Sangrur News: ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸੰਗਰੂਰ ਵੱਲੋਂ ਬਜਾਜ ਅਲਾਇਨਜ਼ ਲਾਈਫ ਕੰਪਨੀ ਨਾਲ ਤਾਲਮੇਲ ਕਰਕੇ 26 ਮਈ ਨੂੰ ਸਵੇਰੇ 9:00 ਵਜੇ ਏਐਸਓ, ਆਈਸੀਐਸ, ਐਸਐਮ ਤੇ ਬੀਡੀਐਮ ਦੀਆਂ ਆਸਾਮੀਆਂ ਲਈ ਡੀਸੀ ਕੰਪਲੈਕਸ ‘ਚ ਸੇਵਾ ਕੇਂਦਰ ਨੇੜੇ ਸਥਿਤ ਬਿਊਰੋ ਵਿਖੇ ਰੋਜ਼ਗਾਰ ਕੈਂਪ ਲਾਇਆ ਜਾ ਰਿਹਾ ਹੈ।



ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਆਸਾਮੀਆਂ ਲਈ ਲੜਕਿਆਂ ਦੀ ਲੋੜ ਹੈ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਗ੍ਰੇਜੂਏਸ਼ਨ ਪਾਸ ਹੋਣੀ ਚਾਹੀਦੀ ਹੈ ਤੇ ਉਮਰ ਹੱਦ 18 ਤੋਂ 50 ਸਾਲ ਹੋਣੀ ਚਾਹੀਦੀ ਹੈ। ਇੰਟਰਵਿਊ ਵਿੱਚ ਹਾਜ਼ਰ ਹੋਣ ਵਾਲੇ ਪ੍ਰਾਰਥੀ ਆਪਣੀ ਵਿੱਦਿਅਕ ਯੋਗਤਾ ਦੇ ਦਸਤਾਵੇਜ਼ਾਂ ਦੀਆਂ ਫੋਟੋਸਟੈਟ ਕਾਪੀਆਂ ਤੇ ਸੰਖੇਪ ਯੋਗਤਾ ਵਿਵਰਣ ਪੱਤਰ (ਰਜ਼ਿਊਮ) ਨਾਲ ਲੈ ਕੇ ਆਉਣ। ਇਸ ਤੋਂ ਇਲਾਵਾ ਪ੍ਰਾਰਥੀ ਰਸਮੀ (ਫਾਰਮਲ) ਪਹਿਰਾਵੇ ਵਿੱਚ ਆਉਣ। ਮੌਕੇ ਤੇ ਪ੍ਰਾਰਥੀਆਂ ਦਾ ਨਾਮ ਦਰਜ ਵੀ ਕੀਤੀ ਜਾਵੇਗਾ। ਇਸ ਇੰਟਰਵਿਊ ਚ ਆਉਣ ਵਾਲੇ ਪ੍ਰਾਰਥੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਟੀਏ/ਡੀਏ ਨਹੀਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਯੂ.ਕੇ ਦਾ ਵਿਦਿਆਰਥੀਆਂ ਨੂੰ ਝਟਕਾ ! ਹੁਣ ਨਾਲ ਨਹੀਂ ਲਜਾ ਸਕਣਗੇ ਜੀਵਨ ਸਾਥੀ, ਸਪਾਊਸ ਵੀਜ਼ਾ 'ਤੇ ਲਾਈ ਪਾਬੰਦੀ



ਫੌਜ ਵਿੱਚ ਭਰਤੀ ਲਈ ਸਰੀਰਕ ਸਿਖਲਾਈ ਸ਼ੁਰੂ


ਸੀ ਪਾਈਟ ਕੈਂਪ ਬੋੜਾਵਾਲ (ਮਾਨਸਾ) ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਸੰਗਰੂਰ ਜ਼ਿਲ੍ਹੇ ਦੇ ਨੌਜਵਾਨ ਜੋ ਬੀਆਰਓ ਪਟਿਆਲਾ ਵਿਖੇ ਹੋਈ ਲਿਖਤੀ ਪ੍ਰੀਖਿਆ ਵਿੱਚੋਂ ਪਾਸ ਹੋਏ ਹਨ, ਉਨ੍ਹਾਂ ਲਈ ਪੰਜਾਬ ਸਰਕਾਰ ਦੇ ਰੋਜ਼ਗਾਰ ਤੇ ਉਤਪਤੀ ਵਿਭਾਗ ਵੱਲੋਂ ਸੀ ਪਾਈਟ ਕੈਂਪ ਬੋੜਾਵਾਲ ਵਿਖੇ ਵਿਸ਼ੇਸ਼ ਸਰੀਰਕ ਸਿਖਲਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਤੇ ਮਾਨਸਾ ਦੇ ਲਿਖਤੀ ਪ੍ਰੀਖਿਆ ਪਾਸ ਨੌਜਵਾਨ ਵੀ ਇਹ ਸਿਖਲਾਈ ਹਾਸਲ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਵਿਚ ਸਵੇਰੇ ਸ਼ਾਮ ਦੌੜ, ਬੀਮ ਤੇ 9 ਫੁੱਟ ਖੱਡੇ ਦਾ ਅਭਿਆਸ ਕਰਵਾਇਆ ਜਾਵੇਗਾ। ਕੈਂਪ ਵਿਚ ਦਾਖਲੇ ਲਈ ਚਾਹਵਾਨ ਨੌਜਵਾਨ ਦਸਵੀਂ ਅਤੇ ਬਾਰ੍ਹਵੀਂ ਦਾ ਸਰਟੀਫਿਕੇਟ, ਸਕੂਲ ਤੋਂ ਚਰਿੱਤਰ ਸਰਟੀਫਿਕੇਟ, ਜਾਤੀ, ਰਿਹਾਇਸ਼ੀ, ਪੇਂਡੂ ਖੇਤਰ, ਪੱਛੜੇ (ਬੈਕਵਰਡ) ਖੇਤਰ ਦਾ ਸਰਟੀਫਿਕੇਟ, ਆਧਾਰ ਕਾਰਡ, ਸਰਪੰਚ ਤੋਂ ਬਣੇ ਤਿੰਨੋ ਸਰਟੀਫਿਕੇਟ, ਐਡਮਿਟ ਕਾਰਡ ਤੇ 2 ਫੋਟੋਆਂ ਲਾਜ਼ਮੀ ਹਨ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।