Sangrur news: ਕੇਂਦਰ ਸਰਕਾਰ ਵੱਲੋਂ ਨਵੇਂ ਹਿਟ ਐਂਡ ਰਨ ਕਾਨੂੰਨ ਨੂੰ ਲੈ ਕੇ ਵਿਰੋਧ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ ਇੱਕ ਦਿਨ ਪੂਰੇ ਦੇਸ਼ ਵਿੱਚ ਹੈਵੀ ਟ੍ਰਾਂਸਪੋਰਟ ਬੰਦ ਰਹੀ ਜਿਸ ਕਰਕੇ ਤੇਲ ਦੀ ਭਾਰੀ ਕਿੱਲਤ ਦੇਖੀ ਗਈ ਪਰ ਇਸ ਤੋਂ ਬਾਅਦ ਹੁਣ ਲਗਾਤਾਰ ਵਿਰੋਧ ਜਾਰੀ ਹੈ।


ਉੱਥੇ ਹੀ ਸੰਗਰੂਰ ਦੇ ਲਹਿਰਾਗਾਗਾ ਵਿੱਚ ਅੱਜ ਜਾਖਲ ਸੁਨਾਮ ਰੋਡ ਬੰਦ ਕਰਕੇ ਡਰਾਈਵਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਜਿਹੜੇ ਡਰਾਈਵਰ ਕਾਨੂੰਨ ਦੇ ਖਿਲਾਫ ਅਜੇ ਵੀ ਸੜਕਾਂ ਉੱਤੇ ਆਪਣੇ ਵਹੀਕਲ ਚਲਾ ਰਹੇ ਹਨ ਧਰਨੇ ਵਿੱਚ ਸ਼ਾਮਿਲ ਨਹੀਂ ਹੋ ਰਹੇ ਤਾਂ ਉਨ੍ਹਾਂ ਨੂੰ ਪ੍ਰਦਰਸ਼ਨ ਵਿੱਚ ਨਾ ਸ਼ਾਮਲ ਹੋਣ ਕਰਕੇ ਗਲੇ ਵਿੱਚ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।


ਤਸਵੀਰਾਂ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਪ੍ਰਦਰਸ਼ਨਕਾਰੀ ਡਰਾਈਵਰ ਪਿਕਅਪ ਗੱਡੀਆਂ ਅਤੇ ਵੱਡੇ ਟਰੱਕ ਚਾਲਕ ਡਰਾਈਵਰਾਂ ਦੇ ਗਲੇ ਦੇ ਵਿੱਚ ਹਾਰ ਪਾ ਰਹੇ ਹਨ। ਉਹ ਇਸ ਤਰੀਕੇ ਦੇ ਨਾਲ ਉਨ੍ਹਾਂ ਨੂੰ ਇਹ ਮਹਿਸੂਸ ਕਰਾ ਰਹੇ ਹਨ ਕਿ ਅਸੀਂ ਤੁਹਾਡੇ ਲਈ ਸੜਕਾਂ ਦੇ ਉਤਰੇ ਹੋਏ ਹਾਂ ਅਤੇ ਤੁਸੀਂ ਧਰਨੇ ‘ਚ ਸ਼ਾਮਿਲ ਨਹੀਂ ਹੋ ਰਹੇ।


ਇਹ ਵੀ ਪੜ੍ਹੋ: Jathedar Kaunke: ਕਾਉਂਕੇ ਦੇ ਤਸ਼ੱਦਦ ਵਾਲੀ ਕਹਾਣੀ, ਪਹਿਲੀ ਵਾਰ ਪ੍ਰਤੱਖਦਰਸ਼ੀ ਸਾਬਕਾ ਕਾਂਸਟੇਬਲ ਨੇ ਕੀਤੇ ਵੱਡੇ ਖੁਲਾਸੇ, ਕਿਵੇਂ ਮਾਰੀ ਗੋਲੀ ਤੇ ਕਿਵੇਂ ਲਾਸ਼ ਨੂੰ ਵੱਢਿਆ


ਜਦਕਿ ਦੂਜੇ ਪਾਸੇ ਧਰਨੇ ਵਿੱਚ ਸ਼ਾਮਲ ਨਾ ਹੋਣ ਵਾਲੇ ਡਰਾਈਵਰਾਂ ਨੇ ਆਪਣੀ ਮਜ਼ਬੂਰੀ ਦੱਸੀ। ਪ੍ਰਦਰਸ਼ਨਕਾਰੀ ਡਰਾਈਵਰਾਂ ਦਾ ਕਹਿਣਾ ਕਿ ਨਵਾਂ ਹਿਟ ਐਂਡ ਰਨ ਕਾਨੂੰਨ ਸਾਡੇ ਖਿਲਾਫ ਹੈ, ਕਿਸੇ ਵੀ ਡਰਾਈਵਰ ਦਾ ਐਕਸੀਡੈਂਟ ਕਰਨ ਨੂੰ ਦਿਲ ਨਹੀਂ ਕਰਦਾ ਕਿਉਂਕਿ ਅਸੀਂ ਮਹਿਜ 10 ਤੋਂ 12 ਹਜ਼ਾਰ ਦੀ ਨੌਕਰੀ ਕਰਦੇ ਹਾਂ। ਜੇਕਰ ਅਸੀਂ ਘਟਨਾ ਹੋਣ ਤੋਂ ਬਾਅਦ ਮੌਕੇ ‘ਤੇ ਰੁਕਦੇ ਹਾਂ ਤਾਂ ਭੀੜ ਵੱਲੋਂ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ, ਜੇਕਰ ਹੁਣ ਅਸੀਂ ਭੱਜਾਂਗੇ ਤਾਂ ਸਾਨੂੰ ਵੱਡੀ ਸਜ਼ਾ ਤੇ ਲੱਖਾਂ ਦਾ ਜੁਰਮਾਨਾ ਹੋਵੇਗਾ।


ਉਹ ਅਸੀਂ ਕਿੱਥੋਂ ਅਦਾ ਕਰਾਂਗੇ, ਜਿਸ ਕਰਕੇ ਅਸੀਂ ਇਸ ਕਾਨੂੰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਬਦਲਾਅ ਚਾਹੁੰਦੇ ਹਾਂ। ਦੂਜੇ ਪਾਸੇ ਪ੍ਰਦਰਸ਼ਨਕਾਰੀ ਡਰਾਈਵਰਾਂ ਦਾ ਕਹਿਣਾ ਕਿ ਜੋ ਸਾਡੇ ਧਰਨੇ ਦੇ ਵਿੱਚ ਸਾਡੇ ਡਰਾਈਵਰ ਭਾਈ ਸਾਮਲ ਨਹੀਂ ਹੋ ਰਹੇ ਭਾਵੇਂ ਕਿ ਉਹ ਟਰੱਕ ਚਾਲਕ ਹਨ ਜਾਂ ਫਿਰ ਟੈਂਪੂ ਚਾਲਕ, ਕਿਉਂਕਿ ਕਾਨੂੰਨ ਸਭ ਲਈ ਬਰਾਬਰ ਹੈ।


ਅਸੀਂ ਉਨ੍ਹਾਂ ਦੇ ਗਲੇ ਦੇ ਵਿੱਚ ਹਾਰ ਪਾ ਕੇ ਉਨ੍ਹਾਂ ਨੂੰ ਸਨਮਾਨਿਤ ਕਰ ਰਹੇ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਹਨ ਜਿਹੜੇ ਕਿ ਉਹ ਆਪਣੇ ਡਰਾਈਵਰ ਵੀਰਾਂ ਦੇ ਨਾਲ ਨਹੀਂ ਖੜ੍ਹੇ ਹੋ ਰਹੇ ਹਨ ਜਾਂ ਤਾਂ ਉਨ੍ਹਾਂ ਕੋਲ ਪੈਸਾ ਜ਼ਿਆਦਾ ਹੈ ਜਾਂ ਉਨ੍ਹਾਂ ਨੂੰ ਇਸ ਕਾਨੂੰਨ ਦੀ ਪਰਵਾਹ ਨਹੀਂ ਹੈ।


ਇਹ ਵੀ ਪੜ੍ਹੋ: Ludhiana News: ਜੇਲ੍ਹਾਂ 'ਚ ਕੈਦੀਆਂ ਦੀਆਂ ਐਸ਼ਾਂ! ਜਨਮ ਦਿਨ ਦੇ ਜਸ਼ਨਾਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ ਮੋਡ 'ਚ ਪੁਲਿਸ