ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੁਡੀਸ਼ਰੀ ਇਮਤਿਹਾਨ ਪਾਸ ਕਰਨ ਵਾਲੀਆਂ ਬਰਨਾਲਾ ਦੀਆਂ ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।  ਉਨ੍ਹਾਂ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਬਰਨਾਲਾ ਦੀਆਂ ਦੋ ਹੋਣਹਾਰ ਧੀਆਂ ਅੰਜਲੀ ਕੌਰ ਤੇ ਕਿਰਨਜੀਤ ਕੌਰ ਨੇ ਜੁਡੀਸ਼ਰੀ ਦਾ ਇਮਤਿਹਾਨ ਪਾਸ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।


ਉਨ੍ਹਾਂ ਜੱਜ ਬਣਨ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਦੋਵਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਦੱਸਣਯੋਗ ਹੈ ਕਿ ਅੰਜਲੀ ਦੇ ਪਿਤਾ ਸ. ਬਲਕਾਰ ਸਿੰਘ ਪੰਜਾਬ ਪੁਲਿਸ ਵਿੱਚ ਅਤੇ ਕਿਰਨਜੀਤ ਦੇ ਪਿਤਾ ਸ. ਹਰਪਾਲ ਸਿੰਘ ਪੀਆਰਟੀਸੀ ਵਿੱਚ ਸੇਵਾਵਾਂ ਨਿਭਾ ਰਹੇ ਹਨ।




ਓਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬਰਨਾਲਾ ਦੀ ਧੀ ਨੂੰ ਵਧਾਈ ਦਿੱਤੀ ਹੈ। ਰਾਜਾ ਵੜਿੰਗ ਨੇ ਲਿਖਿਆ ਕਿ - ਬਰਨਾਲਾ ਦੇ PRTC ਡਰਾਈਵਰ ਸ. ਹਰਪਾਲ ਸਿੰਘ ਜੀ ਦੀ ਬੇਟੀ ਕਿਰਨਦੀਪ ਕੌਰ ਦੀ ਬਤੌਰ ਜੱਜ ਨਿਯੁਕਤੀ ਹੋਣ ‘ਤੇ ਸਮੂਹ ਪਰਿਵਾਰ ਨੂੰ ਬਹੁਤ-ਬਹੁਤ ਵਧਾਈ। ਆਪਣੀ ਕਮਾਈ ਵਿੱਚੋਂ ਬੱਚਿਆਂ ਨੂੰ ਪੜਾ ਲਿਖਾ ਕੇ ਇਸ ਮੁਕਾਮ ਤੱਕ ਪਹੁੰਚਾਉਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਤੁਸੀਂ ਸਭਨਾਂ ਲਈ ਪ੍ਰੇਰਣਾਸਰੋਤ ਹੋਂ। ਮੈਨੂੰ ਮਾਣ ਹੈ ਕਿ ਪੰਜਾਬ ਦੀ ਇੱਕ ਹੋਰ ਧੀ ਅੱਜ ਸਫ਼ਲ ਉਦਾਹਰਨ ਨਾਲ ਸਮਾਜ ਨੂੰ ਸੇਧ ਦੇ ਰਹੀ ਹੈ। ਪਰਮਾਤਮਾ ਹਮੇਸ਼ਾ ਚੜਦੀਕਲ੍ਹਾ ਤੇ ਹੋਰ ਤਰੱਕੀਆਂ ਬਖਸ਼ਿਸ਼ ਕਰਨ।



 


ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ਪੰਜਾਬ ਸਿਵਲ ਸਰਵਿਸਿਜ਼ (PCS) ਜੁਡੀਸ਼ੀਅਲ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਹਨਾਂ ਨਤੀਜਿਆਂ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ ਹੈ। ਪਹਿਲੇ 5 ਸਥਾਨ ਕੁੜੀਆਂ ਨੇ ਹਾਸਲ ਕੀਤੇ ਹਨ। ਨਮਿਤਾ ਸ਼ਰਮਾ ਨੇ ਪਹਿਲਾਂ ਸਥਾਨ ਹਾਸਲ ਕੀਤਾ, ਰਚਨਾ ਬਾਹਰੀ ਦੂਸਰੇ ਨੰਬਰ 'ਤੇ ਰਹੇ, ਹਰਅੰਮ੍ਰਿਤ ਕੌਰ ਤੀਸਰੇ ਸਥਾਨ 'ਤੇ, ਸਾਕਸ਼ੀ ਅਰੋੜਾ ਚੌਥੇ ਅਤੇ ਸ਼ੈਫਾਲਿਕਾ ਸੁਨੇਜਾ ਪੰਜਵੇਂ ਸਥਾਨ 'ਤੇ ਰਹੇ। PPSC ਨੇ ਵੀਰਵਾਰ ਨੂੰ ਪੰਜਾਬ ਵਿੱਚ 159 ਨਿਆਂਇਕ ਅਫਸਰਾਂ ਦੀ ਨਿਯੁਕਤੀ ਦਾ ਨਤੀਜਾ ਘੋਸ਼ਿਤ ਕੀਤਾ।


PCS ਜੁਡੀਸ਼ੀਅਲ ਮੇਨਜ਼ ਦੀ ਪ੍ਰੀਖਿਆ 2 ਤੋਂ 4 ਜੂਨ ਦੇ ਵਿਚਕਾਰ ਹੋਈ ਸੀ, ਜਿਸ ਦਾ ਨਤੀਜਾ ਕਮਿਸ਼ਨ ਦੁਆਰਾ ਜੁਲਾਈ ਵਿੱਚ ਜਾਰੀ ਕੀਤਾ ਗਿਆ ਸੀ। 29 ਸਤੰਬਰ ਤੋਂ 8 ਅਕਤੂਬਰ ਤੱਕ ਇੰਟਰਵਿਊ ਲਈ ਗਈ। ਇਸ ਤੋਂ ਬਾਅਦ, PPSC ਨੇ ਹੁਣ ਆਪਣੀ ਵੈੱਬਸਾਈਟ 'ਤੇ ਸਾਰੀਆਂ ਸ਼੍ਰੇਣੀਆਂ ਦੇ ਨਤੀਜੇ ਉਪਲਬਧ ਕਰਵਾਏ ਹਨ। ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ ਰਿਜ਼ਰਵ ਕੈਟਾਗਰੀ ਦੇ 2 ਉਮੀਦਵਾਰਾਂ ਨੇ ਵੀ 52 ਅਸਾਮੀਆਂ 'ਤੇ ਗੈਰ-ਰਾਖਵੀਂ ਸ਼੍ਰੇਣੀ 'ਚ ਸਥਾਨ ਹਾਸਲ ਕੀਤਾ ਹੈ।


ਬਰਨਾਲਾ ਦੇ PRTC ਡਰਾਈਵਰ ਹਰਪਾਲ ਸਿੰਘ ਜੀ ਦੀ ਬੇਟੀ ਕਿਰਨਦੀਪ ਕੌਰ ਦੀ ਬਤੌਰ ਜੱਜ ਨਿਯੁਕਤੀ ਹੋਏ ਹਨ। ਆਪਣੀ ਕਮਾਈ ਵਿੱਚੋਂ ਬੱਚਿਆਂ ਨੂੰ ਪੜਾ ਲਿਖਾ ਕੇ ਇਸ ਮੁਕਾਮ ਤੱਕ ਪਹੁੰਚਾਉਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ।  ਪੰਜਾਬ ਦੀ ਇੱਕ ਹੋਰ ਧੀ ਅੱਜ ਸਫ਼ਲ ਉਦਾਹਰਨ ਨਾਲ ਸਮਾਜ ਨੂੰ ਸੇਧ ਦੇ ਰਹੀ ਹੈ।