Sangrur news: ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਨੇਤਰਹੀਣ ਅਤੇ ਅਪੰਗਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਤਪਦੀ ਗਰਮੀ ਵਿੱਚ ਪੂਰੇ ਪੰਜਾਬ ਵਿਚੋਂ ਆਏ ਸੈਂਕੜੇ ਪ੍ਰਦਸ਼ਨਕਾਰੀਆਂ ਨੇ ਕਈ ਘੰਟਿਆਂ ਤੱਕ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਬੈਰੀਕੇਡ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਧੱਕਾ-ਮੁੱਕੀ ਹੋਈ।


ਉੱਥੇ ਹੀ ਨੈਸ਼ਨਲ ਫੈਡਰੇਸ਼ਨ ਆਫ਼ ਦਿ ਬਲਾਈਂਡ ਪੰਜਾਬ ਬ੍ਰਾਂਚ ਅਤੇ ਭਾਰਤ ਨੇਤਰਹੀਣ ਸੇਵਕ ਸਮਾਜ ਰਜਿ: ਲੁਧਿਆਣਾ ਵਲੋਂ ਨੇਤਰਹੀਣ ਅਤੇ ਅੰਗਹੀਣ ਵਰਗ ਨੂੰ ਦਰਪੇਸ਼ ਆ ਰਹੀਆ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਉਹ ਇਨ੍ਹਾਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।


ਨੇਤਰਹੀਣ ਅਤੇ ਅੰਗਹੀਣ ਵਰਗ ਦਾ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਦਾ ਬਣਦਾ ਬੈਕਲਾਗ ਪੂਰਾ ਕਰਵਾਉਣ


ਬੈਕਲਾਗ ਦੀਆਂ ਆਸਾਮੀਆਂ ਵਿਰੁਧ ਭਰਤੀ ਹੋਣ ਵਾਲੇ ਨੇਤਰਹੀਣ ਅਤੇ ਅੰਗਹੀਣ ਕਰਮਚਾਰੀਆਂ ਤੇ ਮਿਤੀ 15-01-15 ਵਾਲਾ ਨੋਟੀਫਿਕੇਸ਼ਨ ਨਾ ਲਾਗੂ ਕਰਕੇ ਪੂਰੇ ਵਿੱਤੀ ਲਾਭ ਦੇਣਾ ।


ਨੇਤਰਹੀਣ ਅਤੇ ਅੰਗਹੀਣ ਵਰਗ ਦੀ ਪੈਨਸ਼ਨ ਵਧਾ ਕੇ 5000 ਰੁਪਏ ਪ੍ਰਤੀ ਮਹੀਨਾ ਕਰਨ।


ਕਈ ਸਾਲਾਂ ਤੋਂ ਉਡੀਕ ਕਰ ਰਹੇ ਨੇਤਰਹੀਣ ਅਤੇ ਅੰਗਹੀਣ ਮੁਲਾਜ਼ਮਾਂ ਨੂੰ ਬਣਦੀ ਤਰੱਕੀ ਦਾ ਲਾਭ ਦੇਣਾ ।


ਲੋਕਲ ਬਾਡੀ ਡਿਪਾਰਟਮੈਂਟ ਆਫ ਪੰਜਾਬ ਵਲੋਂ 2022 ਦੌਰਾਨ 332 ਆਸਾਮੀਆਂ ਵਿਰੁੱਧ ਭਰਤੀ ਕੀਤੇ ਗਏ ਦਰਜਾ ਤਿੰਨ ਅਤੇ ਦਰਜਾ ਚਾਰ ਦੀਆਂ ਵੋਟਿੰਗ ਲਿਸਟਾਂ ਵਿੱਚ ਆਉਣ ਵਾਲੇ ਅਗਲੇ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਜਾਰੀ ਕਰਨਾ ।


ਨੇਤਰਹੀਣ ਅਤੇ ਅੰਗਹੀਣ ਖਿਡਾਰੀਆਂ ਦੇ ਸਪੋਰਟਸ ਸਬੰਧੀ ਸਰਟੀਫਿਕੇਟਾ ਦੀ ਗਰੇਡੇਸ਼ਨ ਪੰਜਾਬ ਵਿੱਚ ਸ਼ੁਰੂ ਕਰਵਾਉਣਾ ਅਤੇ ਆਮ ਖਿਡਾਰੀਆਂ ਵਾਲੀਆਂ ਸਹੂਲਤਾਂ ਲਾਗੂ ਕਰਵਾਉਣਾ ।


ਪੰਜਾਬ ਦੇ ਇੱਕੋ ਇੱਕ ਨੇਤਰਹੀਣਾਂ ਦੇ ਸਰਕਾਰੀ ਸਕੂਲ ਜਮਾਲਪੁਰ ਲੁਧਿਆਣਾ ਅਤੇ ਇਸ ਵਿੱਚ ਚੱਲ ਰਹੇ ਆਡੀਓ ਸਟੂਡੀਓ ਅਤੇ ਬੇਲ ਪ੍ਰੈਸ ਨੂੰ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਕਰਨਾ ।


ਰਾਜ ਦੇ ਸਮੂਹ ਨੇਤਰਹੀਣ, ਜਿਹਨਾਂ ਦਾ 40 ਪ੍ਰਤੀਸ਼ਤ ਤੋਂ ਲੈ ਕੇ 100 ਪ੍ਰਤੀਸ਼ਤ ਤੱਕ ਦਾ ਅੰਗਹੀਣ ਸਰਟੀਫਿਕੇਟ ਬਣਿਆ ਹੈ, ਦਾ ਬੱਸ ਕਰਾਇਆ ਪੂਰਾ ਮਾਫ ਕਰਨਾ।


ਰਾਜ ਦੇ ਸਮੂਹ ਨੇਤਰਹੀਣ ਵਰਗ ਨੂੰ ਬਿਨਾਂ ਜਾਤੀ ਬੰਧਨ ਤੋਂ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਆਫ਼ ਕਰਨਾ।


ਪੰਜਾਬ ਦੇ ਸਮੂਹ ਨੇਤਰਹੀਣ ਅਤੇ ਉਹਨਾਂ ਦੇ ਆਸ਼ਰਿਤਾਂ ਦੀਆਂ ਬਦਲੀਆਂ ਪਹਿਲ ਦੇ ਅਧਾਰ ਤੇ ਉਨ੍ਹਾਂ ਦੇ ਘਰਾਂ ਦੇ ਨੇੜੇ ਕਰਨਾ ।


ਪੰਜਾਬ ਵਿੱਚ ਹਰਿਆਣਾ ਦੀ ਤਰਜ਼ ਤੇ ਪ੍ਰਮੋਸ਼ਨ ਰੂਲ 01-01-1996 ਤੋਂ ਲਾਗੂ ਕਰਨਾ।


ਰਾਜ ਤੇ ਸਮੁੱਚੇ ਨੇਤਰਹੀਣ ਅਤੇ ਅੰਗਹੀਣ ਕਰਮਚਾਰੀਆਂ ਨੂੰ ਮਿਲਣ ਵਾਲਾ ਅੰਗਹੀਣ ਭੱਤਾ ਕੇਂਦਰ ਅਤੇ ਹਰਿਆਣਾ ਸਰਕਾਰ ਦੀ ਤਰਜ ਤੇ ਬੇਸਿਕ ਪੇ ਦਾ ਘੱਟੋ ਘੱਟ 10% ਪ੍ਰਤੀਸ਼ਤ ਲਾਗੂ ਕਰਨਾ।


ਇਹ ਵੀ ਪੜ੍ਹੋ: ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ 'ਚੋਂ ਪੰਜਾਬ ਨੂੰ ਬਾਹਰ ਕਰਨ 'ਤੇ ਭੜਕੇ ਖੇਡ ਮੰਤਰੀ ਮੀਤ ਹੇਅਰ


ਨੇਤਰਹੀਣ ਅਤੇ ਅੰਗਹੀਣ ਵਰਗ ਨੂੰ ਰਾਜਸਥਾਨ ਦੀ ਤਰਜ਼ ਤੇ ਪੰਜਾਬ tet ਪਾਸ ਕਰਨ ਦੀ ਯੋਗਤਾ ਵਿੱਚ ਵਾਧੂ 20 ਪ੍ਰਤੀਸ਼ਤ ਦੀ ਛੋਟ ਦੇਣਾ।


ਕੇਂਦਰ ਸਰਕਾਰ ਦੀ ਤਰਜ਼ ਤੇ ਰਾਜ ਦੇ ਸਮੁੱਚੇ ਨੇਤਰਹੀਣ ਅਤੇ ਅੰਗਹੀਣ ਵਰਗ ਨੂੰ ਨਵਾਂ ਦੋ ਪਹੀਆ ਅਤੇ ਚਾਰ ਪਹਿਆ ਵਾਹਨ ਖਰੀਦਣ ਤੇ ਰਜਿਸਟ੍ਰੇਸ਼ਨ ਫੀਸ ਮੁਕੰਮਲ ਤੌਰ ਤੇ ਮਾਫ ਕਰਨਾ ।


ਰਾਜ ਦੇ ਸਮੂਹ ਨੇਤਰਹੀਨ ਅਤੇ ਅੰਗਹੀਣ ਕਰਮਚਾਰੀਆਂ ਨੂੰ ਜੁਆਇਨਿੰਗ ਸਮੇਂ ਤੋਂ ਹੀ 20 ਇਤਫਾਕੀਆ ਛੁੱਟੀਆਂ ਲਾਗੂ ਕਰਨਾ


ਰਾਜ ਦੇ ਨੇਤਰਹੀਣ ਅਤੇ ਅੰਗਹੀਣ ਨੈਨ-ਟੀਚਿੰਗ ਕਰਮਚਾਰੀਆਂ ਨੂੰ ETT. ਅਤੇ B.ed ਕਰਨ ਲਈ ਟੀਚਿੰਗ ਤਜਰਬੇ ਤੋਂ ਛੋਟ ਦੇਣਾ।


ਰਾਜ ਵਿੱਚ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਜਾਂ ਗ਼ੈਰ-ਸਰਕਾਰੀ, ਆਨਲਾਈਨ ਅਤੇ ਆਫਲਾਈਨ ਲਏ ਜਾਣ ਵਾਲੇ ਪੇਪਰ ਲਈ ਕੇਂਦਰ ਸਰਕਾਰ ਦੀ ਤਰਜ ਤੇ Sacribe ਗਾਈਡਲਾਈਨ ਲਾਗੂ ਕਰਨਾ ।


ਰਾਜ ਦੇ ਸਮੂਹ ਨੇਤਰਹੀਣ ਅਤੇ ਅੰਗਹੀਣ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਇਲੈਕਸ਼ਨ ਡਿਊਟੀ, ਕਿਸੇ ਵੀ ਤਰ੍ਹਾਂ ਦੇ ਪੇਪਰ ਲੈਣ ਸਮੇਂ ਡਿਊਟੀ, ਜਾਂ ਆਪਣੇ ਪਿੰਤਰੀ ਸਟੇਸ਼ਨ ਤੋਂ ਕਿਤੇ ਹੋਰ ਜਾ ਕੇ ਦੇਣ ਵਾਲੀ ਡਿਊਟੀ ਤੋਂ ਛੋਟ ਦੇਣਾ ।


ਰਾਜ ਦੇ ਸਮੂਹ ਵਿਭਾਗਾਂ, ਕਾਰਪੋਰੇਸ਼ਨਾਂ,ਬੋਰਡਾਂ, ਸੈਸ਼ਨ ਕੋਰਟ ਅਤੇ ਯੂਨੀਵਰਸਿਟੀਆਂ ਵਿੱਚ ਭਰਤੀ ਅਤੇ ਪ੍ਰਮੋਸ਼ਨ ਸਬੰਧੀ ਰੋਸਟਰ ਮੁਕੰਮਲ ਕਰਨਾ।


ਰਾਜ ਦੇ ਸਮੁੱਚੇ ਨੇਤਰਹੀਣ ਅਤੇ ਅੰਗਹੀਣ ਵਰਗ ਨੂੰ ਆਯੂਸ਼ਮਾਨ ਸਕੀਮ ਦਾ ਸਕੀਮ ਦਾ ਲਾਭ ਦੇਣਾ।


ਨੇਤਰਹੀਣ ਸਕੂਲਾਂ ਅਤੇ ਵਿਦਿਆਲਿਆਂ ਦੇ ਅਡਰੈਸਾ ਤੇ ਬਣਨ ਵਾਲੇ Domicile ਸਰਟੀਫਿਕੇਟ ਤੇ ਮੁਕੰਮਲ ਰੋਕ ਲਗਾਉਣਾ ।


ਨੇਤਰਹੀਣ ਅਤੇ ਅੰਗਹੀਣ ਕਰਮਚਾਰੀਆਂ ਦੀ ਭਰਤੀ ਸਮੇਂ ਉਨ੍ਹਾਂ ਦੇ ਪਹਿਲਾਂ ਤੋਂ ਬਣੇ ਹੋਏ ਅੰਗਹੀਣ ਸਰਟੀਫਿਕੇਟਾਂ ਦੀ ਦੋਬਾਰਾ ਤੋਂ ਜਾਂਚ ਕਰਵਾਉਣਾ ।


ਪ੍ਰਾਪਰਟੀ ਖਰੀਦਣ ਸਮੇਂ ਲੱਗਣ ਵਾਲੀ ਸਟੈਂਪ ਡਿਊਟੀ ਤੋਂ ਨੇਤਰਹੀਣ ਅਤੇ ਅੰਗਹੀਣ ਵਰਗ ਨੂੰ ਮੁਕੰਮਲ ਤੌਰ ਤੇ ਛੋਟ ਦੇਣਾ ।


ਰਾਜ ਦੇ ਸਮੂਹ ਨੇਤਰਹੀਣ ਸਕੂਲਾਂ ਅਤੇ ਸੰਸਥਾਵਾਂ ਦੇ ਬਾਹਰ ਸੜਕ ਪਾਰ ਕਰਨ ਲਈ ਸਹੂਲਤ ਅਨੁਸਾਰ ਅੰਡਰਬ੍ਰਿਜ ਜਾ ਫਲਾਈਓਵਰ ਬਣਾਉਣਾ ਯਕੀਨੀ ਬਣਾਇਆ ਜਾਵੇ ।


ਪੰਜਾਬ ਦਾ Domicile ਬਣਾਉਣ ਸਮੇਂ ਅਤੇ ਸਰਕਾਰੀ ਨੌਕਰੀ ਵਿਚ ਭਰਤੀ ਹੋਣ ਸਮੇਂ ਕਿਸੇ ਵੀ ਸਰਹੀਣ ਅਤੇ ਅੰਗਹੀਣ ਵਿਅਕਤੀ ਦੇ ਅਧਾਰ ਕਾਰਡ ਵਿੱਚ ਦਰਸਾਏ ਗਏ ਐਡਰੈੱਸ ਦੇ ਰਿਕਾਰਡ ਦੀ ਮੁਕੰਮਲ ਆਨਲਾਈਨ ਜਾਂਚ ਕਰਨਾ ॥


PRTC ਪੰਜਾਬ ਵਲੋਂ ਚੰਡੀਗੜ੍ਹ entry ਸਮੇਂ ਲਏ ਜਾਣ ਵਾਲੇ ਕਰਾਏ ਨੂੰ ਮੁਆਫ਼ ਕਰਵਾਉਣ ਸਬੰਧੀ।


ਹੁਣ ਪ੍ਰਸ਼ਾਸਨ ਨੇ ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਨਾਲ 5 ਜੁਲਾਈ ਨੂੰ ਮੀਟਿੰਗ ਕਰਨ ਦਾ ਸਮਾਂ ਦਿੱਤਾ ਹੈ।


 ਇਹ ਵੀ ਪੜ੍ਹੋ: Punjab Politics: ਮਾਨ ਦੇ ਟਵੀਟ ਤੋਂ ਭੜਕੇ ਵਲਟੋਹਾ, ਕਿਹਾ-ਇਹੀ ਕੰਮ ਮੱਸਾ ਰੰਘੜ ਵੀ ਕਰਦਾ ਸੀ, ਭੱਜ ਸਕਦਾ ਹੈ ਤਾਂ ਭੱਜ ਲੈ