Sangrur News: ਸੰਗਰੂਰ ਦੇ ਪਿੰਡ ਬਘਰੋਲ ਦੇ 43 ਸਾਲਾ ਜਵਾਨ ਜਸਪਾਲ ਸਿੰਘ ਦੀ ਰਾਮਗੜ੍ਹ ਰਾਂਚੀ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ ਹੈ। ਪਿੰਡ ਵਿੱਚ ਮਾਤਮ ਦਾ ਮਾਹੌਲ ਹੈ। ਸ਼ਹੀਦ ਦਾ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਬਘਰੋਲ ਦੇ ਰਹਿਣ ਵਾਲੇ 43 ਸਾਲਾ ਜਸਪਾਲ ਸਿੰਘ ਰਾਮਗੜ੍ਹ ਰਾਂਚੀ ਵਿੱਚ ਆਪਣੀ ਡਿਊਟੀ ਕਰ ਰਿਹਾ ਸੀ। ਅੱਜ ਦੇ ਦਿਨ ਉਸ ਨੇ ਛੁੱਟੀ ਤੇ ਆਪਣੇ ਘਰ ਆਉਣਾ ਸੀ ਪਰ ਅੱਜ ਉਸ ਦਾ ਪਾਰਥਿਵ ਸਰੀਰ ਪਿੰਡ ਪਹੁੰਚਿਆ। ਜਸਪਾਲ ਸਿੰਘ 43 ਸਾਲ ਦਾ ਸੀ।
ਉਸ ਦੀ ਫੌਜ ਵਿੱਚ 23 ਸਾਲਾਂ ਦੀ ਨੌਕਰੀ ਹੋ ਚੁੱਕੀ ਸੀ। ਉਸ ਦੇ ਦੋ ਬੱਚੇ ਇੱਕ ਬੇਟਾ ਤੇ ਇੱਕ ਵੱਡੀ ਬੇਟੀ ਸੀ। ਫੌਜੀ ਜਵਾਨ ਜਸਪਾਲ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਵੇਂ ਹੀ ਮੌਤ ਦੀ ਖਬਰ ਉਸ ਦੇ ਪਿੰਡ ਪਹੁੰਚੀ ਤਾਂ ਪਿੰਡ ਵਿੱਚ ਮਾਤਮ ਪਸਰ ਗਿਆ। ਪਿੰਡ ਦੇ ਲੋਕਾਂ ਤੇ ਫੌਜ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਗਈ। ਪਿੰਡ ਦੇ ਲੋਕਾਂ ਨੇ ਕਿਹਾ ਇਹ ਸਾਡੇ ਲਈ ਬੇਹੱਦ ਮੰਦਭਾਗੀ ਖਬਰ ਹੈ। ਪਿੰਡ ਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਪਿੰਡ ਦੇ ਲੋਕਾਂ ਨੇ ਕਿਹਾ ਇਹ ਜਵਾਨ ਸਾਡੇ ਪਿੰਡ ਦਾ ਹੋਣਹਾਰ ਲੜਕਾ ਸੀ ਜੋ ਪਿਛਲੇ 23 ਸਾਲਾਂ ਤੋਂ ਫੌਜ ਵਿੱਚ ਆਪਣੀ ਸੇਵਾ ਨਿਭਾਅ ਰਿਹਾ ਸੀ। ਅੱਜ ਦੇ ਦਿਨ ਉਸ ਨੇ ਛੁੱਟੀ ਤੇ ਆਪਣੇ ਘਰ ਆਉਣਾ ਸੀ ਕਿਉਂਕਿ ਉਸ ਨੇ ਬੇਟੀ ਦਾ ਪੇਪਰ ਖੁਦ ਦਿਵਾਉਣ ਜਾਣਾ ਸੀ ਪਰ ਉਸ ਤੋਂ ਪਹਿਲਾਂ ਇਹ ਬੁਰੀ ਖਬਰ ਘਰ ਪਹੁੰਚ ਗਈ। ਉਨ੍ਹਾਂ ਦੇ ਦੋ ਬੱਚੇ ਹਨ। ਇੱਕ ਬੇਟਾ ਛੋਟਾ ਤੇ ਬੇਟੀ ਆਈਲੈਟਸ ਦੀ ਤਿਆਰੀ ਕਰ ਰਹੀ ਸੀ।
ਇਹ ਵੀ ਪੜ੍ਹੋ: Viral News: ਇਹ ਸਬਜ਼ੀ ਦੁਨੀਆ ਦੇ 100 ਸਭ ਤੋਂ ਖਰਾਬ ਫੂਡਜ਼ ਦੀ ਲਿਸਟ 'ਚ ਸ਼ਾਮਿਲ, ਨਾਂ ਜਾਣ ਕੇ ਤੁਸੀਂ ਕਹੋਗੇ ਇਹ ਸੰਭਵ ਨਹੀਂ ਹੋ ਸਕਦਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral Video: ਗੱਡੀ ਨੂੰ ਸਟਾਰਟ ਕਰਨ ਤੇ ਰੋਕਣ ਲਈ ਬਣਾਇਆ ਜੁਗਾੜ ਬਟਨ, ਲਗਾਇਆ ਅਜਿਹਾ ਸਵਿੱਚ ਬੋਰਡ…