Teacher's Murder: ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ। ਹੁਣ ਡਿਉਟੀ ਕਰਨ ਜਾ ਰਹੇ ਸਰਕਾਰੀ ਮੁਲਾਜ਼ਮ ਵੀ ਸੁਰੱਖਿਅਤ ਨਹੀਂ। ਅੱਜ ਸਕੂਲ ਵਿੱਚ ਪੜ੍ਹਾਉਣ ਜਾ ਰਹੇ ਅਧਿਆਪਕ ਦਾ ਕਤਲ ਕਰ ਦਿੱਤਾ। ਇਹ ਕਤਲ ਕਿਸੇ ਰੰਜਿਸ਼ ਕਾਰਨ ਕੀਤਾ ਲੱਗਦਾ ਹੈ। ਕਾਤਲ ਅਧਿਆਪਕ ਦੀ ਲਾਸ਼ ਡ੍ਰੇਨ ਕੰਢੇ ਸੁੱਟ ਕੇ ਫਰਾਰ ਹੋ ਗਏ।


ਹਾਸਲ ਜਾਣਕਾਰੀ ਮੁਤਾਬਕ ਅੱਜ ਸਵੇਰੇ ਮਾਲੇਰਕੋਟਲਾ ਤੋਂ ਬਲਾਕ ਸ਼ੇਰਪੁਰ ਦੇ ਪਿੰਡ ਵਜ਼ੀਦਪੁਰ ਬਧੇਸ਼ਾ ਪੜ੍ਹਾਉਣ ਜਾ ਰਹੇ ਅਧਿਆਪਕ ਸਾਹਿਬ ਸਿੰਘ ਨੂੰ ਅਣਪਛਾਤਿਆਂ ਨੇ ਕਤਲ ਕਰਕੇ ਡ੍ਰੇਨ ਦੇ ਕੰਢੇ ਸੁੱਟ ਦਿੱਤਾ। ਮ੍ਰਿਤਕ ਅਧਿਆਪਕ ਦੇ ਪਰਿਵਾਰ ’ਚ ਪਤਨੀ, ਪੁੱਤ ਤੇ ਧੀ ਹਨ।


ਇਸ ਬਾਰੇ ਸਰਕਾਰੀ ਪ੍ਰਾਇਮਰੀ ਸਕੂਲ ਵਜ਼ੀਦਪੁਰ ਬਧੇਸ਼ਾ ਦੇ ਸੈਂਟਰ ਹੈੱਡ ਟੀਚਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਗਨਰੇਗਾ ਮਜ਼ਦੂਰਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਮਗਰੋਂ ਤੁਰੰਤ ਸ਼ੇਰਪੁਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਇਲਾਕੇ ਦੇ ਅਧਿਆਪਕਾਂ ਵਿੱਚ ਇਸ ਖ਼ਿਲਾਫ਼ ਕਾਫੀ ਰੋਸ ਹੈ।