Punajb News: ਪੰਜਾਬ ਦਾ ਮੁੱਖ ਮੰਤਰੀ ਜੇਕਰ ਚਾਹੇ ਤਾਂ ਇਹ ਬਾਬਾ ਹੀਰਾ ਸਿੰਘ ਭੱਠਲ ਕਾਲਜ ਬੰਦ ਨਹੀ ਹੋ ਸਕਦਾ ਅਤੇ ਜੇ ਚਾਹੇ ਤਾਂ ਇਹ ਕਾਲਜ ਮੈਡੀਕਲ ਜਾਂ ਪੋਲੀਟਿਕਨਿਕ ਕਾਲਜ ਵਿੱਚ ਵੀ ਤਬਦੀਲ ਹੋ ਸਕਦਾ ਹੈ। ਇਹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪ੍ਰਗਟ ਕੀਤੇ।
ਬਿਆਨ ਬਹੁਤ ਦਿੱਤੇ ਸੀ ਪਰ ਕਹਿਣੀ ਤੇ ਕਰਨੀ 'ਚ ਬਹੁਤ ਫਰਕ
ਉਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਜੋ ਇਸੇ ਹਲਕੇ ਅਤੇ ਜ਼ਿਲ੍ਹੇ ਦੇ ਹਨ, ਨੇ ਸਟੇਜਾਂ ਤੋਂ ਬਿਆਨ ਦਿੱਤੇ ਹਨ ਕਿ ਇਹ ਕਾਲਜ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰੰਤੂ ਹੁਣ ਕਾਲਜ ਬੰਦ ਹੋਣ ਕਾਰਨ ਇਹ ਸਾਬਤ ਹੋ ਗਿਆ ਹੈ ਕਿ ਇਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਅੰਤਰ ਹੈ।
ਜੇ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ ਨੇ ਤਾਂ...
ਬੀਬੀ ਭੱਠਲ ਨੇ ਇਸ ਸਮੇਂ ਪੱਤਰਕਾਰਾਂ ਤੋਂ ਇਲਾਵਾ ਹਾਜ਼ਰ ਇਕੱਠ ਸਾਹਮਣੇ ਪ੍ਰਤਿਗਿਆ ਕਰਦਿਆਂ ਕਿਹਾ, ਕਿ ਜੇਕਰ ਪੰਜਾਬ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਤਾਂ ਮੈ ਮੂਹਰੇ ਹੋ ਕੇ ਕਾਲਜ ਨੂੰ ਚਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਮੈਨੂੰ ਬੇਸ਼ੱਕ ਇਸ ਸਬੰਧੀ ਭਾਰਤ ਸਰਕਾਰ ਕੋਲੇ ਜਾਣਾ ਪਵੇ ਜਾਂ ਬੈਂਕ ਕੋਲੋਂ ਫੰਡ ਲਿਆਉਣੇ ਪੈਣ।
ਜਿਸ ਮਾਲੀ ਨੇ ਬੂਟਾ ਲਾਇਆ ਹੋਵੇ ਉਸ ਤੋਂ ਪੁੱਛੋ
ਇਸ ਤੋਂ ਇਲਾਵਾ ਸਰਕਾਰ ਇਸ ਕਾਲਜ ਨੂੰ ਚਲਾਉਣ ਲਈ ਕਮੇਟੀ ਬਣਾਉਣ, ਮੁੱਖ ਮੰਤਰੀ ਜਾਂ ਮਨੇਜ਼ਮੈਂਟ, ਜਥੇਬੰਦੀਆਂ ਵੀ ਨੁਮਾਇੰਦੇ ਤੌਰ ਤੇ ਲੈਣ ਇਸ ਕਾਲਜ ਨੂੰ ਚਲਾਉਣ ਲਈ ਅੱਗੇ ਆਉਣ ਜਿਸ ਵਿੱਚ ਮੈਂ ਸਭ ਤੋਂ ਅੱਗੇ ਹੋ ਕੇ ਚੱਲਾਂਗੀ। ਕਿਉਂਕਿ ਜਿਸ ਮਾਲੀ ਨੇ ਪੌਦਾ ਬੀਜਿਆ ਹੋਵੇ ਅਤੇ ਪ੍ਰਫੁੱਲਤ ਕੀਤਾ ਹੋਵੇ ਜਦੋਂ ਉਹ ਪੌਦਾ ਉਜਾੜਿਆ ਜਾਵੇ, ਤਾਂ ਉਸ ਮਾਲੀ ਦੇ ਦਿਲ ਨੂੰ ਪੁੱਛਿਆ ਜਾਵੇ। ਉਨਾ ਕਿਹਾ ਕਿ ਮੈਂ ਅਤੇ ਮੇਰੀ ਪਾਰਟੀ ਇਸ ਕਾਲਜ ਨੂੰ ਚਾਲੂ ਰੱਖਣ ਲਈ ਪੂਰਾ ਸੰਘਰਸ਼ ਕਰੇਗੀ ਅਤੇ ਸੰਘਰਸ਼ ਕਰਨ ਵਾਲਿਆਂ ਦੇ ਨਾਲ ਡੱਟ ਕੇ ਖੜੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।