Flood in Punjab: ਬਾਰਸ਼ ਤੋਂ ਬਾਅਦ ਹੜ੍ਹ ਪੰਜਾਬ ਅੰਦਰ ਤਬਾਹੀ ਮਚਾ ਰਹੇ ਹਨ। ਸੰਗਰੂਰ ਦੇ ਮੂਨਕ ਇਲਾਕੇ 'ਚ ਘੱਗਰ ਦਰਿਆ ਦਾ ਬੰਨ੍ਹ ਦੋ ਥਾਵਾਂ 'ਤੇ ਟੁੱਟ ਗਿਆ ਹੈ। ਬੀਤੀ ਰਾਤ ਦਰਿਆ ਖਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉੱਪਰ ਸੀ। ਇਸ ਮਗਰੋਂ ਦੋ ਥਾਵਾਂ 'ਤੇ ਬੰਨ੍ਹ ਟੁੱਟ ਗਿਆ। ਇਸ ਨਾਲ ਆਲੇ-ਦੁਆਲੇ ਦੇ ਇਲਾਕੇ 'ਚ ਤੇਜ਼ੀ ਨਾਲ ਪਾਣੀ ਵਧ ਰਿਹਾ ਹੈ।


ਦੱਸ ਦਈਏ ਕਿ ਪਿਛਲੇ ਦੋ ਦਿਨਾਂ ਤੋਂ ਦਿਨ-ਰਾਤ ਪ੍ਰਸ਼ਾਸਨ ਤੇ ਕਿਸਾਨਾਂ ਦੀਆਂ ਟੀਮਾਂ ਘੱਗਰ ਦੇ ਕੰਢੇ ਤਾਇਨਾਤ ਸਨ। ਘੱਗਰ ਨਦੀ ਦੇ ਕੰਢੇ ਮੂੰਗ ਵਾਲੇ ਪਾਸੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।


ਲੋਕਾਂ ਵੱਲੋਂ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ 
ਉਧਰ, ਖੰਨਾ ਵਿੱਚ ਬਰਸਾਤੀ ਪਾਣੀ ਵਿੱਚ ਡੁੱਬੇ ਪਿੰਡਾਂ ਦੇ ਲੋਕ ਭੜਕ ਉਠੇ। ਇਨ੍ਹਾਂ ਲੋਕਾਂ ਨੇ ਰਾਤ ਨੂੰ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਖੰਨਾ ਵਿਖੇ ਅੰਬੂਜਾ ਕਾਲੋਨੀ ਸਾਹਮਣੇ ਰੋਡ ਜਾਮ ਕੀਤਾ ਗਿਆ। ਕਾਲੋਨੀ ਵਾਲਿਆਂ ਉਪਰ ਪਾਣੀ ਦਾ ਕੁਦਰਤੀ ਵਹਾਅ ਰੋਕਣ ਦੇ ਇਲਜਾਮ ਲਾਏ ਗਏ। 


ਮੌਕੇ 'ਤੇ ਮੌਜੂਦ ਪਰਮਪ੍ਰੀਤ ਸਿੰਘ ਨੇ ਕਿਹਾ ਕਿ ਗ਼ੈਬ ਦੀ ਪੁਲੀ ਰਾਹੀਂ ਪਾਣੀ ਦਾ ਵਹਾਅ ਕੁਦਰਤੀ ਹੈ ਜਿਸ ਨੂੰ ਸਵੇਰੇ ਖੋਲ੍ਹਿਆ ਗਿਆ ਤਾਂ ਰਾਤ ਨੂੰ ਕਾਲੋਨੀ ਵਾਲਿਆਂ ਨੇ ਬੰਦ ਕਰ ਦਿੱਤਾ। ਇਸ ਨਾਲ ਪਿੰਡ ਡੁੱਬ ਰਹੇ ਹਨ ਤੇ ਇੰਡਸਟਰੀ ਦਾ ਵੀ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਯਾਦਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਰਾ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਹੋ ਰਿਹਾ ਹੈ।


ਹੋਰ ਪੜ੍ਹੋ : Punjab & Haryana Heavy Rain: ਹਰਿਆਣਾ-ਪੰਜਾਬ 'ਚ ਮੀਂਹ ਨੇ ਮਚਾਈ ਤਬਾਹੀ, ਹੁਣ ਤੱਕ 15 ਦੀ ਮੌਤ, 9 ਹਜ਼ਾਰ ਲੋਕਾਂ ਦਾ ਬਚਾਅ, ਬਿਜਲੀ-ਪਾਣੀ ਲਈ ਹੋਈ ਪ੍ਰੇਸ਼ਾਨੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ