Sangrur News : ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ,ਜਲ ਸਪਲਾਈ ਅਤੇ ਸੈਨੀਟੇਸ਼ਨ ਸ਼ੋਸ਼ਲ ਇੰਪਲਾਈਜ ਯੂਨੀਅਨ ਦੇ ਸ਼ੋਸ਼ਲ ਸਟਾਫ ਵੱਲੋਂ ਆਪਣੀਆਂ ਮੰਗਾਂ ਲਈ ਸਥਾਨਕ ਵੇਰਕਾ ਮਿਲਕ ਪਲਾਂਟ ਵਿਖੇ ਇਕੱਠੇ ਹੋ ਕੇ ਬਾਅਦ ਦੁਪਹਿਰ ਕਰੀਬ ਸਵਾ ਇਕ ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਨਿੱਜੀ ਕਾਲੋਨੀ ਵਿਚਲੀ ਕੋਠੀ ਦੇ ਘਿਰਾਓ ਲਈ ਰੋਸ ਮਾਰਚ ਕੀਤਾ।ਪ੍ਰੰਤੂ ਜਿਉਂ ਹੀ ਪ੍ਰਦਰਸ਼ਨਕਾਰੀ ਕੋਠੀ ਨਜ਼ਦੀਕ ਪਹੁੰਚੇ ਤਾਂ  ਪਹਿਲਾਂ ਤੋਂ ਹੀ ਤਾਇਨਾਤ ਵੱਡੀ ਗਿਣਤੀ ਪੁਲਿਸ ਫੋਰਸ ਨੇ ਧਰਨਾਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਧਿਰਾਂ ਵਿੱਚ ਜ਼ੋਰਦਾਰ ਧੱਕਾਮੁੱਕੀ ਹੋਈ।

Continues below advertisement

ਬੇਰੁਜ਼ਗਾਰ ਸਾਂਝੇ ਮੋਰਚੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਰਮਨ ਕੁਮਾਰ ਮਲੋਟ, ਅਮਨ ਸੇਖਾ,ਹਰਜਿੰਦਰ ਝੁਨੀਰ,ਲਖਵੀਰ ਸਿੰਘ ਸਿਰੀਏਵਾਲਾ  ਅਤੇ ਨਵਜੋਤ ਸਿੰਘ ਦੀ ਅਗਵਾਈ ਵਿੱਚ ਇਕੱਠ ਹੋਏ ਬੇਰੁਜ਼ਗਾਰ ਅਤੇ ਮੁਲਾਜ਼ਮ ਮੁੱਖ ਮੰਤਰੀ ਦੀ ਕੋਠੀ ਵੱਲ ਜਾਣ ਲਈ ਬਜਿੱਦ ਸਨ। ਇਸ ਕਸ਼ਮਕਸ਼ ਵਿੱਚ ਬੇਰੁਜ਼ਗਾਰ ਆਗੂ ਰਮਨ ਕੁਮਾਰ ਮਲੋਟ ਬੇਹੋਸ਼ ਹੋ ਗਏ।ਬੇਰੁਜ਼ਗਾਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਹਨ ਕਿ ਲੈਕਚਰਾਰ  ਕੇਡਰ ਦੀਆਂ 1013 ਅਸਾਮੀਆਂ ਵਿੱਚ ਕੇ ਰਾਖਵੀਆਂ ਸ੍ਰੇਣੀਆਂ ਦੀਆਂ ਅਸਾਮੀਆਂ ਜੋੜੀਆਂ ਜਾਣ,ਮਾਸਟਰ ਕੇਡਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ,ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਮੁੱਢੋਂ ਰੱਦ ਕੀਤੀ ਜਾਵੇ,ਸਾਰੀਆਂ ਅਸਾਮੀਆਂ ਵਿੱਚ ਉਮਰ ਹੱਦ ਛੋਟ ਦਿੱਤੀ ਜਾਵੇ,ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ,ਸਰੀਰਿਕ ਸਿੱਖਿਆ ਦੇ ਮਾਸਟਰ ਕੇਡਰ ਅਤੇ ਲੈਕਚਰਾਰ ਕੇਡਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਜਾਰੀ ਕੀਤੀਆਂ ਜਾਣ,ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਸਾਲ 2021 ਤੋ ਭਰਤੀ ਹੋਏ ਕੰਮ ਕਰਦੇ ਬਲਾਕ ਰੀਸੋਰਸ ਕੋਆਡੀਨੇਟਰ,ਆਈ ਈ ਸੀ, ਸੀ ਡੀ ਐਸ ਨੂੰ ਪੱਕੇ ਕੀਤਾ ਜਾਵੇ, ਬੰਦ ਕੀਤਾ ਸਫਰੀ ਭੱਤਾ ਬਹਾਲ ਕੀਤਾ ਜਾਵੇ,ਰੋਕਿਆ ਗਿਆ ਸਾਲਾਨਾ 10 ਫੀਸਦੀ ਤਨਖਾਹ ਵਾਧਾ ਜਾਰੀ  ਕੀਤਾ ਜਾਵੇ।

ਲੰਬੀ ਖਿੱਚਧੂਹ ਮਗਰੋ ਆਖਰ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ 29 ਜੁਲਾਈ ਨੂੰ  ਕੈਬਨਿਟ ਸਬ ਕਮੇਟੀ ਨਾਲ ਨਿਸ਼ਚਿਤ ਕਰਵਾਈ।ਦੂਜੀ ਜਲ ਸਪਲਾਈ ਅਤੇ ਸੈਨੀਟੇਸ਼ਨ ਸ਼ੋਸ਼ਲ ਇਮਪਲਾਈਜ਼  ਯੂਨੀਅਨ ਦੀ ਮੀਟਿੰਗ 13 ਅਗਸਤ ਨੂੰ ਪੰਜਾਬ ਕੈਬਨਿਟ ਸਬ ਕਮੇਟੀ ਅਤੇ ਵਿਭਾਗ ਦੇ ਸਕੱਤਰ ਨਾਲ ਤੈਅ ਕਰਵਾਈ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਉਹਨਾਂ ਦੇ ਮਸਲੇ ਹੱਲ ਨਾ ਕੀਤੇ ਜਾਂ 29 ਜੁਲਾਈ ਦੀ ਮੀਟਿੰਗ ਮੁਲਤਵੀ ਕੀਤੀ ਤਾਂ 31 ਜੁਲਾਈ ਨੂੰ ਮੁੜ ਸੁਨਾਮ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Continues below advertisement

ਇਸ ਮੌਕੇ ਸੰਦੀਪ ਮੋਫ਼ਰ,ਲਲਿਤਾ ਪਟਿਆਲਾ,ਅਮਨਦੀਪ ਕੌਰ,ਮਨਜੀਤ ਕੌਰ,ਸੁਖਪਾਲ ਖਾਨ,ਨਿਰਮਲ ਮੋਗਾ,ਜਗਮੀਤ ਜੈਤੋ,ਮਲਕੀਤ ਸਿੰਘ ਅਤੇ ਸ਼ਮਸ਼ੇਰ ਬੁਢਲਾਡਾ, ਗੁਰਦੀਪ ਰਾਮਗੜ੍ਹ,ਲਖਵੀਰ ਸਿੰਘ ਖੁੱਡੀ ਕਲਾਂ, ਅਮਨਦੀਪ ਕੰਬੋਜ, ਰਿੰਕੂ ਝਾੜੋਂ ,ਤਰਸੇਮ ਸਿੰਘ ਸੰਗਰੂਰ, ਸ਼ੇਰ ਸਿੰਘ, ਜਤਿੰਦਰ ਕੁਮਾਰ,ਲਵਲੀ ਰਾਣੀ, ਇੰਦਰਜੀਤ ਸਿੰਘ, ਧਲਵਿੰਦਰ ਸਿੰਘ, ਅਮਨ ਸੰਗਰੂਰ, ਸੰਦੀਪ ਕੌਰ, ਹਰਪ੍ਰੀਤ ਕੌਰ, ਦਲਜੀਤ ਕੌਰ ਹਰਮਲਦੀਪ ਸਿੰਘ ਬਰਨਾਲਾ, ਸਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ,ਗੁਰਚਰਨ ਸਿੰਘ ,ਰਾਜਿੰਦਰ ਸਿੰਘ, ਮਨਪ੍ਰੀਤ ਕੌਰ, ਚੇਤਨਾ ਦੇਵੀ, ਰਾਜੇਸ਼ ਕੁਮਾਰ,ਮਲਵਿੰਦਰ ਸਿੰਘ  ਮਾਨਸਾ,ਮੁਨੀਸ਼ ਫਾਜ਼ਿਲਕਾ,ਅਮਰੀਕ ਸਿੰਘ  ਸ਼ਹਿਣਾ ਖੇੜਾ,ਅਵਤਾਰ ਅਤੇ ਹਰਸ਼ਦੀਪ ਸਿੰਘ ਬਰਨਾਲਾ,ਗੁਰਜੰਟ ਖੱਤਰੀ ਵਾਲਾ,ਸ਼ਮਸ਼ੇਰ ਰੱਲੀ,ਮਨਦੀਪ ਸਿੰਘ ਭੱਦਲਵੱਢ,ਅਵਤਾਰ ਸਿੰਘ, ਜੀਵਨ ਸਿੰਘ, ਤਰਸੇਮ ਸਿੰਘ, ਜਗਜੀਤ ਸਿੰਘ ,ਜਸਪ੍ਰੀਤ ਕੌਰ ਮਨਪ੍ਰੀਤ ਕੌਰ ,ਹਰਦੀਪ ਕੌਰ, ਹਰਵਿੰਦਰ ਕੌਰ, ਹਰਪਿੰਦਰ ਕੌਰ ,ਸੀਮਾ ਰਾਣੀ ,ਰੇਖਾ ਰਾਣੀ ,ਨਿਰਭੈ ਸਿੰਘ ਪਟਿਆਲਾ,ਸੁਪਿੰਦਰ ਖੁਡਾਲ ਆਦਿ ਹਾਜ਼ਰ ਸਨ।