Punjab News: ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਭਟਾਲ ਕਲਾਂ ‘ਚ ਪਤਨੀ, ਪੁੱਤਰ ,ਨੂੰਹ ਅਤੇ ਧੀ ਵੱਲੋਂ ਮਿਲ ਕੇ ਆਪਣੇ ਪਿਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਲਾਸ਼ ਹਰਿਆਣਾ ਦੇ ਟੋਹਾਣਾ ਨੇੜੇ ਨਹਿਰ ਚੋਂ ਹੱਥ ਪੈਰ ਬੰਨੇ ਹੋਏ ਮਿਲੀ ਹੈ। ਸਥਾਨਕ ਪੁਲਿਸ ਮੁਤਾਬਕ, ਪਰਿਵਾਰਿਕ ਰੰਜ਼ਸ਼ ਦੇ ਤਹਿਤ ਇਹ ਕਤਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਮ੍ਰਿਤਕ ਦੀ ਪਤਨੀ, ਬੇਟਾ ਅਤੇ ਧੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਕਰ ਲਿਆ ਹੈ।
ਦਰਅਸਲ, ਸੰਗਰੂਰ ਦੇ ਲਹਿਰਾਗਾਗਾ ਦੇ ਵਿੱਚ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਮੁਤਾਬਕ ਛੇ ਲੋਕਾਂ ਨੇ ਮਿਲ ਕੇ ਇੱਕ ਬਜ਼ੁਰਗ ਦਾ ਕਤਲ ਕੀਤਾ ਜਿਸ ਦੇ ਕਤਲ ਦੇ ਆਰੋਪ ਦੇ ਵਿੱਚ ਪੁਲਿਸ ਨੇ ਮ੍ਰਿਤਕ ਬਜ਼ੁਰਗ ਭੂਰਾ ਸਿੰਘ ਦੀ ਪਤਨੀ ਬੇਟਾ ਨੂੰਹ ਅਤੇ ਧੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਬੇਟੇ ਦੇ ਸੱਸ ਤੇ ਸਹੁਰਾ ਦੀ ਗ੍ਰਿਫਤਾਰ ਅਜੇ ਬਾਕੀ ਹੈ।
ਲਹਿਰਾਗਾਗਾ ਦੇ ਡੀਐਸਪੀ ਦੀਪ ਇੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਹਿਰਾਗਾਗਾ ਦੇ ਨੇੜਲੇ ਪਿੰਡ ਭਟਾਲ ਕਲਾਂ ਦਾ ਭੂਰਾ ਸਿੰਘ ਜੋ ਕਿ ਕਈ ਦਿਨਾਂ ਤੋਂ ਲਾਪਤਾ ਸੀ ਜਿਸ ਦੀ ਜਾਣਕਾਰੀ ਸਿਰਫ ਉਨ੍ਹਾਂ ਦੇ ਪਰਿਵਾਰ ਨੂੰ ਸੀ ਪਰ ਉਸ ਤੋਂ ਬਾਅਦ ਟੋਹਾਣਾ ਨੇੜਿਓਂ ਨਹਿਰ ਦੇ ਵਿੱਚੋਂ ਇੱਕ ਲਾਸ ਬਰਾਮਦ ਹੁੰਦੀ ਹੈ ਜਿਸ ਦੇ ਹੱਥ ਪੈਰ ਬੰਨੇ ਹੋਏ ਸੀ ਜਦੋਂ ਉਸਦੀ ਸਨਾਖਤ ਕੀਤੀ ਜਾਂਦੀ ਹੈ ਤਾਂ ਉਹ ਭੂਰਾ ਸਿੰਘ ਵਾਸੀ ਭਟਾਲ ਕਲਾਂ ਵੱਲੋਂ ਹੁੰਦੀ ਹੈ।
ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਗਈ ਤਾਂ ਇਹ ਕਤਲ ਛੇ ਲੋਕਾਂ ਨੇ ਮਿਲ ਕੇ ਕੀਤਾ ਸੀ ਜਿਸ ਦੇ ਵਿੱਚ ਮ੍ਰਿਤਕ ਭੂਰਾ ਸਿੰਘ ਦੀ ਪਤਨੀ ਉਨ੍ਹਾਂ ਦਾ ਬੇਟਾ ਤਰਸੇਮ ਸਿੰਘ, ਪਤਨੀ, ਮ੍ਰਿਤਕ ਭੂਰਾ ਸਿੰਘ ਦੀ ਧੀ ਜਿਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਮ੍ਰਿਤਕ ਭੂਰਾ ਸਿੰਘ ਦੇ ਬੇਟੇ ਤਰਸੇਮ ਸਿੰਘ ਦੇ ਸੱਸ ਤੇ ਸਹੁਰਾ ਵੀ ਸ਼ਾਮਿਲ ਹਨ ਜਿਨਾਂ ਦੀ ਗ੍ਰਿਫਤਾਰ ਅਜੇ ਹੋਣੀ ਬਾਕੀ ਹੈ।
ਉਨ੍ਹਾਂ ਨੇ ਕਿਹਾ ਇਸ ਪੂਰੇ ਮਾਮਲੇ ਸਬੰਧੀ ਥਾਣਾ ਲਹਿਰਾ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਚਾਰ ਲੋਕਾਂ ਦੀ ਗਿਰਫਤਾਰੀ ਹੋ ਚੁੱਕੀ ਹੈ। ਕਤਲ ਦੇ ਪਿੱਛੇ ਡੀਐਸਪੀ ਨੇ ਆਪਣੀ ਪਰਿਵਾਰ ਇੱਕ ਰੰਜਿਸ਼ ਦੱਸਿਆ ਉਹਨਾਂ ਦੱਸਿਆ ਕਿ ਭੂਰਾ ਸਿੰਘ ਪਹਿਲਾਂ ਘਰੋਂ ਬਾਹਰ ਰਹਿੰਦਾ ਸੀ ਤੇ ਹਾਲ ਹੀ ਦੇ ਵਿੱਚ ਦੁਬਾਰਾ ਘਰ ਰਹਿਣ ਲੱਗ ਗਿਆ ਸੀ ਜਿਸ ਤੋਂ ਬਾਅਦ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ