NDPS case against Bikram Majithia: ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਗਤੀਵਿਧੀਆਂ ਦੇ ਮੱਦੇਨਜ਼ਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਈ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਦੇ ਹੇਠ ਪੰਜਾਬ ਦਾ ਜੋ ਵਿਕਾਸ ਹੋਇਆ ਹੁਣ ਦੀਆਂ ਸਰਕਾਰਾਂ ਦੇ ਵੱਲੋਂ ਵਿਕਾਸ ਦੀ ਥਾਂ ਤੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰ ਦਿੱਤਾ ਗਿਆ ਹੈ।


ਪੰਜਾਬ ਹੁਣ ਅੱਠ ਸਾਲ ਪਿੱਛੇ ਜਾ ਚੁੱਕਿਆ ਹੈ ਕਿਉਂਕਿ ਅੱਠ ਸਾਲ ਦੇ ਵਿੱਚ ਬੇਸ਼ੱਕ ਕਾਂਗਰਸ ਅਤੇ ਆਪ ਦਾ ਗਠਬੰਧਨ ਹੋ ਚੁੱਕਿਆ ਹੈ ਤੇ ਦੋਨਾਂ ਦੇ ਪਾਰਟੀਆਂ ਦੇ ਵੱਲੋਂ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਵਿੱਚ ਵੱਡਾ ਕਿਰਦਾਰ ਅਦਾ ਕੀਤਾ ਹੈ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ ਜੋ ਕਾਰਜ ਕੀਤੇ ਨੇ ਉਹਨਾਂ ਦੀ ਸਦਕਾ ਅੱਜ ਲੋਕ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ


 ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ  ਈਡੀ ਦੇ ਤੀਜੀ ਵਾਰ ਸਮਨ ਹੋਣ ਤੋਂ ਬਾਅਦ ਪੇਸ਼ ਨਹੀਂ ਹੋ ਰਹੇ ਪਰ ਦੂਜੇ ਪਾਸੇ ਮੇਰੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਭਗਵੰਤ ਮਾਨ ਦੀ ਧੀ ਨੂੰ ਇਨਸਾਫ ਦਵਾਉਣ ਦੇ ਲਈ ਬਿਆਨ ਦੇਣ ਦੇ ਵਿੱਚ ਆਪ ਵੱਲੋਂ ਬਦਲਾਖੋਰੀ ਦੀ ਭਾਵਨਾ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ,  ਮੇਰੇ ਭਰਾ ਬਿਕਰਮ ਸਿੰਘ ਮਜੀਠੀਆ ਤਾਂ ਵਾਰ ਵਾਰ ਪੇਸ਼ ਹੋ ਰਹੇ ਹਨ ਪਰ ਅਰਵਿੰਦ ਕੇਜਰੀਵਾਲ ਕਿਸ ਗੱਲ ਤੋਂ ਭੱਜ ਰਹੇ ਹਨ।



2021 'ਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ ਬਿਕਰਮ ਸਿੰਘ ਮਜੀਠੀਆ ਖਿਲਾਫ਼ NDPS ਐਕਟ ਦੇ ਤਹਿਤ ਪਰਚਾ ਦਰਜ ਹੋਇਆ ਸੀ। ਜਿਸ ਤਹਿਤ ਭਗਵੰਤ ਮਾਨ ਸਰਕਾਰ ਵਿੱਚ ਮਜੀਠੀਆ ਨੂੰ 3 ਵਾਰ ਸੰਮਨ ਜਾਰੀ ਹੋ ਚੁੱਕੇ ਹਨ ਅਤੇ 2 ਵਾਰ ਸਿੱਟ ਨੇ ਪੁੱਛਗਿੱਛ ਵੀ ਕੀਤੀ ਹੈ। ਓਧਰ ਈਡੀ ਵੱਲੋਂ ਦਿੱਲੀ ਸ਼ਰਾਬ ਘੁਟਾਲਾ ਮਾਮਲੇ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਤਿੰਨ ਸੰਮਨ ਭੇਜੇ ਗਏ ਹਨ ਪਰ ਕੇਜਰੀਵਾਲ ਤਿੰਨੋ ਵਾਰ ਈਡੀ ਸਾਹਮਣੇ ਪੇਸ਼ ਨਹੀਂ ਹੋਏ। 



ਸਿੱਧੂ ਦੀ ਬਠਿੰਡਾ ਰੈਲੀ 'ਤੇ ਤੰਜ


 ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਤਮਾਮ ਸਿਆਸੀ ਪਾਰਟੀਆਂ ਰੈਲੀ ਨਹੀਂ ਕਰ ਰਹੀ ਸਗੋਂ ਇੱਕੋ ਹੀ ਪਾਰਟੀ ਰੈਲੀ ਕਰ ਰਹੀ ਹੈ ਕਿਉਂਕਿ ਆਪ ਅਤੇ ਕਾਂਗਰਸ ਦਾ ਤਾਂ ਗਠਬੰਧਨ ਹੋ ਚੁੱਕਿਆ ਹੈ।



ਅਕਾਲੀ ਦਲ ਬੀਜੇਪੀ ਗਠਜੋੜ 


 ਹਰਸਿਮਰਤ ਕੌਰ ਬਾਦਲ ਨੇ ਭਾਜਪਾ ਨਾਲ ਗਠਜੋੜ ਹੋਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਪਾਰਟੀ ਦਾ ਬੀਐਸਪੀ ਦੇ ਨਾਲ ਅਲਾਇੰਸ ਪਹਿਲਾਂ ਹੀ ਹੈ ਜਦੋਂ ਕਿ ਭਾਜਪਾ ਦੇ ਨਾਲ ਗਠਜੋੜ ਦੀ ਕੋਈ ਉਮੀਦ ਨਹੀਂ ਹੈ  ਜੇਕਰ ਬੰਧਨ ਦੀ ਸੰਭਾਵਨਾ ਵੀ ਹੋਈ ਤਾਂ ਇਹ ਪਾਰਟੀ ਦਾ ਫੈਸਲਾ ਹੋਵੇਗਾ।



ਪੰਜਾਬ ਦੇ ਹਾਲਾਤ 


ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਆਪ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿ ਰਹੀ ਸੀ ਕਿ ਪੰਜਾਬ ਦੇ ਵਿੱਚ ਧਰਨੇ ਨਹੀਂ ਲੱਗਣਗੇ ਪਰ ਅੱਜ ਦੇਖੋ ਕਿ ਹਰ ਥਾਂ ਦੇ ਉੱਤੇ ਧਰਨੇ ਹੀ ਧਰਨੇ ਨਜ਼ਰ ਆ ਰਹੇ ਨੇ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਗੁਜਰਾਤ ਦੇ ਵਿੱਚ ਰੈਲੀਆ ਕਰ ਰਹੇ ਨੇ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲਾ ਪੰਜਾਬ ਦੇ ਵਿੱਚ ਆਖਿਰ ਹੈ ਕੌਣ?