Drug in Punjab: ਪੰਜਾਬ ਦੇ ਵਿੱਚ ਨਸ਼ਾ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਰੋਜ਼ਾਨਾਂ ਕੋਈ ਨਾ ਕੋਈ ਨੌਜਵਾਨ ਇਸ ਨਸ਼ੇ ਦੀ ਭੇਂਟ ਚੜ੍ਹ ਰਿਹਾ ਹੈ। ਇਸੇ ਤਰ੍ਹਾਂ ਦੀ ਇੱਕ ਤਸਵੀਰ ਸੀਐਮ ਭਗਵੰਤ ਮਾਨ ਦੇ ਜਿਲ੍ਹੇ ਸੰਗਰੂਰ  ਸਾਹਮਣੇ ਆਈ ਹੈ ਜਿੱਥੇ ਸੰਗਰੂਰ ਦੇ ਉੱਪਲੀ ਭਰੂਰ ਰੇਲਵੇ ਟਰੈਕ ਦੇ ਉੱਪਰ ਅਤੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਰੇਲਵੇ ਓਵਰ ਬ੍ਰਿਜ ਦੇ ਥੱਲੇ ਕੁਝ ਮੁੰਡੇ ਨਸ਼ੇ ਦੇ ਟੀਕੇ ਲਾਉਂਦੇ ਦੇਖ ਗਏ ਹਨ।


ਇਹਨਾਂ ਦਾ ਵੀਡੀਓ ਇੱਕ ਸਖਸ ਵੱਲੋਂ ਬਣਾਇਆ ਗਿਆ ਜੋ ਕਿ ਰਸਤੇ ਚੋਂ ਲੰਘ ਰਿਹਾ ਸੀ ਜਿਸ ਦੇ ਵਿੱਚ ਦੋ ਮੁੰਡੇ ਨਸ਼ੇ ਦਾ ਟੀਕਾ ਭਰ ਕੇ ਆਪਣੀਆਂ ਬਾਹਾਂ, ਡੌਲਿਆਂ ਦੇ ਵਿੱਚ ਲਾ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੁਲਿਸ ਟੀਮ ਮੌਕੇ ਤੇ ਪਹੁੰਚੀ ਜਦ ਜਾ ਕੇ ਦੇਖਿਆ ਤਾਂ ਰੇਲਵੇ ਟਰੈਕ ਦੇ ਨਜ਼ਦੀਕ ਪਹਿਲਾ ਨਸ਼ੇ ਦੇ ਤੌਰ ਦੇ ਉੱਪਰ ਯੂਜ ਕੀਤੀਆਂ ਹੋਈਆਂ ਸਰਿੰਜਾਂ ਪਾਈਆਂ ਗਈਆਂ।




 ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਇਸ ਜਗ੍ਹਾ ਦੇ ਉੱਪਰ ਆ ਕੇ ਨਸੇੜੀ ਨਸ਼ੇ ਦੇ ਟੀਕੇ ਲਾਉਂਦੇ ਨੇ ਕਿਉਂਕਿ ਇਹ ਜਗ੍ਹਾ ਸੁਨਸਾਨ ਹੈ ਸ਼ਹਿਰ ਅਤੇ ਪਿੰਡਾਂ ਤੋਂ ਥੋੜੀ ਦੂਰ ਹੈ ਪੁਲਿਸ ਵੱਲੋਂ ਇਸ ਇਲਾਕੇ ਦੇ ਵਿੱਚ ਗਸ਼ਤ ਵਧਾਈ ਗਈ ਹੈ ਪਰ ਹਾਲੇ ਤੱਕ ਨਸ਼ਾ ਕਰਨ ਵਾਲੇ ਮੁੰਡਿਆਂ ਦਾ ਜਾਂ ਫਿਰ ਕਿਸੇ ਹੋਰ ਦਾ ਕੁਝ ਪਤਾ ਨਹੀਂ ਲੱਗ ਸਕਿਆ ਸਿਰਫ ਮੌਕੇ ਤੋਂ ਨਸ਼ੇ ਦੇ ਤੌਰ ਦੇ ਉੱਪਰ ਯੂਜ ਕਰੇ ਗਏ ਖਾਲੀ ਸਰਿੰਜਾਂ ਬਰਾਮਦ ਹੋਈਆਂ ਨੇ





ਵੀਡੀਓ ਬਣਾਉਣ ਵਾਲੇ ਸ਼ਖਸ ਨੇ ਦੱਸਿਆ ਕਿ ਉਹ ਹਾਈਵੇ ਦੇ ਉੱਪਰੋਂ ਜਾ ਰਿਹਾ ਸੀ ਤਾਂ ਅਚਾਨਕ ਥੱਲੇ ਦੋ ਮੁੰਡੇ ਨਸ਼ੇ ਦੇ ਟੀਕੇ ਲਾ ਰਹੇ ਸੀ ਜਿਸ ਦੀ ਉਹਨਾਂ ਨੇ ਵੀਡੀਓ ਬਣਾਈ ਕਿਉਂਕਿ ਉਹ ਚਾਹੁੰਦੇ ਨੇ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲੇ ਇਸ ਲਈ ਉਸਨੇ ਸੂਚਨਾ ਪੁਲਿਸ ਨੂੰ ਦਿੱਤੀ ਕਿਹਾ ਕਿ ਇੱਥੇ ਗਸ਼ਤ ਵਧਾਈ ਜਾਵੇ ਤਾਂ ਜੋ ਸੁਨਸਾਨ ਜਗਾਵਾਂ ਦੇ ਉੱਪਰ ਇਕੱਠੇ ਹੋ ਕੇ ਮੁੰਡੇ ਨਸ਼ੇ ਦੀ ਲੱਤ ਦੇ ਵਿੱਚ ਨਾ ਪੈਣ।



ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਅਸੀਂ ਜਗ੍ਹਾ ਦੇ ਉੱਪਰ ਗਸਤ ਵਧਾਈ ਹੈ ਪਰ ਇਹ ਜਗ੍ਹਾ ਦੇ ਉੱਪਰੋਂ ਸਾਨੂੰ ਨਸ਼ੇ ਦੇ ਵਿੱਚ ਯੂਜ ਹੋਣ ਵਾਲੀਆਂ ਸਰਿੰਜਾਂ ਮਿਲੀਆਂ ਨੇ ਅਸੀਂ ਹੁਣ ਇੱਥੇ ਪਹਿਰਾ ਦੇਵਾਂਗੇ ਅਗਰ ਕੋਈ ਇੱਥੇ ਨਸ਼ਾ ਵੇਚਦਾ ਕਰਦਾ ਪਾਇਆ ਗਿਆ ਤਾਂ ਕਾਨੂੰਨ ਦੇ ਹਿਸਾਬ ਦੇ ਨਾਲ ਕਾਰਵਾਈ ਕਰੀ ਜਾਏਗੀ