Sangrur news: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਵਿੱਚ ਗੁਰੂ ਤੇਗ ਬਹਾਦਰ ਯਾਦਗਾਰੀ ਧਰਮਸ਼ਾਲਾ ਦੇ ਮੁੱਖ ਗੇਟ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੁਖਬੀਰ ਬਦਲ ਦੇ ਮੁਆਫੀਨਾਮੇ ਅਤੇ ਸੁਖਦੇਵ ਢੀਂਡਸਾ ਦੇ ਬਿਆਨ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ।


ਅਮਨ ਅਰੋੜਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਬਿਆਨ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਉਹ ਸੀਨੀਅਰ ਸਿਆਸਤਦਾਨ ਹਨ ਪਰ ਕੋਈ ਵੀ ਅਕਾਲੀ ਦਲ ਹੋਵੇ, ਇਕੱਠਿਆਂ ਰਹਿਣ ਜਾਂ ਵੱਖਰੇ, ਇਹ ਉਨ੍ਹਾਂ ਦਾ ਫੈਸਲਾ ਹੈ, ਪਰ ਜਨਤਾ ਨੇ ਸਾਰਿਆਂ ਦਾ ਅਸਲੀ ਚਿਹਰਾ ਦੇਖ ਲਿਆ ਹੈ ਅਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਲੋਕ ਉਨ੍ਹਾਂ ਨੂੰ ਦੁਬਾਰਾ ਮੌਕਾ ਦੇਣਗੇ।


ਇਹ ਵੀ ਪੜ੍ਹੋ: Amritsar: 20 ਦਸੰਬਰ ਨੂੰ ਰਾਸ਼ਟਰਪਤੀ ਭਵਨ ਤੱਕ ਰੋਸ ਮਾਰਚ ਦਾ ਫੈਸਲਾ ਵਾਪਸ , SGPC ਕਾਰਜਕਾਰਨੀ ਨੇ ਲਿਆ ਫੈਸਲਾ


ਸੁਖਬੀਰ ਬਾਦਲ ਦੇ ਮੁਆਫੀਨਾਮੇ 'ਤੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਮੁਆਫ਼ੀ ਮੰਗਣ ਦਾ ਫੈਸਲਾ ਨਿੱਜੀ ਹੈ ਪਰ ਸੱਤਾ 'ਚ ਰਹਿੰਦਿਆਂ ਅਸੀਂ ਅਜਿਹੇ ਗੁਨਾਹ ਕਿਉਂ ਕਰਦੇ ਹਾਂ, ਜਿਸ ਲਈ ਸਾਨੂੰ ਮੁਆਫੀ ਮੰਗਣੀ ਪਵੇ?


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: BDPO ਖੰਨਾ 'ਤੇ ਵੱਡੀ ਕਾਰਵਾਈ, ਸਰਕਾਰੀ ਫ਼ੰਡ ਗ਼ਬਨ ਕਰਨ ਦੇ ਦੋਸ਼ ਹੇਠ ਕੀਤਾ ਸਸਪੈਂਡ