Sangrur Election: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਚੋਣ ਪ੍ਰਚਾਰ ਲਈ ਸੰਗਰੂਰ ਪਹੁੰਚੇ। ਕੇਜਰੀਵਾਲ ਨੇ  ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਸਮਰਥਨ 'ਚ ਰੋਡ ਸ਼ੋਅ ਕੱਢਿਆ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਜੀ ਨਾਲ ਲੋਕ ਸਭਾ ਹਲਕਾ ਸੰਗਰੂਰ ਵਿਖੇ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ 'ਚ ਪਾਰਟੀ ਵਲੰਟੀਅਰਾਂ ਨਾਲ ਵਿਸ਼ਾਲ ਰੋਡ ਸ਼ੋਅ ਕੱਢਿਆ...ਇੰਨੀ ਗਰਮੀ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਪਹੁੰਚੇ ਸੰਗਰੂਰ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਨੇ ਦਿਲ ਖੁਸ਼ ਕਰ ਦਿੱਤਾ... ਲੋਕਾਂ ਦੇ ਇੱਕਠ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਪੁੱਤ ਗੁਰਮੀਤ ਸਿੰਘ ਮੀਤ ਹੇਅਰ ਨੂੰ ਸੰਸਦ 'ਚ ਭੇਜਣ ਲਈ ਤਿਆਰ-ਬਰ-ਤਿਆਰ ਨੇ...ਇਨਕਲਾਬੀ ਅਤੇ ਕ੍ਰਾਂਤੀਕਾਰੀ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਲਈ ਦਿਲੋਂ ਧੰਨਵਾਦ..






ਪੰਜਾਬੀਓ ਅਸੀਂ 50 ਡਿਗਰੀ ਤਾਪਮਾਨ 'ਚ ਤੁਹਾਡੇ ਕੋਲੋਂ ਆਪਣੇ ਪਰਿਵਾਰ ਲਈ ਵੋਟਾਂ ਮੰਗਣ ਨਹੀਂ ਆਏ... ਬਲਕਿ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਕਾਇਮ ਰੱਖ ਕੇ ਤੁਹਾਡੇ ਬੱਚਿਆਂ ਦਾ ਚੰਗਾ ਭਵਿੱਖ ਬਣਾਉਣ ਲਈ ਵੋਟਾਂ ਮੰਗ ਰਹੇ ਹਾਂ...






48-50 ਡਿਗਰੀ ਤਾਪਮਾਨ ਹੋਣ ਦੇ ਬਾਵਜੂਦ ਵੀ ਸੰਗਰੂਰ ਦੇ ਇਨਕਲਾਬੀ ਤੇ ਕ੍ਰਾਂਤੀਕਾਰੀ ਲੋਕਾਂ ਵੱਲੋਂ ਵੱਡੀ ਗਿਣਤੀ 'ਚ ਪਹੁੰਚ ਕੇ ਦਿੱਤੇ ਅਥਾਹ ਪਿਆਰ ਨੇ ਦਿਲ ਖੁਸ਼ ਕਰ ਦਿੱਤਾ... ਤੁਹਾਡੇ ਇਸ ਪਿਆਰ ਦਾ ਦੁਨੀਆ ਦੀ ਕਿਸੇ ਵੀ ਕਰੰਸੀ 'ਚ ਕੋਈ ਮੁੱਲ ਨਹੀਂ ਹੈ...


ਇਹ ਵੀ ਪੜ੍ਹੋ-Punjab Election: ਬੱਸ ਕੁਝ ਹੀ ਘੰਟਿਆਂ 'ਚ ਬੰਦ ਹੋ ਜਾਣਗੇ ਲੀਡਰਾਂ ਦੇ ਲਾਰੇ ! ਠੇਕੇ ਤਾਂ ਬੰਦ ਹੋਣਗੇ ਹੀ ਪਰ ਜਾਣੋ ਹੋਰ ਕੀ-ਕੀ ਲੱਗਣਗੀਆਂ ਪਾਬੰਦੀਆਂ ?