Sangrur news: ਸੂਬੇ ਵਿੱਚ ਜਿਸ ਤਰੀਕੇ ਨਾਲ ਨਸ਼ਾ ਵੱਧ ਰਿਹਾ ਹੈ ਉਸ ਦੀ ਇੱਕ ਮੂੰਹ ਬੋਲ ਦੀ ਤਸਵੀਰ ਸੰਗਰੂਰ ਤੋਂ ਸਾਹਮਣੇ ਆਈ ਹੈ। ਦੱਸ ਦਈਏ ਸੰਗਰੂਰ ਦੇ ਉੱਪਲੀ ਭਰੂਰ ਰੇਲਵੇ ਟਰੈਕ ਦੇ ਉੱਤੇ ਅਤੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਰੇਲਵੇ ਓਵਰ ਬ੍ਰਿਜ ਦੇ ਥੱਲ੍ਹੇ ਕੁਝ ਨੌਜਵਾਨ ਨਸ਼ੇ ਦੇ ਟੀਕੇ ਲਾਉਂਦੇ ਨਜ਼ਰ ਆਏ ਹਨ।


ਇਸ ਦੀ ਵੀਡੀਓ ਰਸਤੇ ‘ਚੋਂ ਲੰਘ ਰਹੇ ਇੱਕ ਵਿਅਕਤੀ ਨੇ ਬਣਾਈ ਹੈ ਜਿਸ ਵਿੱਚ ਦੋ ਮੁੰਡੇ ਨਸ਼ੇ ਦਾ ਟੀਕਾ ਭਰ ਕੇ ਆਪਣੀਆਂ ਬਾਹਾਂ ਅਤੇ ਡੌਲਿਆਂ ਵਿੱਚ ਲਾ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੁਲਿਸ ਟੀਮ ਮੌਕੇ ‘ਤੇ ਪਹੁੰਚੀ।


ਜਦੋਂ ਉੱਥੇ ਜਾ ਕੇ ਦੇਖਿਆ ਤਾਂ ਰੇਲਵੇ ਟਰੈਕ ਦੇ ਨੇੜੇ ਨਸ਼ੇ ਦੇ ਤੌਰ ਉੱਤੇ ਵਰਤੀਆਂ ਸਰਿੰਜਾਂ ਪਾਈਆਂ ਗਈਆਂ ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਇਸ ਜਗ੍ਹਾ ਉੱਤੇ ਆ ਕੇ ਨਸੇੜੀ ਨਸ਼ੇ ਦੇ ਟੀਕੇ ਲਾਉਂਦੇ ਹਨ ਕਿਉਂਕਿ ਇਹ ਜਗ੍ਹਾ ਸੁਨਸਾਨ ਹੈ ਸ਼ਹਿਰ ਅਤੇ ਪਿੰਡਾਂ ਤੋਂ ਥੋੜੀ ਦੂਰ ਹੈ। ਪੁਲਿਸ ਵੱਲੋਂ ਇਸ ਇਲਾਕੇ ਵਿੱਚ ਚੌਕਸੀ ਵਧਾਈ ਗਈ ਹੈ ਪਰ ਹਾਲੇ ਤੱਕ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਜਾਂ ਫਿਰ ਕਿਸੇ ਹੋਰ ਦਾ ਕੁਝ ਪਤਾ ਨਹੀਂ ਲੱਗ ਸਕਿਆ। ਸਿਰਫ ਮੌਕੇ ਤੋਂ ਨਸ਼ੇ ਦੇ ਤੌਰ ‘ਤੇ ਵਰਤੀਆਂ ਗਈਆਂ ਖਾਲੀ ਸਰਿੰਜਾ ਬਰਾਮਦ ਹੋਈਆਂ ਹਨ।


ਇਹ ਵੀ ਪੜ੍ਹੋ: Amritsar news: ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕੇਮਟੀ ਦੀ ਹੋਈ ਬੈਠਕ, ਬੰਦੀ ਸਿੰਘਾਂ ਦੀ ਰਿਹਾਈ ਲਈ 20 ਦਸੰਬਰ ਨੂੰ ਦਿੱਲੀ ‘ਚ ਪ੍ਰਦਰਸ਼ਨ ਕਰੇਗੀ ਕਮੇਟੀ


ਵੀਡੀਓ ਬਣਾਉਣ ਵਾਲੇ ਸ਼ਖਸ ਨੇ ਦੱਸਿਆ ਕਿ ਉਹ ਹਾਈਵੇ ਦੇ ਉੱਪਰੋਂ ਜਾ ਰਿਹਾ ਸੀ ਤਾਂ ਅਚਾਨਕ ਥੱਲ੍ਹੇ ਦੋ ਮੁੰਡੇ ਨਸ਼ੇ ਦੇ ਟੀਕੇ ਲਾ ਰਹੇ ਸੀ ਜਿਸ ਦੀ ਉਨ੍ਹਾਂ ਨੇ ਵੀਡੀਓ ਬਣਾਈ ਕਿਉਂਕਿ ਉਹ ਚਾਹੁੰਦੇ ਹਨ ਕਿ ਪੰਜਾਬ ਦਾ ਨੌਜਵਾਨ ਨਸਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲੇ।


ਇਸ ਲਈ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਪੁਲਿਸ ਨੂੰ ਦਿੱਤੀ ਕਿਹਾ ਕਿ ਇੱਥੇ ਚੌਕਸੀ ਵਧਾਈ ਜਾਵੇ ਤਾਂ ਜੋ ਸੁਨਸਾਨ ਥਾਵਾਂ ਉੱਤੇ ਇਕੱਠੇ ਹੋ ਕੇ ਮੁੰਡੇ ਨਸ਼ੇ ਦੀ ਲੱਤ ਦੇ ਦਲਦਲ ਵਿੱਚ ਨਾ ਪੈਣ।


ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਅਸੀਂ ਜਗ੍ਹਾ 'ਤੇ ਗਸ਼ਤ ਵਧਾਈ ਹੈ ਪਰ ਇਸ ਥਾਂ ਤੋਂ ਸਾਨੂੰ ਨਸ਼ੇ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਸਰਿੰਜਾਂ ਮਿਲੀਆਂ ਹਨ। ਅਸੀਂ ਹੁਣ ਇੱਥੇ ਪਹਿਰਾ ਦੇਵਾਂਗੇ, ਜੇਗਰ ਕੋਈ ਇੱਥੇ ਨਸ਼ਾ ਵੇਚਦਾ ਪਾਇਆ ਗਿਆ ਤਾਂ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। 


ਇਹ ਵੀ ਪੜ੍ਹੋ: Amritsar News: ਸ੍ਰੀ ਦਰਬਾਰ ਸਾਹਿਬ ਦੇ ਕਾਊਂਟਰ ਚੋਂ ਚੋਰੀ ਕਰਨ ਵਾਲੇ 4 ਦੋਖੀ ਦਿੱਲੀ ਤੋਂ ਗ੍ਰਿਫ਼ਤਾਰ