ਮੁੰਬਈ: ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਚੈਲੇਂਜ ਸ਼ੁਰੂ ਹੋ ਜਾਂਦਾ ਹੈ। ਹੁਣ ਸੋਸ਼ਲ ਮੀਡੀਆ ‘ਤੇ “#10yearchallenge” ਜ਼ਬਰਦਸਤ ਤਰੀਕੇ ਨਾਲ ਟ੍ਰੈਂਡ ਕਰ ਰਿਹਾ ਹੈ। ਇਸ ‘ਚ ਸਟਾਰਸ ਤੋਂ ਲੈ ਕੇ ਆਮ ਲੋਕ ਸਭ ਆਪਣੀ ਅੱਜ ਤੋਂ 10 ਸਾਲ ਪੁਰਾਣੀ ਤੇ ਹੁਣ ਦੀ ਤਸਵੀਰ ਦਾ ਕੋਲਾਜ਼ ਬਣਾ ਕੇ ਸ਼ੇਅਰ ਕਰ ਰਹੇ ਹਨ। ਇਸ ਦਾ ਮਕਸਦ ਤਬਦੀਲੀ ਦਿਖਾਉਣਾ ਹੈ।
ਇਸ ਚੈਲੇਂਜ ‘ਚ ਹਾਲੀਵੁੱਡ ਤੇ ਬਾਲੀਵੁੱਡ ਦੇ ਸਟਾਰਸ ਸ਼ਾਮਲ ਹਨ। ਜਿੱਥੇ ਇਸ ‘ਚ ਅਨਿਲ ਕਪੂਰ ਤੇ ਪ੍ਰਿਅੰਕਾ ਚੋਪੜਾ ਜਿਹੇ ਸਟਾਰਸ ਵੀ ਸ਼ਾਮਲ ਹਨ। ਇਸ ਚੈਲੇਂਜ ‘ਚ ਸੋਸ਼ਲ ਮੀਡੀਆ ‘ਤੇ ਮੀਮਸ ਵੀ ਜੰਮ ਕੇ ਬਣ ਰਹੇ ਹਨ। ਇਨ੍ਹਾਂ ‘ਚ ਬਾਲੀਵੁੱਡ ਸਟਾਰਸ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ।
ਇਸ ਲਿਸਟ ‘ਚ ਦੇਸੀ ਗਰਲ ਦਾ ਵੀ ਮਜ਼ਾਕ ਬਣ ਰਿਹਾ ਹੈ। ਹਾਲ ਹੀ ‘ਚ ਪ੍ਰਿਅੰਕਾ ਨੇ ਆਪਣੇ ਤੋਂ 15 ਸਾਲ ਛੋਟੇ ਬੁਆਏਫ੍ਰੈਂਡ ਨਿੱਕ ਜੋਨਸ ਨਾਲ ਵਿਆਹ ਕੀਤਾ ਹੈ। ਇਸ ਚੈਲੇਂਜ ਰਾਹੀਂ ਅੱਜ ਤੋਂ 10 ਸਾਲ ਪਹਿਲਾਂ ਨਿੱਕ, ਪ੍ਰਿਅੰਕਾ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ‘ਚ ਦਿਖਾਈ ਦੇ ਰਿਹਾ ਹੈ ਕਿ ਪ੍ਰਿਅੰਕਾ ਮਿਸ ਵਰਲਡ ਬਣੀ ਸੀ ਤਾਂ ਉਸ ਸਮੇਂ ਨਿੱਕ ਕਾਫੀ ਯੰਗ ਸੀ।
ਇਹ ਚੈਲੇਂਜ ਸਟਾਰਸ ਦੇ ਨਾਲ ਨਾਲ ਆਮ ਲੋਕਾਂ ‘ਤੇ ਵੀ ਸਿਰ ਚੜ੍ਹ ਬੋਲ ਰਿਹਾ ਹੈ।