Punjab News: ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦੀ ਸੁਖਾਨੰਦ ਟਰੱਕ ਯੂਨੀਅਨ ਦੇ ਪ੍ਰਧਾਨ ਬਣਦਿਆਂ ਹੀ ਜਸਵਿੰਦਰ ਸਿੰਘ ਚੱਠਾ ਤੇ ਗੁਰਤੇਜ ਸਿੰਘ ਧਾਲੀਵਾਲ ਨੇ ਟਰੱਕ ਆਪਰੇਟਰਾਂ ਨੂੰ ਕਣਕ ਦੇ ਭਾੜੇ ਦੇ ਪੈਸਿਆਂ ਦੀ ਵੰਡ ਕੀਤੀ ਜਿਸ ਤੋਂ ਬਾਅਦ ਆਪਰੇਟਰਾਂ ਨੇ ਨਵੇਂ ਪ੍ਰਧਾਨਾਂ ਦੇ ਕੰਮ ਵਿੱਚ ਸੰਤੁਸ਼ਟੀ ਪ੍ਰਗਟ ਕਰਦਿਆਂ ਖ਼ੁਸ਼ੀ ਜ਼ਾਹਰ ਕੀਤੀ।


ਇਸ ਮੌਕੇ ਮੀਡੀਆ ਦੇ ਮੁਖਾਤਬ ਹੁੰਦਿਆ, ਨਵ ਨਿਯੁਕਤ ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ ਅਤੇ ਗੁਰਤੇਜ ਸਿੰਘ ਧਾਲੀਵਾਲ ਨੇ ਦੱਸਿਆ ਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਟਰੱਕ ਆਪਰੇਟਰਾਂ ਨੂੰ ਕਣਕ ਦੇ ਭਾੜੇ ਦੇ ਪੈਸੇ ਵੰਡੇ ਗਏ ਹਨ।


ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਟਰੱਕ ਯੂਨੀਅਨ ਦਾ ਕੰਮ ਆਪਰੇਟਰਾਂ ਨੂੰ ਨਾਲ ਲੈ ਕੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਟਰੱਕ ਆਪਰੇਟਰ ਨੂੰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਬਾਬਤ ਦਗੋਂ ਟਰੱਕ ਆਪਰੇਟਰਾਂ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਪ੍ਰਧਾਨਾਂ ਨੇ ਕੁਰਸੀ ਉੱਤੇ ਬੈਠਦਿਆਂ ਹੀ ਅਗਲੇ ਦਿਨ ਹੀ ਉਨ੍ਹਾਂ ਦੇ ਭਾੜੇ ਦੀ ਵੰਡ ਕਰ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨੇ ਨਵੇਂ ਪ੍ਰਧਾਨਾਂ ਦੀ ਕੰਮ ਦੀ ਸ਼ਲਾਘਾ ਕੀਤੀਆਂ


ਇਸ ਮੌਕੇ ਹੈਰੀ ਧਾਲੀਵਾਲ, ਅਮਨ ਦਰਾਜ, ਲਾਲ ਚੰਦ ਮੁਨਸ਼ੀ ਕੁਲਦੀਪ ਮੁਨਸ਼ੀ, ਸੂਰਜ ਭਾਨ, ਚੰਬਾ ਸਿੰਘ ਚੱਠਾ, ਮਨਿੰਦਰਪਾਲ ਸਿੰਘ ਚੱਠਾ, ਮਿੱਤ ਸਿੰਘ ਚੱਠਾ, ਗੁਰਦੀਪ ਸਿੰਘ ਚੱਠਾ,  ਕੁਲਵਿੰਦਰ ਸਿੰਘ ਚੱਠਾ, ਰਾਮ ਸਿੰਘ ਚੱਠਾ, ਧਨਵੰਤ ਸਿੰਘ ਚੱਠਾ, ਭਗਵੰਤ ਸਿੰਘ ਚੱਠਾ, ਝਲਿੰਦਰ ਸਿੰਘ ਚੱਠਾ, ਪਰਮਜੀਤ ਸਿੰਘ ਚੱਠਾ, ਗਿੰਦਰ ਵਿਰਕ, ਵਿੱਕੀ ਵਿਰਕ ਆਦਿ ਹਾਜ਼ਰ ਸਨ।


ਇਹ ਵੀ ਪੜ੍ਹੋ-Punjab News: ਜਸਵਿੰਦਰ ਚੱਠਾ ਤੇ ਗੁਰਤੇਜ ਧਾਲੀਵਾਲ ਬਣੇ ਤਪਾ ਮੰਡੀ ਟਰੱਕ ਯੂਨੀਅਨ ਦੇ ਨਵੇਂ ਪ੍ਰਧਾਨ, ਟਰੱਕ ਆਪਰੇਟਰਾਂ ਨੇ ਕੀਤਾ ਸੁਆਗਤ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।