After the Aam Aadmi Party came to power in Punjab, period of resignations started, Punjab Advocate General Deepinder Singh Patwalia has tendered his resignation this afternoon


Punjab Election: ਪੰਜਾਬ ਦੀ ਸੱਤਾ ਉੱਪਰ ਆਮ ਆਦਮੀ ਪਾਰਟੀ ਦੇ ਕਾਬਜ਼ ਹੋਣ ਮਗਰੋਂ ਵੱਡੇ ਅਹੁਦਿਆਂ ਉੱਪਰ ਬੈਠੇ ਅਫਸਰਾਂ ਦਾ ਸਾਹ ਸੁੱਕੇ ਹੋਏ ਹਨ। ਇਸ ਵਾਰ ਬਿੱਲਕੁੱਲ ਨਵੀਂ ਪਾਰਟੀ ਦੇ ਸੱਤਾ ਵਿੱਚ ਆਉਣ ਕਰਕੇ ਵੱਡਾ ਪ੍ਰਸ਼ਾਸਨਿਕ ਫੇਰ-ਬਦਲ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੇ ਲੀਡਰਾਂ ਨਾਲ ਨੇੜਤਾ ਬਣਾ ਕੇ ਮਲਾਈ ਖਾਣ ਵਾਲੇ ਕਈ ਅਫਸਰਾਂ ਨੂੰ ਹੁਣ ਖੁੱਡੇ ਲਾਈਨ ਲੱਗਣਾ ਪੈ ਸਕਦਾ ਹੈ।


ਉਧਰ, ਸੱਤਾ ਬਦਲਦਿਆਂ ਹੀ ਅਸਤੀਫਿਆਂ ਦੀ ਦੌਰ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਟਵਾਲੀਆ ਨੇ ਅੱਜ ਦੁਪਹਿਰ ਆਪਣਾ ਅਸਤੀਫਾ ਦੇ ਦਿੱਤਾ ਹੈ। ਵਿਧਾਨ ਸਭਾ ਚੋਣਾਂ ਵਿਚ ਸੱਤਾਧਾਰੀ ਕਾਂਗਰਸ ਦੀ ਕਰਾਰੀ ਹਾਰ ਤੋਂ ਇਕ ਦਿਨ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਪੰਜਾਬ ਦੇ ਰਾਜਪਾਲ ਨੂੰ ਲਿਖੇ ਆਪਣੇ ਪੱਤਰ ਵਿੱਚ ਪਟਵਾਲੀਆ ਨੇ ਲਿਖਿਆ, ‘ਲੰਮੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਆਪਣਾ ਅਸਤੀਫਾ ਦਿੰਦਾ ਹਾਂ।’


ਸੂਤਰਾਂ ਮੁਤਾਬਕ 'ਆਪ' ਦੇ ਸੱਤਾ ਵਿੱਚ ਆਉਣ ਮਗਰੋਂ ਵੱਡੇ ਪ੍ਰਸ਼ਾਸਨਿਕ ਰੱਦੋ-ਬਦਲ ਦੇ ਚਰਚੇ ਸ਼ੁਰੂ ਹੋ ਗਏ ਹਨ। 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਖੁਦ ਵੱਡੇ ਅਫਸਰ ਰਹੇ ਹਨ ਤੇ ਉਹ ਸਭ ਬਾਰੀਕੀਆਂ ਜਾਣਦੇ ਹਨ। ਕੇਜਰੀਵਾਲ ਪੰਜਾਬ ਵਿੱਚ ਸਾਫ਼ ਸੁਥਰਾ ਪ੍ਰਸ਼ਾਸਨ ਦੇ ਕੇ ਉਸ ਮਾਡਲ ਨੂੰ ਦੇਸ਼ ਦੇ ਦੂਜੇ ਸੂਬਿਆਂ ਲਈ ਪੇਸ਼ ਕਰਨਾ ਚਾਹੁੰਦੇ ਹਨ। ਇਸ ਲਈ ਉਹ ਸੂਬੇ ਲਈ ਇਮਾਨਦਾਰ ਅਧਿਕਾਰੀਆਂ ਦੀ ਟੀਮ ਚੁਨਣਾ ਚਾਹੁੰਦੇ ਹਨ।


ਇਹ ਵੀ ਚਰਚਾ ਹੈ ਕਿ ਚੰਡੀਗੜ੍ਹ• ਕੇਂਦਰੀ ਪ੍ਰਸ਼ਾਸਨ ਵਿੱਚ ਸਲਾਹਕਾਰ ਰਹੇ ਵਿਜੇ ਦੇਵ ਜੋ ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ ਤੇ ਆਈਏਐਸ ਤੋਂ ਛੇਤੀ ਸੇਵਾ ਮੁਕਤ ਹੋਣ ਵਾਲੇ ਹਨ, ਨੂੰ ਵੀ ਪੰਜਾਬ 'ਚ ਕਿਸੇ ਅਹਿਮ ਨਿਯੁਕਤੀ ਲਈ ਲਿਆਂਦਾ ਜਾ ਸਕਦਾ ਹੈ। ਕੇਜਰੀਵਾਲ ਭਾਰਤੀ ਰੈਵਿਨਿਉ ਸਰਵਿਸ ਦੇ ਇੱਕ ਅਧਿਕਾਰੀ ਨੂੰ ਵੀ ਪੰਜਾਬ ਲਿਆ ਸਕਦੇ ਹਨ ਪਰ ਸਪਸ਼ਟ ਹੈ ਕਿ ਨਵੀਂ ਸਰਕਾਰ ਜ਼ਿਲ੍ਹਾ ਪੱਧਰ ਤੇ ਸਕੱਤਰੇਤ ਪੱਧਰ 'ਤੇ ਕਾਫ਼ੀ ਰੱਦੋ ਬਦਲ ਕਰੇਗੀ।


ਇਹ ਵੀ ਪੜ੍ਹੋ: Punjab Election Result 2022: ਚੰਨੀ ਸਮੇਤ ਨੇ ਪੰਜਾਬ 'ਚ 'ਆਪ' ਦੀ ਹਨ੍ਹੇਰੀ 'ਚ ਉੱਡੇ ਵੱਡੇ-ਵੱਡੇ ਦਿੱਗਜ, ਵੇਖੋ ਤਸਵੀਰਾਂ