Lok Shabha Elections 2024: ਸੰਗਰੂਰ ਹਲਕੇ 'ਚ ਆਪ ਹੋਰ ਮਜ਼ਬੂਤ ਹੋ ਗਈ ਹੈ। ਪਰ ਇਸ ਦੌਰਾਨ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਸਾਬਕਾ ਮੰਤਰੀ ਨੁਸਰਤ ਅਲੀ ਖਾਨ ਬੱਗਾ ਆਪ 'ਚ ਸ਼ਾਮਿਲ ਹੋਏ ਹਨ। ਇਸ ਤੋਂ ਇਲਾਵਾ ਮਲੇਰਕੋਟਲਾ ਦੇ ਕਈ MC ਵੀ ਆਪ 'ਚ ਸ਼ਾਮਿਲ ਹੋਏ। ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਨੂੰ ਪਾਰਟੀ ਦੇ ਵਿੱਚ ਕਰਾਇਆ ਸ਼ਾਮਿਲ । ਇਸ ਮੌਕੇ ਉੱਤੇ ਮਲੇਰਕੋਟਲਾ ਵਿਧਾਇਕ ਜ਼ਮੀਲ-ਉਰ-ਰਹਿਮਾਨ ਨਾਲ ਮੌਜੂਦ ਰਹੇ ।


 



 


 






 


ਜ਼ਿਕਰਯੋਗ ਹੈ ਜਿਵੇਂ-ਜਿਵੇਂ ਪੰਜਾਬ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਬਹੁਤ ਸਾਰੇ ਉਮੀਦਵਾਰ ਆਪਣੀ ਪਾਰਟੀਆਂ ਨੂੰ ਛੱਡ ਕੇ ਆਪ ਪਾਰਟੀ ਦਾ ਪੱਲਾ ਫੜ ਰਹੇ ਹਨ। ਦੱਸ ਦਈਏ ਪੰਜਾਬ ਦੇ ਵਿੱਚ ਸੱਤਵੇਂ ਗੇੜ ਦੇ ਵਿੱਚ ਯਾਨੀਕਿ 1 ਜੂਨ ਵੋਟਿੰਗ ਹੋਵੇਗੀ। ਆਪ ਵੱਲੋਂ 13/0 ਨਾਲ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। 


ਇਸ ਵਾਰ ਭਾਜਪਾ ਬਿਨ੍ਹਾਂ ਅਕਾਲੀ-ਦਲ ਗਠਜੋੜ ਤੋਂ ਪੰਜਾਬ ਦੇ ਵਿੱਚ ਚੋਣ ਲੜੇਗੀ। ਜਿਸ ਕਰਕੇ ਵੀਰਵਾਰ ਯਾਨੀਕਿ 23 ਮਈ ਨੂੰ ਪੀਐਮ ਮੋਦੀ ਪੰਜਾਬ ਫੇਰੀ ਉੱਤੇ ਆਏ ਹੋਏ ਹਨ। ਉਨ੍ਹਾਂ ਵੱਲੋਂ ਪਟਿਆਲੇ ਵਿੱਚ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।