Sangrur News: ਸੰਗਰੂਰ ਦੇ ਲਹਿਰਾਗਾਗਾ ਵਿੱਚ ਪੁਲਿਸ ਨੂੰ ਇੱਕ ਮਿਠਾਈ ਦੀ ਦੁਕਾਨ ਵਿੱਚ ਵੱਡੀ ਮਾਤਰਾ ਵਿੱਚ ਮਿਠਾਈ ਜਮ੍ਹਾਂ ਹੋਣ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਮਿਠਾਈਆਂ ਦੇ ਸੈਂਪਲ ਭਰੇ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਸੈਂਪਲ ਅੱਗੇ ਭੇਜੇ ਗਏ ਹਨ ਜਿਸ ਦੀ ਰਿਪੋਰਟ 1 ਮਹੀਨੇ ਬਾਅਦ ਆਵੇਗੀ ਤੇ ਜੇ ਉਸ ਵਿੱਚ ਕੋਈ ਗੜਬੜ ਪਾਈ ਗਈ ਤਾਂ ਉਸ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਨੇ ਸਿਹਤ ਵਿਭਾਗ ਨੂੰ ਦਿੱਤੀ ਸੀ ਜਾਣਕਾਰੀ
ਪੁਲਿਸ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਵੱਡੇ ਪੱਧਰ ਉੱਤੇ ਮਿਠਿਆਈਆਂ ਜਮ੍ਹਾਂ ਕੀਤੀਆਂ ਜਾ ਰਹੀਆਂ ਹਨ ਤਾਂ ਇਸ ਦੇ ਆਧਾਰ ਉੱਤੇ ਸਿਹਤ ਵਿਭਾਗ ਦੀ ਟੀਮ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਇਸ ਦੇ ਸੈਂਪਲ ਲਏ ਗਏ ਹਨ।
ਗੁਦਾਮ ਮਾਲਕ ਨੂੰ ਨਹੀਂ ਕੋਈ ਟੈਂਸ਼ਨ, ਕਿਹਾ-ਇੱਕ ਨੰਬਰ ਵਿੱਚ ਹੈ ਸਾਰਾ ਕੰਮ
ਉੱਥੇ ਹੀ ਇਸ ਬਾਰੇ ਗੋਦਾਮ ਮਾਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹੋਲ ਸੇਲ ਦਾ ਕੰਮ ਹੈ ਤੇ ਉਨ੍ਹਾਂ ਦੀ ਮਿਠਾਈ ਵਿੱਚ ਕੋਈ ਵੀ ਮਿਲਾਵਟ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਉਨ੍ਹਾਂ ਦੀ ਮਿਠਾਈ ਦੇ ਸੈਂਪਲ ਸਹੀ ਆਉਣਗੇ ਇਸ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਜਾਂਚ ਹੋਈ ਹੈ ਕੋਈ ਗੱਲ ਨਹੀਂ ਸਾਡਾ ਕੰਮ ਇੱਕ ਨੰਬਰ ਵਾਲਾ ਹੈ।
ਜੇ ਮਿਲਾਵਟ ਹੋਈ ਤਾਂ ਕਾਰਵਾਈ ਦਾ ਦਿੱਤਾ ਭਰੋਸਾ
ਸਿਹਤ ਵਿਭਾਗ ਦੀ ਟੀਮ ਵਿੱਚ ਪਹੁੰਚੇ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਿਠਾਈ ਦੇ ਗੁਦਾਮ ਵਿੱਚੋਂ ਵੱਖ-ਵੱਖ ਥਾਵਾਂ ਤੋਂ ਪੰਜ ਸੈਂਪਲ ਲਏ ਹਨ ਜਿਨ੍ਹਾਂ ਨੂੰ ਜਾਂਚ ਲਈ ਅੱਗੇ ਭੇਜਿਆ ਗਿਆ ਹੈ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਜੇ ਕੁਝ ਗ਼ਲਤ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।