Punjab Election 2022: What are the reasons for low turnout in Punjab, who will benefit and who will suffer? Know the opinion of election experts


ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


Punjab Election: ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਵੋਟਿੰਗ ਤੋਂ ਬਾਅਦ ਹੁਣ ਚੋਣ ਨਤੀਜਿਆਂ ਦੀ ਉਡੀਕ ਹੈ, ਜੋ 10 ਮਾਰਚ ਨੂੰ ਆਉਣੇ ਹਨ। ਵੋਟਾਂ ਪੈਣ ਤੋਂ ਬਾਅਦ ਹਰ ਸਿਆਸੀ ਪਾਰਟੀ ਆਪਣੀ ਜਿੱਤ ਦੇ ਦਾਅਵੇ ਕਰ ਰਹੀ ਹੈ ਪਰ 2017 ਦੇ ਮੁਕਾਬਲੇ ਇਸ ਵਾਰ ਪਿਛਲੀਆਂ ਚੋਣਾਂ ਨਾਲੋਂ 7 ਫੀਸਦੀ ਘੱਟ ਮਤਦਾਨ ਹੋਣ ਕਾਰਨ ਸਰਕਾਰ ਨੂੰ ਲੈ ਕੇ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਹਨ। 2017 'ਚ ਜਿੱਥੇ 77.40 ਫੀਸਦੀ ਵੋਟਿੰਗ ਹੋਈ ਸੀ, ਉੱਥੇ ਇਸ ਵਾਰ ਸਿਰਫ 70 ਫੀਸਦੀ ਵੋਟਿੰਗ ਹੋਈ।


ਪੰਜਾਬ 'ਚ ਘੱਟ ਵੋਟਿੰਗ ਦੇ ਨਾਲ ਹੀ ਨਾਲ ਹੀ ਹੁਣ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਦੇ ਦਾਅਵੇ ਖੋਖਲੇ ਨਜ਼ਰ ਆਉਂਦੇ ਜਾਪਦੇ ਹਨ। ਜੇਕਰ ਵੋਟਿੰਗ ਦੇ ਰੁਝਾਨ ਤੇ ਚੋਣ ਵਿਸ਼ਲੇਸ਼ਕਾਂ ਦੀਆਂ ਟਿੱਪਣੀਆਂ 'ਤੇ ਨਜ਼ਰ ਮਾਰੀਏ ਤਾਂ ਪੰਜਾਬ 'ਚ ਤ੍ਰਿਕੋਣੀ ਵਿਧਾਨ ਸਭਾ ਬਣਨ ਦੀ ਸੰਭਾਵਨਾ ਹੈ। ਅਸਲ ਚੋਣ ਨਤੀਜੇ ਤਾਂ 10 ਮਾਰਚ ਦੀ ਤਰੀਕ ਹੀ ਦੱਸੇਗਾ ਪਰ ਇਸ ਤੋਂ ਪਹਿਲਾਂ ਵੋਟਾਂ ਦੇ ਰੁਝਾਨ ਸਬੰਧੀ ਨਤੀਜਿਆਂ ਦਾ ਅੰਦਾਜ਼ਾ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।


ਚੋਣ ਮਾਹਰਾਂ ਦਾ ਕਹਿਣਾ ਹੈ ਕਿ 2017 ਦੇ ਮੁਕਾਬਲੇ ਇਸ ਵਾਰ ਘੱਟ ਵੋਟਿੰਗ ਹੋਈ ਹੈ। ਸਿਆਸੀ ਪਾਰਟੀਆਂ ਦੀ ਵੱਡੀ ਚਿੰਤਾ ਸਾਲ 2017 ਵਿੱਚ ਜਿੱਤੀਆਂ ਸੀਟਾਂ ਦੇ ਨੁਕਸਾਨ ਨੂੰ ਲੈ ਕੇ ਹੈ। ਦੱਸ ਦਈਏ ਕਿ 2017 ਵਿੱਚ ਜਿਹੜੀਆਂ ਸੀਟਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਜਿੱਤੀਆਂ ਸੀ, ਉਨ੍ਹਾਂ ਵਿੱਚ ਹਰੇਕ ਪਾਰਟੀ ਨੂੰ ਪੰਜ ਫੀਸਦੀ ਤੋਂ ਵੱਧ ਦਾ ਨੁਕਸਾਨ ਹੋਇਆ ਹੈ।


ਦੱਸ ਦਈਏ ਕਿ ਪਿਛਲੀ ਵਾਰ ਕਾਂਗਰਸ ਨੇ ਮਾਲਵਾ ਖੇਤਰ ਵਿੱਚ 40 ਸੀਟਾਂ ਜਿੱਤੀਆਂ ਸੀ, ਪਰ ਇਸ ਵਾਰ ਇਨ੍ਹਾਂ ਹੀ ਸੀਟਾਂ ’ਤੇ ਪੰਜ ਫੀਸਦੀ ਤੋਂ ਵੱਧ ਵੋਟਾਂ ਦੇ ਨੁਕਸਾਨ ਦਾ ਖਦਸ਼ਾ ਹੈ। ਆਮ ਆਦਮੀ ਪਾਰਟੀ ਨੇ ਇਸ ਖੇਤਰ ਤੋਂ ਕੁੱਲ 20 ਵਿੱਚੋਂ 18 ਸੀਟਾਂ ਜਿੱਤੀਆਂ ਸੀ। ਇਸ ਵਾਰ ਇਨ੍ਹਾਂ 'ਚੋਂ ਘੱਟੋ-ਘੱਟ 14 ਸੀਟਾਂ 'ਤੇ ਉਸ ਨੂੰ ਪੰਜ ਫੀਸਦੀ ਤੋਂ ਵੱਧ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਤਾਂ ਇਸ ਨੇ ਪਿਛਲੀ ਵਾਰ ਇਸ ਖੇਤਰ ਵਿੱਚ ਅੱਠ ਸੀਟਾਂ ਜਿੱਤੀਆਂ ਸੀ ਤੇ ਇਨ੍ਹਾਂ ਵਿੱਚੋਂ ਸੱਤ ਵਿੱਚ ਵੋਟਾਂ ਦਾ ਨੁਕਸਾਨ ਹੋ ਸਕਦਾ ਹੈ।


ਹੈਰਾਨ ਕਰਨ ਵਾਲੇ ਹੋਣਗੇ ਵਿਧਾਨ ਸਭਾ ਚੋਣਾਂ ਦੇ ਨਤੀਜੇ


ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ। ਵੋਟਿੰਗ ਦੇ ਰੁਝਾਨਾਂ ਤੋਂ ਸਾਫ਼ ਹੈ ਕਿ ਜੇਕਰ ਚੋਣ ਮੁੱਦੇ ਰਹਿਤ ਹੋਈ, ਪ੍ਰਭਾਵਸ਼ਾਲੀ ਸਿਆਸੀ ਵਿਚਾਰਧਾਰਾ ਨਾ ਹੋਵੇ ਤਾਂ ਵੋਟਰਾਂ ਵਿੱਚ ਫੁੱਟ ਪੈ ਸਕਦੀ ਹੈ।



ਇਹ ਵੀ ਪੜ੍ਹੋ: ਯੂਕਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਏਅਰ ਇੰਡੀਆ ਦਾ ਰੈਸਕਿਊ ਆਪ੍ਰੇਸ਼ਨ ਸ਼ੁਰੂ, ਕੁਝ ਹੀ ਦੇਰ 'ਚ ਪਹੁੰਚੇਗਾ ਕੀਵ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904