Jalandhar news: ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਕਾਫੀ ਨਿਸ਼ਾਨੇ ਸਾਧੇ।


ਇਨਵੈਸਟਰਸ ਸਮਿਟ ਨੂੰ ਲੈ ਕੇ ਸਾਧੇ ਨਿਸ਼ਾਨੇ


ਪੰਜਾਬ ਵਿੱਚ ਕਰਵਾਏ ਜਾ ਰਹੇ 2 ਦਿਨਾਂ ਇਨਵੈਸਟਰਸ ਸਮਿਟ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਵਪਾਰੀਆਂ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਹਨ, ਉੱਥੇ ਹੀ ਲੋਕ ਪੰਜਾਬ ਨੂੰ ਛੱਡ ਕੇ ਦੂਜੇ ਸੂਬੇ ਵਿੱਚ ਇੰਡਸਟਰੀ ਲਾਉਣ ਜਾ ਰਹੇ ਹਨ। ਪਰ ਆਮ ਆਦਮੀ ਪਾਰਟੀ ਨੇ ਆਪਣੀ ਐਡਵਰਟਾਈਸਮੈਂਟ ਕਰਵਾ ਕੇ ਵੱਡੇ-ਵੱਡੇ ਦਾਅਵੇ ਕਰ ਦੇਣੇ ਹਨ ਕਿ ਪੰਜਾਬ ਵਿੱਚ ਕਰੋੜਾਂ ਦਾ ਇਨਵੈਸਟਮੈਂਟ ਹੋ ਰਹੀ ਹੈ, ਜਦ ਕਿ ਪੰਜਾਬ ਹੁਣ ਬਿਜਲੀ ਸੰਕਟ ਦਾ ਵੀ ਸਾਹਮਣਾ ਕਰਨ ਵਾਲਾ ਹੈ।


ਇਹ ਵੀ ਪੜ੍ਹੋ: USA ਤੋਂ ਕਤਲ ਕਰਨ ਦਾ ਆਦੇਸ਼, ਐਮਪੀ ਤੋਂ ਖਰੀਦੇ ਹਥਿਆਰ, ਕਤਲ ਕਰਨ ਤੋਂ ਪਹਿਲਾਂ ਹੀ ਹੋਇਆ ਗ੍ਰਿਫ਼ਤਾਰ, ਜਾਣੋ


'ਪੰਜਾਬ ਸਰਕਾਰ ਕੇਂਦਰ ਦੇ ਪੈਸੇ ਨੂੰ ਕਿਸੇ ਹੋਰ ਪਾਸੇ ਲਾ ਰਹੀ ਹੈ'


ਉੱਥੇ ਹੀ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਕਿ ਕੇਂਦਰ ਸਰਕਾਰ ਨੇ ਐਨ.ਐਚ.ਐਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੰਮ ਕਰਨ ਕਿਹਾ ਹੈ, ਨਹੀਂ ਤਾਂ ਫੰਡ ਰੋਕ ਦਿੱਤੇ ਜਾਣਗੇ। ਇਸ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਪਹਿਲਾਂ ਹੀ ਪਤਾ ਸੀ ਕਿ ਕੇਂਦਰ ਸਰਕਾਰ ਇਹ ਪੈਸੇ ਕਿਸੇ ਹੋਰ ਕੰਮ ਲਈ ਭੇਜ ਰਹੀ ਹੈ ਅਤੇ ਇਹ ਲੋਕ ਕਿਸੇ ਹੋਰ ਪਾਸੇ ਵਰਤ ਰਹੇ ਹਨ। ਹੁਣ ਇਨ੍ਹਾਂ ਦੀ ਚੋਰੀ ਫੜੀ ਗਈ ਹੈ। ਪੰਜਾਬ ਵਿੱਚ ਸਾਰਾ ਨਿਵੇਸ਼ ਅਕਾਲੀ ਦਲ ਦੇ ਸਮੇਂ ਹੀ ਕੀਤਾ ਗਿਆ ਹੈ।


ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਵਿਖੇ ਆਪਸ ‘ਚ ਭਿੜੇ ਨੌਜਵਾਨ , 2 ਗੰਭੀਰ ਜਖ਼ਮੀ , ਇੱਕ ਨੂੰ ਕੀਤਾ ਫ਼ਰੀਦਕੋਟ ਰੈਫ਼ਰ