Up Elections 2022:ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਆਪਣੇ ਟਵਿੱਟਰ ਹੈਂਡਲ 'ਤੇ ਇੱਕ ਟਵੀਟ 'ਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਯੂਪੀ, ਬਿਹਾਰ ਦੇ ਲੋਕਾਂ ਨੂੰ ਸਟੇਜ ਤੋਂ ਜ਼ਲੀਲ ਕਰਦੇ ਹਨ ਤੇ ਪ੍ਰਿਅੰਕਾ ਵਾਡਰਾ ਉਨ੍ਹਾਂ ਕੋਲ ਖੜ੍ਹ ਕੇ ਹੱਸ ਰਹੀ ਹੈ, ਤਾੜੀਆਂ ਵਜਾ ਰਹੀ ਹੈ।



ਉਨ੍ਹਾਂ ਸਵਾਲ ਕੀਤਾ ਕਿ ਕੀ ਅਜਿਹੀ ਕਾਂਗਰਸ ਯੂਪੀ ਤੇ ਦੇਸ਼ ਦਾ ਵਿਕਾਸ ਕਰੇਗੀ? ਲੋਕਾਂ ਨੂੰ ਆਪਸ ਵਿੱਚ ਲੜਾ ਕੇ? ਦਰਅਸਲ, ਅਮਿਤ ਮਾਲਵੀਆ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁੱਖ ਮੰਤਰੀ ਚੰਨੀ ਦੇ ਨਾਲ ਸਟੇਜ 'ਤੇ ਖੜ੍ਹੀ ਹੈ।

ਚੰਨੀ ਨੇ ਯੂਪੀ ਬਿਹਾਰ 'ਤੇ ਦਿੱਤਾ ਵਿਵਾਦਤ ਬਿਆਨ
ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਿਅੰਕਾ ਦੇ ਨਾਲ ਖੜ੍ਹੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਪ੍ਰਿਅੰਕਾ ਪੰਜਾਬੀਆਂ ਦੀ ਨੂੰਹ ਹੈ, ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ, ਜਿਹੜੇ ਲੋਕ ਇੱਥੇ ਯੂਪੀ, ਬਿਹਾਰ ਤੇ ਦਿੱਲੀ ਤੋਂ ਆ ਕੇ ਇੱਥੇ ਰਾਜ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸਫਲ ਨਹੀਂ ਹੋਣ ਦੇਣਾ। ਇਸ 'ਤੇ ਮਾਲਵੀਆ ਨੇ ਟਵੀਟ ਕਰਕੇ ਕਾਂਗਰਸ ਪਾਰਟੀ ਨੂੰ ਸਵਾਲ ਪੁੱਛਿਆ ਹੈ।







ਪੰਜ ਪੜਾਵਾਂ ਦੀਆਂ ਚੋਣਾਂ ਅਜੇ ਬਾਕੀ -
ਜ਼ਿਕਰਯੋਗ ਹੈ ਕਿ ਯੂਪੀ 'ਚ ਚੋਣਾਂ ਦੇ ਅਜੇ ਪੰਜ ਪੜਾਅ ਬਾਕੀ ਹਨ। ਸਿਆਸੀ ਪਾਰਟੀਆਂ ਇਸ ਸਬੰਧੀ ਕਿਸੇ ਵੀ ਆਗੂ ’ਤੇ ਦੋਸ਼ ਲਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ। ਯੂਪੀ ਵਿੱਚ 20 ਫਰਵਰੀ ਨੂੰ ਤੀਜੇ ਪੜਾਅ ਲਈ ਵੋਟਿੰਗ ਹੋਣੀ ਹੈ।

ਯੂਪੀ ਦੇ ਤਿੰਨ ਹਿੱਸਿਆਂ ਅਵਧ, ਪੱਛਮੀ ਯੂਪੀ ਅਤੇ ਬੁੰਦੇਲਖੰਡ ਵਿੱਚ ਚੋਣਾਂ ਹਨ। ਤੀਜੇ ਪੜਾਅ ਵਿੱਚ ਪੱਛਮੀ ਯੂਪੀ ਦੇ ਪੰਜ ਜ਼ਿਲ੍ਹੇ ਫ਼ਿਰੋਜ਼ਾਬਾਦ, ਮੈਨਪੁਰੀ, ਏਟਾ, ਕਾਸਗੰਜ ਅਤੇ ਹਾਥਰਸ ਵਿੱਚ 19 ਵਿਧਾਨ ਸਭਾ ਸੀਟਾਂ ਹਨ। ਅਵਧ ਖੇਤਰ ਦੇ 6 ਜ਼ਿਲ੍ਹੇ ਹਨ ਜਿਨ੍ਹਾਂ ਦੀਆਂ 27 ਵਿਧਾਨ ਸਭਾ ਸੀਟਾਂ ਹਨ ਅਤੇ ਬੁੰਦੇਲਖੰਡ 'ਚ 13 ਵਿਧਾਨ ਸਭਾ ਸੀਟਾਂ ਹਨ।


 ਇਹ ਵੀ ਪੜ੍ਹੋ: Punjab Elections 2022: ਚੋਣਾਂ ਤੋਂ ਚਾਰ ਦਿਨ ਪਹਿਲਾਂ ਕਾਂਗਰਸ ਨੂੰ ਝਟਕਾ, 'ਆਪ' ਨੇ ਲਾਈ ਵੱਡੀ ਸੰਨ੍ਹ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904