Barnala News : ਬਰਨਾਲਾ ਜ਼ਿਲ੍ਹੇ ਦੇ ਪਿੰਡ ਬਦਰਾ ਵਿਖੇ ਛੱਪੜ ਦਾ ਪਾਣੀ ਓਵਰਫਲੋਅ ਹੋਣ ਕਾਰਨ ਗਲੀਆਂ 'ਚ ਖੜ੍ਹ ਗਿਆ ਹੈ। ਜਿਸ ਕਰਕੇ ਛੱਪੜ ਨਜ਼ਦੀਕ ਘਰਾਂ ਦੇ ਵਸਨੀਕਾਂ , ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਭਾਰੀ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਦਸਮੇਸ਼ ਯੁਵਕ ਸੇਵਾਵਾਂ ਕਲੱਬ ਦੀ ਪ੍ਰਧਾਨ ਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਇਹ ਬਰਸਾਤ ਦਾ ਪਾਣੀ ਨਹੀਂ ਹੈ ,ਬਲਕਿ ਪਿੰਡ ਦੀਆਂ ਨਾਲੀਆਂ ਸਾਫ਼ ਨਾ ਹੋਣ ਕਰਕੇ ਨਾਲੀਆਂ ਭਰੀਆਂ ਪਈਆਂ ਹਨ , ਇਸ ਕਾਰਨ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਹੈ। 

 

ਉਨ੍ਹਾਂ ਕਿਹਾ ਕਿ ਗੰਦੇ ਪਾਣੀ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ , ਜਿਸ ਕਰਕੇ ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਸਾਡੇ ਪਿੰਡ ਗੰਦੇ ਪਾਣੀ ਦਾ ਜਲਦੀ ਹੱਲ ਕੀਤਾ ਜਾਵੇ। ਉਨ੍ਹਾਂ ਇਹ ਮਾਮਲਾ ਪਿੰਡ ਦੇ ਸਰਪੰਚ ਦੇ ਧਿਆਨ ਵਿੱਚ ਵੀ ਲਿਆਂਦਾ ਹੈ , ਉਨ੍ਹਾਂ ਦਾ ਕਹਿਣਾ ਹੈ ਕਿ ਮੋਟਰ ਚੱਲ ਹੈ ,ਜਲਦ ਹੀ ਪਾਣੀ ਨਿਕਲ ਜਾਵੇਗਾ।