Sangrur News : ਪੰਜਾਬ ਇਸ ਸਮੇਂ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਿਹਾ ਹੈ। ਜਿਸ ਕਰਕੇ ਪਿੰਡਾਂ ਦੇ ਵਿੱਚ ਪਾਣੀ ਨੂੰ ਤਬਾਹੀ ਮਚਾ ਰੱਖੀ ਹੈ। ਪੰਜਾਬ ਵਿੱਚ ਇਸ ਸਮੇਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਮਾਜ ਸੇਵੀ ਲੋਕੀ ਖੂਬ ਸੇਵਾ ਕਰ ਰਹੇ ਹਨ। ਉਹ ਹੜ੍ਹਾਂ ਦੀ ਮਾਰ ਹੰਢਾ ਰਹੇ ਪਿੰਡਾਂ ਦੇ ਵਿੱਚ ਰਾਹਤ ਸਮੱਗਰੀ ਪਹੁੰਚਾ ਰਹੇ ਹਨ।


ਹੋਰ ਪੜ੍ਹੋ : Punjab News: ਦੁਬਾਰਾ ਝੋਨਾ ਬੀਜਣ ਦੇ ਬਿਆਨ 'ਤੇ ਕਾਂਗਰਸ ਦਾ ਤੰਜ, ਕਿਹਾ-ਜੇ ਖੇਤੀ ਬਾਰੇ ਕੁਝ ਨਹੀਂ ਪਤਾ ਤਾਂ ਮਾਹਰਾਂ ਦੀ ਸਲਾਹ ਲੈ ਲਓ ਐਵੇਂ ਹੀ...


ਪਿੰਡ ਹਾਡਾਂ ਬਲਾਕ ਮੂਣਕ (Moonak) ‘ਚ ਪਾਣੀ ਨਾਲ ਘਿਰੇ ਪਿੰਡ ਵਾਸੀਆਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਦਾਨੀ ਸੱਜਣਾਂ ਦਾ ਟਰੈਕਟਰ-ਟਰਾਲੀ ਪਾਣੀ ਨਾਲ ਟੁੱਟੀ ਸੜਕ ਕਾਰਨ ਪਾਣੀ ਵਿੱਚ ਪਲਟ ਗਈ।  ਜਿਸ ਵਿੱਚ 35 ਬੰਦੇ ਸਵਾਰ ਸਨ। ਜਿਸ ਕਰਕੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਰ ਰਾਹਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਾਦਸੇ ਦੇ ਵਿੱਚ ਰਾਸ਼ਣ ਪਾਣੀ ਤੇ ਜ਼ਰੂਰੀ ਸਮਾਨ ਦੇ ਨਾਲ ਸੇਵਾ ਕਰ ਰਹੇ ਲੋਕਾਂ ਦੇ ਮੋਬਾਈਲ ਫੋਨ ਪਾਣੀ ਵਿੱਚ ਰੁੜ ਗਏ।




ਉਧਰ ਪਿੰਡ ਦੇ ਲੋਕਾਂ ਨੇ ਇੱਕ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਸਾਡੇ ਪਿੰਡ ਵਿੱਚ ਖਾਣ-ਪੀਣ ਦੀ ਕੋਈ ਕਮੀ ਨਹੀਂ ਹੈ, ਜੇਕਰ ਲੋੜ ਪਈ ਤਾਂ ਹੀ ਸੁਨੇਹਾ ਦੇਵਾਂਗੇ। ਕਿਰਪਾ ਕਰਕੇ ਇਸ ਤਰ੍ਹਾਂ ਇੰਨੇ-ਇੰਨੇ ਪਾਣੀ ਵਿੱਚੋਂ ਲੰਘ ਕੇ ਨਾ ਆਵੋ। ਪਿੰਡ ਵਾਸੀਆਂ ਨੇ ਅੱਗੇ ਕਿਹਾ ਕਿ -ਸਾਡੇ ਪਿੰਡ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹਨ, ਜੇਕਰ ਅੱਜ ਵੀ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ ਕਿਉਂਕਿ ਅੱਜ ਇੱਥੇ ਇੱਕ ਟਰੈਕਟਰ ਟਰਾਲੀ ਪਲਟ ਗਈ ਹੈ।




ਹੋਰ ਪੜ੍ਹੋ : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸੱਕੀ ਨਾਲੇ ਅਤੇ ਰਾਵੀ ਦਰਿਆ ਦੀ ਮੌਜੂਦਾ ਸਥਿਤੀ ਦਾ ਲਿਆ ਜਾਇਜ਼ਾ, ਪ੍ਰਸ਼ਾਸਨ ਅਲਰਟ 'ਤੇ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।