Sangrur News: ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸੰਗਰੂਰ-ਪਟਿਆਲਾ ਹਾਈਵੇਅ ’ਤੇ ਪਿੰਡ ਘਾਬਦਾਂ ਦੇ ਨੇੜੇ ਕੰਮ ਕਰ ਰਹੇ ਮਨਰੇਗਾ ਦੇ ਮਜ਼ਦੂਰਾਂ ਕੋਲ ਪੁੱਜੇ। ਇਸ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਮਜ਼ਦੂਰਾਂ ਤੋਂ ਉਨ੍ਹਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਬਾਰੇ ਜਾਣਿਆ ਤੇ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਇਸ ਦੌਰਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਅਚਾਨਕ ਆ ਕੇ ਹਾਲ-ਚਾਲ ਪੁੱਛਣ ’ਤੇ ਮਜ਼ਦੂਰ ਖੁਸ਼ ਹੋਏ ਤੇ ਉਨ੍ਹਾਂ ਨਾਲ ਕਾਫ਼ੀ ਸਮਾਂ ਗੱਲਾਂ ਕੀਤੀਆਂ।


ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੱਚੇ ਮਕਾਨ ਨੂੰ ਪੱਕਾ ਕਰਵਾਉਣ ਲਈ, ਕੈਂਸਰ ਤੇ ਗੁਰਦੇ ਖ਼ਰਾਬ ਵਰਗੀਆਂ ਭਿਆਨਕ ਬਿਮਾਰੀਆਂ ਦੇ ਇਲਾਜ ਲਈ ਆਰਥਿਕ ਸਹਾਇਤਾ ਵਾਸਤੇ, ਲੋੜਵੰਦ ਲੜਕੀਆਂ ਦੇ ਵਿਆਹ ਵਾਸਤੇ ਜਾਂ ਪਿੰਡ ਦੇ ਸਾਂਝੇ ਕੰਮਾਂ ਵਾਸਤੇ ਕੋਈ ਵੀ ਲੋੜ ਹੋਵੇ ਤਾਂ ਉਨ੍ਹਾਂ ਨਾਲ ਕੋਈ ਵੀ ਕਿਸੇ ਵੀ ਸਮੇਂ ਸੰਪਰਕ ਕਰ ਸਕਦਾ ਹੈ। ਇਸ ਮੌਕੇ ਗੁਰਨੈਬ ਸਿੰਘ ਰਾਮਪੁਰਾ, ਹਰਿੰਦਰ ਸਿੰਘ ਔਲਖ, ਨਰਿੰਦਰ ਸਿੰਘ ਕਾਲਾਬੂਲਾ, ਜਸਪ੍ਰੀਤ ਸਿੰਘ ਬਾਲੀਆਂ, ਸਤਨਾਮ ਸਿੰਘ ਰੱਤੋਕੇ ਆਦਿ ਹਾਜ਼ਰ ਸਨ।


ਜ਼ਮੀਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਅਸਫ਼ਲ


ਲਹਿਰਾਗਾਗਾ: ਨਹਿਰੀ ਵਿਭਾਗ ਲਗਾਤਾਰ 17ਵੀਂ ਵਾਰ ਵੀ ਸੰਗਤਪੁਰਾ ਨਹਿਰ ਕੋਠੀ ਵਾਲੀ ਜ਼ਮੀਨ ਦਾ ਕਬਜ਼ਾ ਲੈਣ ਵਿੱਚ ਅਸਫ਼ਲ ਰਿਹਾ। ਕਬਜ਼ਾ ਲੈਣ ਲਈ ਨਹਿਰੀ ਵਿਭਾਗ ਦੇ ਉਪ ਮੰਡਲ ਅਫ਼ਸਰ ਗੁਰਜੀਤ ਸਿੰਘ ਸਰਕਾਰੀ ਲਾਮ ਲਸ਼ਕਰ ਲੈ ਕੇ ਪੁੱਜੇ ਸਨ ਪਰ ਕਬਜ਼ੇ ਵਾਲੀ ਥਾਂ ਉੱਪਰ ਪਹਿਲਾਂ ਤੋਂ ਹੀ ਡਟੀ ਬੈਠੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰ ਤੇ ਆਗੂਆਂ ਦੇ ਵਿਰੋਧ ਕਰ ਕੇ ਕਬਜ਼ਾ ਲੈਣ ਆਈ ਟੀਮ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ।


ਇਹ ਵੀ ਪੜ੍ਹੋ: Ashish Vidyarthi: ਆਸ਼ੀਸ਼ ਵਿਦਿਆਰਥੀ ਪਤਨੀ ਰੁਪਾਲੀ ਬਰੂਹਾ ਨਾਲ ਬਾਲੀ 'ਚ ਬੀਤਾ ਰਹੇ ਖਾਸ ਪਲ, ਦੇਖੋ ਰੋਮਾਂਟਿਕ ਤਸਵੀਰਾਂ


ਇਸ ਨੂੰ ਕਿਸਾਨ ਆਗੂਆਂ ਨੇ ਜਥੇਬੰਦੀ ਦੇ ਏਕੇ ਦੀ ਜਿੱਤ ਦੱਸਿਆ ਹੈ, ਉੱਥੇ ਉਪ ਮੰਡਲ ਅਫ਼ਸਰ ਨਹਿਰੀ ਨੇ ਕਿਹਾ ਕਿ ਭੱਵਿਖ ਵਿਚ ਇਸ ਥਾਂ ਦਾ ਕਬਜ਼ਾ ਲਿਆ ਜਾਵੇਗਾ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਦੱਸਿਆ ਕਿ ਜਦੋਂ ਥਾਂ ਦਾ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੋਵੇ, ਉਦੋਂ ਕਬਜ਼ਾ ਲੈਣ ਦੀ ਕੋਈ ਤੁਕ ਨਹੀਂ ਬਣਦੀ।


ਇਹ ਵੀ ਪੜ੍ਹੋ: Ludhiana News: ਅੰਨਦਾਤੇ 'ਤੇ ਮੁੜ ਕੁਦਰਤ ਦੀ ਮਾਰ! ਕਿਸਾਨ ਯੂਨੀਅਨਾਂ ਨੇ ਰਿਪੋਰਟ ਪੇਸ਼ ਕਰ ਤੁਰੰਤ ਮੰਗੀ ਗਿਰਦਾਵਰੀ