Election Result 2022: ਉੱਤਰਾਖੰਡ ਵਿੱਚ ਭਾਜਪਾ ਜ਼ਬਰਦਸਤ ਜਿੱਤ ਵੱਲ ਵਧ ਰਹੀ ਹੈ ਪਰ ਰਾਜ ਦੀਆਂ ਸਿਆਸੀ ਚੋਣਾਂ ਵਿੱਚ ਵੱਡੀ ਉਥਲ-ਪੁਥਲ ਹੋਈ ਹੈ। ਸੂਬੇ ਦੇ ਮੌਜੂਦਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਆਪਣੀ ਸੀਟ ਨਹੀਂ ਬਚਾ ਸਕੇ ਹਨ।
ਪੁਸ਼ਕਰ ਸਿੰਘ ਧਾਮੀ ਨੂੰ ਖਟੀਮਾ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਹ 6951 ਵੋਟਾਂ ਨਾਲ ਹਾਰੇ ਹਨ। ਪੁਸ਼ਕਰ ਸਿੰਘ ਧਾਮੀ ਨੂੰ ਸਿਰਫ਼ 33175 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੇ ਭੁਵਨ ਚੰਦਰ ਕਾਪਰੀ ਨੂੰ 40175 ਵੋਟਾਂ ਮਿਲੀਆਂ ਹਨ।
ਹੁਣ ਤੱਕ ਆਏ ਚੋਣਾਂ ਦੇ ਰੁਝਾਨਾਂ ਤੇ ਨਤੀਜਿਆਂ 'ਚ ਭਾਰਤੀ ਜਨਤਾ ਪਾਰਟੀ 49 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਿਸ 'ਚ ਕੁਝ ਸੀਟਾਂ ਦੇ ਚੋਣ ਨਤੀਜੇ ਐਲਾਨੇ ਜਾ ਚੁੱਕੇ ਹਨ। ਸੂਬੇ 'ਚ ਭਾਜਪਾ ਜ਼ਬਰਦਸਤ ਬਹੁਮਤ ਵੱਲ ਵਧ ਰਹੀ ਹੈ।
ਕਿਸ ਨੂੰ ਕਿੰਨੀਆਂ ਸੀਟਾਂ
ਭਾਜਪਾ ਨੇ ਰੁਝਾਨਾਂ ਤੇ ਨਤੀਜਿਆਂ ਵਿੱਚ ਬਹੁਮਤ ਲਈ ਲੋੜੀਂਦੀਆਂ 36 ਸੀਟਾਂ ਦਾ ਅੰਕੜਾ ਪਾਰ ਕਰ ਲਿਆ ਹੈ। ਭਾਜਪਾ ਹੁਣ ਤੱਕ 49 ਸੀਟਾਂ 'ਤੇ ਅੱਗੇ ਹੈ। ਦੂਜੇ ਪਾਸੇ ਕਾਂਗਰਸ 18 ਸੀਟਾਂ 'ਤੇ ਅੱਗੇ ਹੈ। ਇਸ ਤੋਂ ਇਲਾਵਾ ਬਾਕੀ ਸੀਟਾਂ ਦੂਜਿਆਂ ਦੇ ਖਾਤੇ ਵਿੱਚ ਜਾਂਦੀਆਂ ਨਜ਼ਰ ਆ ਰਹੀਆਂ ਹਨ।
ਉਧਰ ਉੱਤਰਾਖੰਡ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਇੱਥੇ ਲਾਲਕੁਆਂ ਵਿਧਾਨ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਸੀਐਮ ਹਰੀਸ਼ ਰਾਵਤ ਚੋਣ ਹਾਰ ਗਏ ਹਨ। ਹਾਲਾਂਕਿ ਹਰਿਦੁਆਰ 'ਚ ਉਨ੍ਹਾਂ ਦੀ ਬੇਟੀ ਅਨੁਪਮਾ ਰਾਵਤ ਲੀਡ ਲੈ ਕੇ ਰਹੀ ਹੈ। ਇਸ ਤੋਂ ਪਹਿਲਾਂ ਹਰੀਸ਼ ਰਾਵਤ ਲੋਕ ਸਭਾ ਚੋਣਾਂ ਵਿੱਚ ਵੀ ਆਪਣੀ ਸੀਟ ਹਾਰ ਗਏ ਸਨ।
ਉਦੋਂ ਉਹ ਕਾਂਗਰਸ ਦੀ ਟਿਕਟ 'ਤੇ ਨੈਨੀਤਾਲ-ਊਧਮ ਸਿੰਘ ਨਗਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ 'ਚ ਸਨ। ਇਸ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਪਾਰਟੀ ਵੱਲੋਂ ਦੋ ਵਿਧਾਨ ਸਭਾ ਸੀਟਾਂ ਹਰਿਦੁਆਰ ਦਿਹਾਤੀ ਅਤੇ ਕਿੱਛਾ ਤੋਂ ਚੋਣ ਲੜੇ ਸਨ ਪਰ ਫਿਰ ਵੀ ਉਹ ਦੋਵੇਂ ਸੀਟਾਂ ਹਾਰ ਗਏ ਸਨ।
ਇਹ ਵੀ ਪੜ੍ਹੋ : Punjab Election Result: ਪੰਜਾਬ 'ਚ ਵੱਡੀ ਜਿੱਤ 'ਤੇ ਬੋਲੇ ਅਰਵਿੰਦ ਕੇਜਰੀਵਾਲ, ਮੈਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਜਨਤਾ ਨੇ ਦਿੱਤਾ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490