਭਾਈਚਾਰੇ ਨੇ ਅਹਿਮ ਮੁੜ ਅਹਿਮ ਉੁਪਰਾਲਾ ਕੀਤਾ ਹੈ। ਸਿੱਖ ਭਾਈਚਾਰੇ ਵੱਲੋਂ ਮੁਸਲਿਮ ਭਾਈਚਾਰੇ ਦੀ ਰੋਜ਼ਾ ਇਫਤਾਰੀ ਕਰਵਾਈ ਗਈ। ਇਸ ਉਪਰਾਲੇ ਦੀ ਕਾਫੀ ਪ੍ਰਸੰਸਾ ਹੋ ਰਹੀ ਹੈ।


ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਸਿੱਖ ਮੁਸਲਿਮ ਸਾਂਝ ਦਾ ਪ੍ਰਤੀਕ ਪਿੰਡ ਖੁਰਦ ਵਿੱਚ ਹਰ ਸਾਲ ਵਾਂਗ ਗੁਰਦੁਆਰਾ ਭਗਤ ਰਵਿਦਾਸ ਜੀ ਪ੍ਰਬੰਧਕ ਕਮੇਟੀ ਵੱਲੋਂ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਸਹਿਯੋਗ ਨਾਲ ਸਿੱਖ ਭਾਈਚਾਰੇ ਵੱਲੋਂ ਮੁਸਲਿਮ ਭਾਈਚਾਰੇ ਦੀ ਰੋਜ਼ਾ ਇਫਤਾਰੀ ਕਰਵਾਈ ਗਈ।


ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਾਕਮ ਸਿੰਘ ਠੇਕੇਦਾਰ ਨੇ ਦੱਸਿਆ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਹਰ ਸਾਲ ਸਿੱਖ ਭਾਈਚਾਰੇ ਵੱਲੋਂ ਪਿੰਡ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀ ਰੋਜ਼ਾ ਇਫਤਾਰੀ ਕਰਵਾਈ ਜਾਂਦੀ ਹੈ। ਇਸ ਤਹਿਤ ਇਸ ਵਾਰ ਮੱਕਾ ਮਸਜਿਦ ਖੁਰਦ ਵਿੱਚ ਮੁਸਲਿਮ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਸਿਰਕਤ ਕੀਤੀ।


ਉਨ੍ਹਾਂ ਦੱਸਿਆ ਕਿ ਪਿੰਡ ਵਿਚ ਸਿੱਖ ਭਾਈਚਾਰੇ ਵੱਲੋਂ ਗੁਰਪੁਰਬਾਂ ਦੌਰਾਨ ਜਦੋਂ ਵੀ ਨਗਰ ਕੀਰਤਨ ਸਜਾਏ ਜਾਂਦੇ ਹਨ ਤਾਂ ਉਸ ਵਕਤ ਮੁਸਲਿਮ ਭਾਈਚਾਰੇ ਵੱਲੋਂ ਲੰਗਰ ਲਗਾ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਜਾਂਦਾ ਹੈ। ਇਸ ਗੱਲ ਨੇੜਲੇ ਪਿੰਡਾਂ ਵਿੱਚ ਵੀ ਚਰਚਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਸਿੱਖ ਮੁਸਲਿਮ ਭਾਈਚਾਰਕ ਸਾਂਝ ਬਹੁਤ ਪੁਰਾਣੀ ਹੈ ਜੋ ਸਮਾਜ ਲਈ ਇਕ ਮਿਸਾਲ ਬਣੀ ਹੈ।


ਇਹ ਵੀ ਪੜ੍ਹੋ: Ludhiana News: ਸਾਵਧਾਨ ਰਹਿਣ ਕਿਸਾਨ! ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਵੀ ਪਏਗਾ ਮੀਂਹ


ਇਸ ਮੌਕੇ ਗਾਮਾ ਮੁਹੰਮਦ, ਤੁਫੈਲ ਮੁਹੰਮਦ, ਚਰਨਜੀਤ ਸਿੰਘ, ਸਤਪਾਲ ਸਿੰਘ, ਜਾਨੀ ਮੁਹੰਮਦ,ਲਖਬੀਰ ਸਿੰਘ, ਜਗਜੀਤ ਸਿੰਘ, ਨਿਰਮਲ ਸਿੰਘ, ਰਮਜਾਨ ਮੁਹੰਮਦ, ਬਹਾਦਰ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ, ਪਿਆਰਾ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ।


ਇਹ ਵੀ ਪੜ੍ਹੋ: Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ! ਹੁਣ ਜਲਦ ਦੌੜੇਗੀ ਟਰਾਈਸਿਟੀ 'ਚ ਮੈਟਰੋ


ਇਹ ਵੀ ਪੜ੍ਹੋ: ਰਿਕਸ਼ਾ ਚਾਲਕ ਰਾਤੋ-ਰਾਤ ਬਣਿਆ ਕਰੋੜਪਤੀ! ਬੋਲਿਆ, 40 ਸਾਲਾਂ ਤੋਂ ਸੜਕ ’ਤੇ ਟੋਏ ਭਰਨ ਤੇ ਬੂਟਿਆਂ ਨੂੰ ਪਾਣੀ ਦੇਣ ਦੀ ਸੇਵਾ ਦਾ ਮਿਲਿਆ ਫਲ