Punjab news: ਪੰਜਾਬ ਦੇ ਕੈਬਨਿਟ ਮੰਤਰੀ ਅਮਰ ਅਰੋੜਾ ਦੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਵਿਧਾਨ ਸਭਾ ਹਲਕਾ ਸੁਨਾਮ ਦੀ ਰਹਿਣ ਵਾਲੀ ਡਿੰਪਲ ਗਰਗ ਨਾਂ ਦੀ ਲੜਕੀ ਦੇ ਘਰ ਪਹੁੰਚੇ ਹਨ।
ਦੱਸ ਦਈਏ ਕਿ ਵੀਡੀਓ ਵਿੱਚ ਅਮਨ ਅਰੋੜਾ ਉਨ੍ਹਾਂ ਦੇ ਹਲਕੇ ਤੋਂ ਜੱਜ ਬਣੀ ਕੁੜੀ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ ਅਤੇ ਉਸ ਦਾ ਮੂੰਹ ਮਿੱਠਾ ਕਰਵਾ ਰਹੇ ਹਨ।
ਇਸ ਤੋਂ ਬਾਅਦ ਜਦੋਂ ਮੰਤਰੀ ਡਿੰਪਲ ਨਾਂਅ ਦੀ ਕੁੜੀ ਨੂੰ ਸ਼ਗਨ ਦੇਣ ਲੱਗਦੇ ਹਨ ਤਾਂ ਉਹ ਲੈਣ ਤੋਂ ਮਨ੍ਹਾ ਕਰ ਦਿੰਦੀ ਹੈ, ਤਾਂ ਵਾਪਸੀ ਵਿੱਚ ਮੰਤਰੀ ਕਹਿੰਦੇ ਹਨ ਕਿ ਇਹ ਸ਼ਗਨ ਹੈ, ਉਨ੍ਹਾਂ ਨੂੰ ਲੈਣਾ ਹੀ ਪਵੇਗਾ।
ਇਹ ਵੀ ਪੜ੍ਹੋ: Punjab news: ਤਹਿਸੀਲਦਾਰ ਦੇ ਨਾਂਅ 'ਤੇ ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਵਿਅਕਤੀ ਚੜ੍ਹਿਆ ਵਿਜੀਲੈਂਸ ਦੇ ਅੜ੍ਹਿੱਕੇ