Politics on deaths: ਪੰਜਾਬ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਪੀੜਤਾਂ ਦੇ ਘਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਮੌਕੇ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ  ਗਿਣਾਉਣ ਤੇ ਸਿਆਸਤ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਬੇਸ਼ੱਕ ਮਾਨ ਨੇ  ਕਿਹਾ ਕਿ ਮਾਸੂਮ ਲੋਕਾਂ ਦੇ ਇਹਨਾਂ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਮੌਤਾਂ ਨਹੀਂ ਕਤਲ ਹਨ। ਕਾਨੂੰਨ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇਗੀ।


ਤੁਸੀਂ ਮੈਨੂੰ ਮੁੱਖ ਮੰਤਰੀ ਬਣਾਏ ਰੱਖਿਓ ਮੈਂ....


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਲੋਕਾਂ ਤੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਪਰਿਵਾਰਾਂ ਨਾਲ ਅਫਸੋਸ ਹੈ। ਮਾਨ ਨੇ ਕਿਹਾ ਕਿ ਮੈਂ ਸਿੱਧਾ ਦਿੱਲੀ ਤੋਂ ਤੁਹਾਡੇ ਪਿੰਡ ਆਇਆ ਕਿਉਂਕਿ ਮੇਰਾ ਫਰਜ਼ ਬਣਦਾ। ਮੈਂ ਕਿਸੇ ਘਰ ਦਾ ਚੁੱਲ੍ਹਾ ਨਹੀਂ ਬੁਝਣ ਦੇਵਾਗਾਂ ਜਿਨ੍ਹਾਂ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ, ਜੇ ਮੈਂ ਨਾ ਚੰਗਾ ਲੱਗਿਆ ਤਾਂ ਮੈਨੂੰ ਲਾਹ ਦਿਓ ਮੈਂ ਕਿਹੜਾ ਕੁੰਭ  ਵਾਲਾ ਮੇਲਾ ਕਿ 12 ਸਾਲਾਂ ਹੀ ਰਹਿਣਾ। ਮਾਨ ਨੇ ਕਿਹਾ ਕਿ ਤੁਹਾਡੇ ਪਿੰਡ ਵੀ ਨੌਕਰੀਆਂ ਮਿਲਣੀਆਂ ਹੋਣਗੀਆਂ ਕਿਸੇ ਨੂੰ ਕੋਈ ਸਿਫਾਰਿਸ਼ ਕਰਨ ਦੀ ਲੋੜ ਨਹੀਂ ਪਈ।






ਤੁਸੀਂ ਤਾਂ ਮੇਰੇ ਚਾਚੇ ਤਾਏ ਹੋ


ਮਾਨ ਨੇ ਕਿਹਾ ਕਿ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਹੋਣਗੇ, ਇਹ ਤੁਹਾਡੇ ਜ਼ਮਹੂਰੀ ਹੱਕ ਹੈ ਕਿ ਕਿਸੇ ਵੀ ਪਾਰਟੀ ਨਾਲ ਖੜ੍ਹੋ ਪਰ ਮੈਂ ਇੱਕ ਬੇਨਤੀ ਕਰਦਾ ਕਿ ਭਾਵੇਂ ਜਿਸ ਮਰਜ਼ੀ ਨੂੰ ਵੋਟ ਪਾਓ ਪਰ ਆਪਣੀ ਮਰਜ਼ੀ ਨੂੰ ਪਾਓ, ਕਿਸੇ ਦੇ ਕਹਿਣ ਤੇ ਪੈਸੇ ਲੈ ਕੇ ਜਾਂ ਦਾਰੂ ਲੈ ਕੇ ਨਾ ਪਾਓ। ਮਾਨ ਨੇ ਕਿਹਾ ਕਿ ਮੈਂ ਪਿੰਡਾਂ ਨਾਲ ਜੁੜਿਆ ਹੋਇਆ ਹਾਂ, ਗੁੱਜਰਾਂ ਵਿੱਚ ਤਾਂ ਸਾਡੇ ਪਿੰਡ ਦੀ ਬਹੁਤ ਰਿਸ਼ਤੇਦਾਰੀਆਂ ਨੇ, ਤੁਸੀਂ ਤਾਂ ਮੇਰੇ ਚਾਏ ਤਾਓ ਓ, ਤੁਸੀਂ ਪਹਿਲਾਂ ਕੋਈ ਮੁੱਖ ਮੰਤਰੀ ਤੁਹਾਡੇ ਕੋਲ ਆਇਆ ਦੇਖਿਆ, ਇਨ੍ਹਾਂ ਨੇ ਮਹਿਲਾਂ ਦੇ ਕੁੰਡੇ ਬੰਦ ਕਰ ਲਏ।