Punjab news: ਪੁਲਿਸ ਪ੍ਰਸ਼ਾਸਨ ਦੇ ਯਤਨਾਂ ਨੂੰ ਨਕਾਮ ਕਰਦਿਆਂ ਏਕੇ ਅਤੇ ਦਲੀਲ ਦੇ ਜ਼ੋਰ ‘ਤੇ ਮਜ਼ਦੂਰਾਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਧਰਨਾ ਲਾਇਆ।
ਇਹ ਧਰਨਾ ਪੰਜਾਬ ਦੀਆਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ 9 ਤੋਂ 11 ਦਸੰਬਰ ਤੱਕ ਦਿਨ ਰਾਤ ਚਲਦਾ ਰਹੇਗਾ। ਧਰਨੇ ਦੀ ਸ਼ੁਰੂਆਤ ‘ਆਪ’ ਸਰਕਾਰ ਵੱਲੋਂ ਮਜ਼ਦੂਰਾਂ ਦੀ ਕੀਤੀ ਜਾ ਰਹੀ ਅਣਦੇਖੀ ਕਰਨ ਦੀ ਨੀਤੀ ਦੇ ਵਿਰੋਧ ਵਿੱਚ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਨਿੱਕਾ ਸਿੰਘ ਬਹਾਦਰਪੁਰ ਨੇ ਦਸਿਆ ਕਿ ਬਦਲਾਅ ਦੇ ਨਾਂ ਹੇਠ ਆਈ ‘ਆਪ’ ਸਰਕਾਰ ਵੱਲੋਂ ਮਜ਼ਦੂਰਾ ਨਾਲ ਲਗਾਤਾਰ ਵਿਤਕਰਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Haryana Crime News: ਸਾਬਕਾ ਵਿਧਾਇਕ ਦੇ ਘਰ ਗੋਲੀਬਾਰੀ ਕਰਨ ਵਾਲੇ 2 ਸ਼ੂਟਰ ਗ੍ਰਿਫ਼ਤਾਰ, ਗੋਲਡੀ ਬਰਾੜ ਤੇ ਲਾਰੇੈਂਸ ਬਿਸ਼ਨੋਈ ਨਾਲ ਸਬੰਧ
ਸਰਕਾਰ ਵੱਲੋ ਲਗਾਤਾਰ 8 ਵਾਰ ਲਿਖਤੀ ਮੀਟਿੰਗ ਦੇ ਕੇ ਮੁੱਖ ਮੰਤਰੀ ਵੱਲੋ ਮੀਟਿੰਗ ਨਹੀਂ ਕੀਤੀ ਗਈ ਅਤੇ ਵਿੱਤ ਮੰਤਰੀ ਵੱਲੋ ਮੰਗਾਂ ਨੂੰ ਮੰਨ ਕੇ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਕੀਤਾ ਜਾ ਰਿਹਾ।
ਮਜ਼ਦੂਰਾਂ ਦੀਆ ਰੁਜ਼ਗਾਰ,ਜ਼ਮੀਨ,ਕਰਜ਼ਾ ਅਤੇ ਜਾਤੀ ਵਿਤਕਰੇ ਦੇ ਖ਼ਿਲਾਫ਼ ਮੰਗਾਂ ਮੰਨਣ ਤੋਂ ਬਾਅਦ ਵੀ ਮਜ਼ਦੂਰਾਂ ਦੇ ਪੱਲੇ ਕੁਝ ਵੀ ਨਹੀ ਪਿਆ। ਮਜ਼ਦੂਰਾਂ ਦੇ ਘਰਾਂ ਦੇ ਚੁੱਲ੍ਹੇ ਲਗਾਤਾਰ ਠੰਡੇ ਹੋ ਰਹੇ ਹਨ ਪਰ ਸਰਕਾਰ ਵੱਲੋ ਕੋਈ ਯੋਗ ਕਾਰਵਾਈ ਨਹੀ ਕੀਤੀ ਜਾ ਰਹੀ।
ਇਸ ਦੇ ਖ਼ਿਲਾਫ਼ ਮਜਦੂਰਾਂ ‘ਚ ਸਰਕਾਰ ਦੀਆ ਨੀਤੀਆਂ ਦੇ ਖ਼ਿਲਾਫ਼ ਤਿੱਖਾ ਰੋਹ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਲਾਟਾਂ ਦੇ ਕਬਜ਼ੇ,ਔਰਤਾਂ ਨੂੰ 1000 ਰੁਪਏ, ਮਨਰੇਗਾ ਦਿਹਾੜੀ 700 ਰੁਪਏ,ਜ਼ਮੀਨ ਦੀਆਂ ਡੰਮੀ ਬੋਲੀਆਂ ਦੇ ਪੱਕੇ ਹੱਲ, ਤੇ ਮਜਦੂਰਾਂ ‘ਤੇ ਹੁੰਦਾ ਸਮਾਜਿਕ ਜਬਰ ਬੰਦ ਨਹੀ ਹੁੰਦਾ ਓਦੋਂ ਤੱਕ ਮਜਦੂਰਾਂ ਦਾ ਸੰਘਰਸ਼ ਤਿੱਖੇ ਰੂਪ ‘ਚ ਜਾਰੀ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Moga news: ਮੋਗਾ ਪੁਲਿਸ ਨੂੰ ਮਿਲੀ ਸਫਲਤਾ, ਆਪਣੇ ਹੀ ਭਰਾ ਦਾ ਕਤਲ ਕਰਨ ਵਾਲੇ ਨੂੰ ਕੀਤਾ ਗ੍ਰਿਫਤਾਰ