Sangrur News : ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਸਥਾਨਕ ਰਣਬੀਰ ਕਾਲਜ ਦੇ ਦਲਿਤ ਵਿਦਿਆਰਥੀਆਂ ਵੱਲੋਂ ਵਜ਼ੀਫ਼ੇ ਦੀ ਮੰਗ ਲਈ ਜ਼ਿਲ੍ਹਾ ਭਲਾਈ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਧਰਨੇ ਤੋਂ ਪਹਿਲਾਂ ਕਾਲਜ਼ ਵਿਖੇ ਇਕੱਤਰ ਹੋ ਕੇ ਜ਼ਿਲ੍ਹਾ ਭਲਾਈ ਦਫ਼ਤਰ ਤੱਕ ਗਰਜਵੇਂ ਨਾਅਰੇ ਲਗਾਉਂਦਿਆਂ ਮਾਰਚ ਕੀਤਾ ਗਿਆ। ਜ਼ਿਲ੍ਹਾ ਭਲਾਈ ਅਫਸਰ ਦੀ ਗੈਰ ਮੌਜੂਦਗੀ ਵਿੱਚ ਦਫ਼ਤਰ ਦੇ ਕਲਰਕ ਨੇ ਮੰਗ ਪੱਤਰ ਪ੍ਰਾਪਤ ਕੀਤਾ‌।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਵੀ ਮਾਤ ਪਾ ਦਿੱਤੀ ਹੈ ‌। ਦਲਿਤ ਵਿਦਿਆਰਥੀਆਂ ਸਿੱਖਿਆ ਦੇ ਹੱਕ ਨੂੰ ਤਰਸ ਰਹੇ ਹਨ। ਪ੍ਰਾਈਵੇਟ ਕਾਲਜ ਦਲਿਤ ਵਿਦਿਆਰਥੀਆਂ ਨੂੰ ਬੇਇੱਜ਼ਤ ਕਰ ਰਹੇ ਹਨ। ਪੰਜਾਬ ਦੇ ਖਜ਼ਾਨੇ ਨੂੰ ਨਾਗ ਕੁੰਡਲੀ ਮਾਰੀ ਬੈਠੇ ਵਿੱਤ ਮੰਤਰੀ ਦਲਿਤਾਂ ਦੇ ਵਿਦਿਆਰਥੀਆਂ ਲਈ ਇੱਕ ਪੈਸਾ ਜਾਰੀ ਕਰਨ ਨੂੰ ਤਿਆਰ ਨਹੀਂ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਘਰ ਅੰਦਰ ਦਾਖਲ ਹੋ ਕੇ ਫਾਇਰਿੰਗ, ਨੌਜਵਾਨ ਦੀ ਮੌਤ



ਜ਼ਿਲ੍ਹਾ ਭਲਾਈ ਅਫਸਰ ਦੇ ਨਾਂ ਦਿੱਤੇ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਡਾ. ਭੀਮ ਰਾਓ ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਮਿਲਣ ਵਾਲੇ ਵਜ਼ੀਫ਼ੇ ਪੰਜਾਬ ਦੇ ਅਨੇਕਾਂ ਦਲਿਤ ਵਿਦਿਆਰਥੀਆਂ ਦੇ ਰੁਕੇ ਹੋਏ ਹਨ ,ਇਸਦਾ ਕੀ ਕਾਰਨ ਹੈ?,ਰੁਕੇ ਵਜ਼ੀਫ਼ੇ ਫੌਰੀ ਜਾਰੀ ਕੀਤੇ ਜਾਣ ਅਤੇ ਵਜੀਫੇ ਜਾਰੀ ਕਰਨ ਦਾ ਮੌਜੂਦਾ ਪੈਟਰਨ ਬਦਲ ਕੇ ਵਿਦਿਆਰਥੀ ਦਾ Maintenance ਵਿਦਿਆਰਥੀਆਂ ਦੇ ਖਾਤੇ ਵਿਚ ਪਾਇਆ ਜਾਵੇ ਅਤੇ ਸੰਬੰਧਿਤ ਵਿਦਿਅਕ ਸੰਸਥਾਵਾਂ ਨੂੰ ਸੰਸਥਾ ਦਾ ਹਿੱਸਾ ਸਿੱਧਾ ਭੁਗਤਾਨ ਕੀਤਾ ਜਾਵੇ।


ਇਹ ਵੀ ਪੜ੍ਹੋ :  ਭੀੜ ਦਿਖਾਉਣ ਲਈ ਕੇਜਰੀਵਾਲ ਦੇ ਰੋਡ ਸ਼ੋਅ 'ਚ ਦੂਜੇ ਜ਼ਿਲ੍ਹਿਆਂ ਤੋਂ ਲੋਕ ਕਿਰਾਏ ’ਤੇ ਲਿਆਂਦੇ: ਨਵਜੋਤ ਸਿੱਧੂ

ਕਾਲਜ ਕਮੇਟੀ ਦੇ ਪ੍ਰਧਾਨ ਲਵਪ੍ਰੀਤ ਸਿੰਘ ਮਹਿਲਾ, ਸੁਖਚੈਨ ਸਿੰਘ ਪੁੰਨਾਵਾਲ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਮਨਪ੍ਰੀਤ ਕੌਰ,ਕਿਰਨਦੀਪ ਕੌਰ ਭਵਾਨੀਗੜ੍ਹ,ਅਮਨ ਨੱਤਾ, ਬਿੱਟੂ ਸਿੰਘ, ਗੁਰਸੇਵਕ ਸਿੰਘ, ਅਮ੍ਰਿੰਤ ਬਲਦ ਕਲਾਂ, ਰਵਿੰਦਰ ਸਿੰਘ ਸਾਦੀਹਰੀ,ਜਮਨਾ, ਹਰਪ੍ਰੀਤ ਕੌਰ ,ਆਦਿ ਵਿਦਿਆਰਥੀ ਸਾਥੀ ਹਾਜ਼ਰ ਹਨ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।