Punjab News: ਜਿੱਥੇ ਇੱਕ ਪਾਸੇ ਲੋਕਾਂ ਨੇ ਤੇਲ ਦੇ ਦੀਵੇ ਬਾਲ ਕੇ ਦੀਵਾਲੀ ਨੂੰ ਮਨਾਇਆ ਹੈ, ਉੱਥੇ ਹੀ ਪੰਜਾਬ ਦੇ ਬੇਰੁਜ਼ਗਾਰ ਈਟੀਟੀ ਪਾਸ ਅਧਿਆਪਕਾਂ ਵੱਲੋਂ ਖੂਨ ਦੇ ਦੀਵੇ ਬਾਲ ਕੇ ਕਾਲੀ ਦੀਵਾਲੀ ਮਨਾਈ ਗਈ। ਜੀ ਹਾਂ ਇਹ ਮਾਮਲਾ ਸੰਗਰੂਰ ਤੋਂ ਹੈ, ਜਿੱਥੇ ਬੇਰੁਜ਼ਗਾਰ ਈਟੀਟੀ ਪਾਸ  5994 ਅਧਿਆਪਕਾਂ ਵੱਲੋਂ ਕਥਿਤ ਰੂਪ ’ਚ ਆਪਣੇ ਖੂਨ ਦੇ ਦੀਵੇ ਬਾਲ ਕੇ ਕਾਲੀ ਦੀਵਾਲੀ ਮਨਾਈ ਗਈ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ ਗਿਆ।



ਬੇਰੁਜ਼ਗਾਰ ਈਟੀਟੀ ਅਧਿਆਪਕ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਹਨ


ਇਥੇ ਸਿਵਲ ਹਸਪਤਾਲ ਕੰਪਲੈਕਸ ਵਿੱਚ ਦੋ ਬੇਰੁਜ਼ਗਾਰ ਈਟੀਟੀ ਅਧਿਆਪਕ ਪਿਛਲੇ 25 ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਹਨ। ਉਨ੍ਹਾਂ ਕਾਲੀ ਦੀਵਾਲੀ ਮਨਾਉਂਦਿਆਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਆਪਣੇ ਰੋਸ ਨੂੰ ਤਿੱਖੇ ਕਰਦੇ ਹੋਏ ਕੋਈ ਵੱਡਾ ਐਕਸ਼ਨ ਲੈਣਗੇ। ਸਥਾਨਕ ਸਿਵਲ ਹਸਪਤਾਲ ਵਿਖੇ ਪਾਣੀ ਵਾਲੀ ਟੈਂਕੀ ਹੇਠਾਂ ਬੇਰੁਜ਼ਗਾਰ ਈਟੀਟੀ 5994 ਅਧਿਆਪਕਾਂ ਨੇ ਖੂਨ ਦੇ ਦੀਵੇ ਬਾਲ ਕੇ ਕਾਲੀ ਦੀਵਾਲੀ ਮਨਾਈ।


ਇਸ ਮੌਕੇ ਬੇਰੁਜ਼ਗਾਰ ਈਟੀਟੀ ਅਧਿਆਪਕ ਆਗੂਆਂ ਸੁਰਿੰਦਰਪਾਲ ਗੁਰਦਾਸਪੁਰ ਅਤੇ ਬਲਵਿੰਦਰ ਕਾਕਾ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਸਮੇਤ ਸੁਰਿੰਦਰ ਅਬੋਹਰ, ਗੁਰਪ੍ਰੀਤ, ਦੀਪਕ, ਅਨਿਲ ਆਦਿ ਸਾਥੀਆਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਆਪਣਾ ਖੂਨ ਕਢਵਾਇਆ ਅਤੇ ਖੂਨ ਦੇ ਦੀਵੇ ਬਾਲ ਕੇ ਕਾਲੀ ਦੀਵਾਲੀ ਮਨਾਈ ਗਈ।


ਉਨ੍ਹਾਂ ਦੱਸਿਆ ਕਿ ਦੋ ਸਾਥੀ ਰਾਜ ਕੁਮਾਰ ਅਬੋਹਰ ਅਤੇ ਮਨਦੀਪ ਫਾਜ਼ਿਲਕਾ ਪਿਛਲੇ 25 ਦਿਨਾਂ ਤੋਂ ਟੈਂਕੀ ਉਪਰ ਚੜ੍ਹੇ ਹੋਏ ਹਨ ਜਿਨ੍ਹਾਂ ਦੀ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਈਟੀਟੀ 5994 ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।


ਹੋਰ ਪੜ੍ਹੋ : ਅੱਜ ਹੈ ਬਾਲ ਦਿਵਸ, ਜਾਣੋ ਇਸ ਦੀ ਮਹੱਤਤਾ ਅਤੇ ਇਤਿਹਾਸ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।