ਸੰਗਰੂਰ ਦੇ ਸੋਹੀਆਂ ਬੀੜ ਦੇ ਵਿੱਚ ਰਹਸਮਈ ਢੰਗ ਨਾਲ ਦੋ ਦਰਜਨ ਦੇ ਕਰੀਬ ਢੱਠੇ ਅਤੇ ਗਾਵਾਂ ਦੀ ਮੌਤ ਪ੍ਰਸ਼ਾਸਨ ਵੱਲੋਂ ਮਾਰੇ ਗਏ ਢੱਠਿਆ ਤੇ ਗਾਮਾਂ ਨੂੰ ਦਫਨਾਇਆ ਗਿਆ ਅਤੇ ਕੁਝ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ
ਸੰਗਰੂਰ ਦੇ ਸੋਹੀਆਂ ਬੀੜ ਦੇ ਵਿੱਚ ਅੱਜ ਦੋ ਦਰਜਨ ਦੇ ਕਰੀਬ ਢੱਠੇ ਅਤੇ ਗਾਵਾਂ ਦੀ ਰਹਸਮਈ ਤਰੀਕੇ ਦੇ ਨਾਲ ਮੌਤ ਹੋਈ। ਮੌਤ ਹੋਣ ਦੇ ਕਾਰਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ, ਪਰ ਮਾਰੇ ਗਏ ਗਾਵਾਂ ਤੇ ਢੱਠਿਆਂ ਨੂੰ ਜੇਸੀਬੀ ਮਸ਼ੀਨ ਦੀ ਮਦਦ ਦੇ ਨਾਲ ਦਫਨਾ ਦਿੱਤਾ ਗਿਆ।
ਇਹਨਾਂ ਵਿੱਚੋਂ ਕੁਝ ਢੱਠਿਆਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਤਾਂ ਜੋ ਪਤਾ ਚੱਲ ਸਕੇ ਕਿ ਆਖਿਰਕਾਰ ਬੀੜ ਦੇ ਵਿੱਚ ਇਹਨਾਂ ਜਾਨਵਰਾਂ ਦੀ ਮੌਤ ਕਿਵੇਂ ਹੋਈ ਕਿਉਂਕਿ ਬੀੜ ਦੇ ਵਿੱਚ ਕਈ ਤਰ੍ਹਾਂ ਦੇ ਜਾਨਵਰ ਰਹਿੰਦੇ ਨੇ ਮੌਤ ਸਿਰਫ ਗਾਵਾਂ ਤੇ ਢੱਠਿਆਂ ਦੀ ਹੋਈ ਹੈ।
ਜੋ ਕਈ ਸਵਾਲ ਵੀ ਖੜੇ ਕਰ ਰਹੀ ਹੈ ਕੀ ਕਿਸੇ ਨੇ ਚੋਰੀ ਛਿਪੇ ਚਾਰੇ ਵਿੱਚ ਤਾਂ ਨਹੀਂ ਕੁਝ ਮਿਲਾ ਦਿੱਤਾ, ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਸੀ ਪ੍ਰਸ਼ਾਸਨ ਇਸ ਦੀ ਜਾਂਚ ਕਰ ਰਿਹਾ
ਬੀੜ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਵੱਡੀ ਗਿਣਤੀ ਵਿੱਚ ਢੱਠੇ ਅਤੇ ਗਾਵਾਂ ਦੀ ਮੌਤ ਹੋਈ ਹੈ। ਪਰ ਕਾਰਨ ਹਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਕੋਈ ਬੀੜ ਦੇ ਵਿੱਚ ਜਾਨਵਰਾਂ ਨੂੰ ਚਾਰਾ ਪਾਉਣ ਦੇ ਲਈ ਆਉਂਦਾ ਹੈ ਤਾਂ ਉਸ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ ਉਹਨਾਂ ਨੇ ਕਿਹਾ ਕਿ ਇਹ ਚੈੱਕ ਹੋਣਾ ਚਾਹੀਦਾ ਹੈ ਕਿ ਕੌਣ ਬੀੜ ਦੇ ਵਿੱਚ ਜਾਨਵਰਾਂ ਨੂੰ ਹਰਾ ਚਾਰਾ ਜਾਂ ਫਿਰ ਕੁਝ ਹੋਰ ਸਮੱਗਰੀ ਪਾਉਣ ਲਈ ਆਇਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel:
https://t.me/abpsanjhaofficial