Sangrur News: ਲਹਿਰਾਗਾਗਾ ਦੇ ਸੌਰਵ ਕੰਪਲੈਕਸ ਨੇੜੇ ਲੰਘੀ ਰਾਤ ਮੋਟਰਸਾਈਕਲ ਦੇ ਦਰੱਖਤ ਵਿੱਚ ਵੱਜਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਦੋ ਨੌਜਵਾਨ ਜ਼ਖ਼ਮੀ ਹੋ ਗਏ। ਸੁਰੇਸ਼ ਕੁਮਾਰ ਪੁੱਤਰ ਦੇਸ ਰਾਜ ਵਾਸੀ ਵਾਰਡ ਨੰਬਰ 12 ਲਹਿਰਾਗਾਗਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦਾ ਲੜਕਾ ਪਾਰਸ ਗਰਗ (24) ਦੇਰ ਰਾਤ ਆਪਣੇ ਦੋਸਤ ਅਜੇ ਖਾਨ ਤੇ ਬੌਬੀ ਕੁਮਾਰ ਕਿਸੇ ਸਮਾਗਮ ਵਿੱਚ ਗਏ ਹੋਏ ਸਨ। ਸਮਾਗਮ ਤੋਂ ਪਰਤਦਿਆਂ ਸਮੇਂ ਹਾਦਸਾ ਵਾਪਰ ਗਿਆ।



ਇਸ ਸਬੰਧੀ ਥਾਣਾ ਲਹਿਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਪੁੱਤਰ ਦੇਸਰਾਜ ਵਾਸੀ ਵਾਰਡ ਨੰਬਰ 12 ਲਹਿਰਾ ਨੇ ਬਿਆਨ ਦਰਜ ਕਰਵਾਏ ਕਿ ਮੇਰਾ ਲੜਕਾ ਪਾਰਸ ਗਰਗ 24 ਸਾਲ ਜੋ ਸੀਟੂ ਕੱਪੜਿਆਂ ਵਾਲੇ ਦੀ ਦੁਕਾਨ ਤੇ ਪ੍ਰਾਈਵੇਟ ਨੌਕਰੀ ਕਰਦਾ ਸੀ। ਦੇਰ ਰਾਤ 12 ਵਜੇ ਦੇ ਕਰੀਬ ਮੇਰਾ ਲੜਕਾ ਪਾਰਸ ਗਰਗ ਤੇ ਉਸ ਦੇ ਦੋਸਤ ਅਜੇ ਖਾਨ ਪੁੱਤਰ ਸੰਜੇ ਖਾਨ ਅਤੇ ਬੋਬੀ ਕੁਮਾਰ ਪੁੱਤਰ ਬਾਬੂ ਲਾਲ ਕਿਸੇ ਫੰਕਸ਼ਨ ਵਿੱਚ ਗਏ ਹੋਏ ਸਨ।


ਉਹ ਫੰਕਸ਼ਨ ਖਤਮ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ। ਮੋਟਰਸਾਈਕਲ ਮੇਰਾ ਪੁੱਤਰ ਪਾਰਸ ਗਰਗ ਚਲਾ ਰਿਹਾ ਸੀ। ਜਦੋਂ ਉਹ ਲਹਿਰਾਗਾਗਾ ਦੇ ਸ਼ਮਸ਼ਾਨ ਘਾਟ ਕੋਲ ਸਥਿਤ ਸੌਰਵ ਕੰਪਲੈਕਸ ਕੋਲ ਆਏ ਤਾਂ ਉੱਥੇ ਲੱਗੇ ਸਪੀਡ ਬਰੇਕਰ ਤੋਂ ਉਹਨਾਂ ਦਾ ਮੋਟਰਸਾਈਕਲ ਤਿੜਕ ਕੇ ਕੋਲ ਖੜ੍ਹੇ ਇੱਕ ਦਰਖਤ ਵਿੱਚ ਜਾ ਲੱਗਿਆ ਜਿਸ ਕਾਰਨ ਤਿੰਨੇ ਦੋਸਤ ਗੰਭੀਰ ਜ਼ਖ਼ਮੀ ਹੋ ਗਏ ਜਿਨਾਂ ਨੂੰ ਸਰਕਾਰੀ ਹਸਪਤਾਲ ਲਹਿਰਾ ਵਿਖੇ ਲਿਆਂਦਾ ਗਿਆ।


ਡਾਕਟਰਾਂ ਨੇ ਮੇਰੇ ਪੁੱਤਰ ਪਾਰਸ ਗਰਗ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦੋਂਕਿ ਅਜੇ ਖਾਨ ਅਤੇ ਬੋਬੀ ਕੁਮਾਰ ਨਾਮੀ ਗੰਭੀਰ ਜਖਮੀ ਨੌਜਵਾਨਾਂ ਨੂੰ ਬਾਹਰ ਰੈਫਰ ਕਰ ਦਿੱਤਾ। ਮ੍ਰਿਤਕ ਪਾਰਸ ਗਰਗ ਦੇ ਪਿਤਾ ਸੁਰੇਸ਼ ਕੁਮਾਰ ਨੇ ਬਿਆਨ ਰਾਹੀਂ ਦੱਸਿਆ ਕਿ ਇਸ ਵਿੱਚ ਕਿਸੇ ਦਾ ਕਸੂਰ ਨਹੀਂ ਇਹ ਕੁਦਰਤੀ ਤੌਰ ਤੇ ਦੁਰਘਟਨਾ ਹੋਈ ਹੈ। ਇਸ ਦੇ ਚੱਲਦਿਆਂ ਥਾਣਾ ਲਹਿਰਾ ਵੱਲੋਂ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਮੂਨਕ ਤੋਂ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।


ਇਹ ਵੀ ਪੜ੍ਹੋ : Hotels in Ayodhya: ਅਯੁੱਧਿਆ ਵਿੱਚ ਹੋਟਲ ਬੁਕਿੰਗ ਦਾ ਟੁੱਟਿਆ ਰਿਕਾਰਡ! ਇੱਕ ਕਮਰੇ ਦਾ ਕਿਰਾਇਆ ਇੱਕ ਲੱਖ ਰੁਪਏ ਦੇ ਪਹੁੰਚਿਆ ਪਾਰ


ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ-ਮੁਹਾਲੀ ਵਾਲੇ ਸਾਵਧਾਨ! ਅੱਜ ਸ਼ਾਮ ਹੋ ਸਕਦੀ ਟ੍ਰੈਫਿਕ ਦੀ ਸਮੱਸਿਆ, ਇਹ ਰੂਟ ਡਾਈਵਰਟ