Punjab Panchayat Election: ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਅਗਲੇ ਮਹੀਨੇ ਕਿਸੇ ਵੀ ਤਾਰੀਖ ਨੂੰ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ। ਅੱਜ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੇ ਉਸ ਪਿੰਡ ਬਾਰੇ ਦੱਸਾਂਗੇ ਜਿੱਥੇ ਪਿਛਲੇ ਕਈ ਦਹਾਕਿਆਂ ਤੋਂ ਸਰਪੰਚੀ ਲਈ ਪੰਚਾਇਤੀ ਚੋਣਾਂ ਨਹੀਂ ਹੋਈਆਂ ਹਨ।
ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਵਿੱਚ ਪੈਂਦੇ ਪਿੰਡ ਤੁਰੀ ਦੀ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣਿਆ ਹੋਇਆ ਹੈ। ਕਿਉਂਕਿ ਇਸ ਪਿੰਡ ਦੇ ਲੋਕ ਸਰਪੰਚੀ ਦੇ ਲਈ ਲੱਖਾਂ ਰੁਪਏ ਨਹੀਂ ਖਰਚਦੇ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਪਿੰਡ ਦੇ ਲੋਕ ਸਰਪੰਚੀ ਲਈ ਲੋਕਾਂ ਦੇ ਘਰ ਘਰ ਵੋਟਾਂ ਮੰਗਣ ਨਹੀਂ ਜਾਂਦੇ। ਇਸ ਲਈ ਵੀ ਖਾਸ ਹੈ ਕਿ ਇਸ ਪਿੰਡ ਦੇ ਵਿੱਚ ਕੋਈ ਵਿਰੋਧੀ ਧਿਰ ਦੇ ਤੌਰ ਦੇ ਉੱਪਰ ਸਰਪੰਚੀ ਲਈ ਮੈਦਾਨ ਦੇ ਵਿੱਚ ਨਹੀਂ ਉਤਰਦਾ ਹੈ। ਇਹ ਪਿੰਡ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਬੈਠ ਕੇ ਹੀ ਸਰਪੰਚੀ ਦੇ ਲਈ ਚੁਣੇ ਜਾਣ ਵਾਲੇ ਪਿੰਡ ਦੇ ਹੀ ਇੱਕ ਸੂਝਵਾਨ ਸਰਪੰਚ ਦਾ ਐਲਾਨ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਮੂੰਹ ਮਿੱਠਾ ਕਰਨ ਤੋਂ ਬਾਅਦ ਲੋਕ ਆਪੋ ਆਪਣੇ ਘਰੇ ਚਲੇ ਜਾਂਦੇ ਹਨ।
ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਤਕਰੀਬਨ ਅੱਠ ਕਿਲੋਮੀਟਰ ਦੂਰ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਤੋਂ ਦੋ ਕਿਲੋਮੀਟਰ ਦੀ ਦੂਰੀ ਤੇ ਮੌਜੂਦ ਹੈ ਪਿੰਡ ਤੁਰੀ ਇਸ ਪਿੰਡ ਦੇ ਬਜ਼ੁਰਗ ਦੱਸਦੇ ਨੇ ਕੀ ਉਹਨਾਂ ਨੇ 70 ਸਾਲ ਦੇ ਵਿੱਚ ਇੱਕ ਵਾਰ ਸਰਪੰਚੀ ਦੇ ਲਈ ਵੋਟ ਪਾਈ ਹੈ। ਉਸ ਤੋਂ ਬਿਨਾਂ ਕਦੇ ਵੀ ਇਥੇ ਸਰਪੰਚੀ ਲਈ ਵੋਟਾਂ ਨਹੀਂ ਪਈਆਂ ਪਿੰਡ ਜਿੱਥੇ ਇਹ ਪਿੰਡ ਆਪਣੇ ਆਪ ਦੇ ਵਿੱਚ ਸਰਪੰਚ ਚੁਣ ਲਈ ਇਲਾਕੇ ਵਿੱਚ ਇੱਕ ਮਿਸਾਲ ਬਣਿਆ ਹੋਇਆ ਉੱਥੇ ਇਸ ਪਿੰਡ ਨੂੰ ਲੰਘੀਆਂ ਵੱਖ ਵੱਖ ਸਰਕਾਰਾਂ ਵੱਲੋਂ ਅਣਗੌਲਿਆ ਹੀ ਕੀਤਾ ਗਿਆ ਕਿਉਂਕਿ ਇਸ ਪਿੰਡ ਲਈ ਕੋਈ ਵਿਸ਼ੇਸ਼ ਪੈਕਜ ਨਹੀਂ ਦਿੱਤਾ ਗਿਆ, ਜਿਸ ਦੇ ਨਾਲ ਇਸ ਪਿੰਡ ਦੀ ਨੁਹਾਰ ਬਦਲ ਸਕੇ। ਕਿਉਂਕਿ ਪਿੰਡ ਦੇ ਵਿੱਚ ਅਜੇ ਤੱਕ ਪੀਣ ਵਾਲੇ ਪਾਣੀ ਦੇ ਲਈ ਸਰਕਾਰੀ ਪਾਣੀ ਦੀ ਟੈਂਕੀ ਨਹੀਂ ਹੈ। ਪਿੰਡ ਦੇ ਵਿੱਚ ਲੋਕਾਂ ਦੇ ਸਿਹਤ ਸਹੂਲਤਾਂ ਦੇ ਇਲਾਜ ਲਈ ਕੋਈ ਡਿਸਪੈਂਸਰੀ ਨਹੀਂ ਹੈ। ਪਿੰਡ ਦੇ ਬੱਚਿਆਂ ਦੇ ਲਈ ਕੋਈ ਵਧੀਆ ਖੇਡਣ ਦੇ ਲਈ ਗਰਾਉਂਡ ਨਹੀਂ ਹੈ। ਹਜੇ ਤੱਕ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਨਹੀਂ ਹੈ ਹੈ। ਪਿੰਡ ਦੇ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸ ਦੇ ਵਿੱਚ 21 ਬੱਚੇ ਪੜ੍ਹਦੇ ਹਨ ਦੋ ਅਧਿਆਪਕ ਹਨ ਪਰ ਪਿੰਡ ਦੇ ਲੋਕ ਚਾਹੁੰਦੇ ਨੇ ਕਿ ਇਸ ਵਾਰ ਸਰਕਾਰ ਉਹਨਾਂ ਦੇ ਪਿੰਡ ਵੱਲ ਖਾਸ ਧਿਆਨ ਦੇਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਜਿਸ ਪਿੰਡ ਦੇ ਵਿੱਚ ਸਰਬ ਸੰਮਤੀ ਦੇ ਨਾਲ ਸਰਪੰਚ ਚੁਣਿਆ ਜਾਏਗਾ ਉਸ ਨੂੰ 5 ਲੱਖ ਰੁਪਏ ਅਲੱਗ ਤੋਂ ਦਿੱਤਾ ਜਾਏਗਾ ਪਰ ਇਸ ਪਿੰਡ ਨੂੰ ਉਮੀਦ ਹੈ ਕੀ ਇਸ ਪਿੰਡ ਦੀ ਇਸ ਵਾਰ ਸੁਣੀ ਜਾਵੇਗੀ।
ਪਿੰਡ ਦੀ ਸੱਤ ਦੇ ਵਿੱਚ ਬੈਠੇ ਮੌਜੂਦਾ ਸਰਪੰਚ ਅਤੇ ਲੋਕਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਸਾਨੂੰ ਬਹੁਤ ਮਾਣ ਹ ਸਾਡੇ ਪਿੰਡ ਦੇ ਲੋਕਾਂ ਉੱਪਰ ਜਿਨਾਂ ਨੇ ਕਦੇ ਵੀ ਪੰਚਾਇਤੀ ਚੋਣਾਂ ਦੇ ਉੱਪਰ ਬੇਫਜੂਲ ਪੈਸਾ ਖਰਚ ਨਹੀਂ ਕੀਤਾ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਇੱਕ ਨਾਮ ਦੇ ਉੱਪਰ ਮੋਹਰ ਲੱਗ ਜਾਂਦੀ ਹੈ ਉਹ ਅਗਲੇ ਪੰਜ ਸਾਲ ਦੀ ਸਰਪੰਚ ਹੁੰਦਾ ਹੈ।
ਪੰਚਾਇਤੀ ਚੋਣਾਂ ਤੋਂ ਪਹਿਲਾਂ ਸੰਗਰੂਰ ਦੇ ਖਾਸ ਪਿੰਡ ਦੀ ਇਹ ਤਸਵੀਰ ਦਿਖਾਈ ਜੋ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਜ਼ਰੂਰਤ ਹੈ ਸਰਕਾਰਾਂ ਨੂੰ ਅਜਿਹੇ ਪਿੰਡਾਂ ਵੱਲ ਖਾਸ ਧਿਆਨ ਦੇਣ ਦੀ ਤਾਂ ਜੋ ਇਹਨਾਂ ਨੂੰ ਦੇਖ ਕੇ ਹੋਰ ਵੀ ਦੂਸਰੇ ਪਿੰਡ ਸਰਬ ਸੰਮਤੀ ਦੇ ਨਾਲ ਆਪਣੇ ਪਿੰਡ ਦਾ ਸਰਪੰਚ ਚੁਣਨ ਪਰ ਜਦੋਂ ਪਹਿਲਾਂ ਸਰਕਾਰਾਂ ਵਾਅਦੇ ਕਰਨ ਤੋਂ ਬਾਅਦ ਪਿੰਡਾਂ ਦੇ ਲਈ ਖਾਸ ਪੈਕੇਜ ਨਹੀਂ ਦਿੰਦੀਆਂ ਤਾਂ ਉਸ ਤੋਂ ਬਾਅਦ ਫਿਰ ਲੋਕ ਸਰਕਾਰਾਂ ਤੋਂ ਨਿਰਾਸ਼ ਹੋ ਕੇ ਇਸ ਤਰ੍ਹਾਂ ਦੇ ਵੱਡੇ ਫੈਸਲੇ ਲੈਣ ਤੋਂ ਇਨਕਾਰ ਕਰ ਦਿੰਦੀਆਂ ਨੇ।
ਦੂਜੇ ਪਾਸੇ ਜਦੋਂ ਇਸ ਵਿਸ਼ੇ ਤੇ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ ਸਰਬ ਸੰਮਤੀ ਹੁਣ ਤੇ ਖੁਦ ਪਿੰਡ ਵਿੱਚ ਜਾ ਕੇ ਦੇਵੇਗੀ 5 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਅਤੇ ਪਿੰਡ ਵਾਲਿਆਂ ਦੀਆਂ ਹੋਰ ਡਿਮਾਂਡ ਨੂੰ ਮੌਕੇ 'ਤੇ ਮੰਨਿਆ ਜਾਏਗਾ।
ਹੋਰ ਪੜ੍ਹੋ : ਇਸ ਤਰ੍ਹਾਂ ਦੇ ਬੁਖਾਰ 'ਚ ਆ ਸਕਦੈ Heart Attack, ਸਿਹਤ ਮਾਹਿਰਾਂ ਨੇ ਦਿੱਤੀ ਵੱਡੀ ਚੇਤਾਵਨੀ