Highest Grossing Telugu Movies: ਦੁਨੀਆ ਭਰ ‘ਚ ਤੇਲਗੂ ਫਿਲਮਾਂ (Telugu Movies) ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਬਾਲੀਵੁੱਡ ਦੀ ਤਰ੍ਹਾਂ ਸਾਊਥ ਫਿਲਮਾਂ ਨੂੰ ਵੀ ਦੇਖਣਾ ਦਰਸ਼ਕ ਕਾਫੀ ਪਸੰਦ ਕਰਦੇ ਹਨ। ਇਹਨਾਂ ਫਿਲਮਾਂ ਦੀ ਸਟੋਰੀਲਾਈਨ ਹਰ ਵਾਰ ਫੈਨਜ਼ ਦਾ ਦਿਲ ਜਿੱਤਣ 'ਚ ਕਾਮਯਾਬ ਹੋ ਜਾਂਦੀ ਹੈ ਜਿਸਦੇ ਕਾਰਨ ਦੁਨੀਆ ਭਰ 'ਚ ਇਹ ਫਿਲਮ ਸਿਨੇਮਾਘਰਾਂ 'ਚ ਸੁਪਰਹਿੱਟ ਸਾਬਤ ਹੋਈ। ਸਾਲ 2021 ਤੇਲਗੂ ਫਿਲਮਾਂ ਲਈ ਕਾਫੀ ਚੰਗਾ ਰਿਹਾ ਹੈ। ਬੀਤੇ ਸਾਲ 'ਚ ਰੀਲੀਜ਼ ਹੋਈਆਂ ਕਈ ਤੇਲਗੂ ਫਿਲਮਾਂ ਨੇ ਧਮਾਕੇਦਾਰ ਕਮਾਈ ਕੀਤੀ ਸੀ ਅਤੇ ਹੁਣ ਵੀ ਕਰ ਰਹੀ ਹੈ। ਇਹਨਾਂ ਫਿਲਮਾਂ ਨੂੰ ਹਿੰਦੀ ਬੈਲਟ ਦੇ ਲੋਕਾਂ ਨੇ ਵੀ ਡਬਿੰਗ ‘ਚ ਦੇਖਿਆ ਹੈ। ਪੁਸ਼ਪਾ (Pushpa), ਵਕੀਲ ਸਾਹਬ (Vakeel Saab) ਜਿਹੀਆਂ ਕਈ ਤੇਲਗੂ ਫਿਲਮਾਂ ਸਾਲ 2021 ‘ਚ ਰੀਲੀਜ਼ ਹੋਈ ਹੈ। ਆਓ ਤੁਹਾਨੂੰ ਉਹਨਾਂ 5 ਫਿਲਮਾਂ ਦੇ ਬਾਰੇ ਦਸਦੇ ਹਾਂ ਜਿਹਨਾਂ ਨੇ ਦੁਨੀਆ ਭਰ ‘ਚ ਬਾਕਸ ਆਫਿਸ ‘ਤੇ ਧਮਾਲ ਮਚਾਈ ਹੈ।


ਪੁਸ਼ਪਾ ਦ ਰਾਈਜ਼


ਅਲੂ ਅਰਜੁਨ (Allu Arjun) ਅਤੇ ਰਸ਼ਮਿਕਾ ਮੰਦਾਨਾ (Rashmika Mandanna) ਦੀ ਫਿਲਮ ਪੁਸ਼ਪਾ ਦ ਰਾਈਜ਼ (Pushpa: The Rise)17 ਦਸੰਬਰ ਨੂੰ ਸਿਨੇਮਾਘਰਾਂ ‘ਚ ਰੀਲੀਜ਼ ਹੋਈ ਹੈ। ਇਸ ਫਿਲਮ ਨੇ ਰੀਲੀਜ਼ ਹੁੰਦੇ ਹੀ ਕਈ ਰਿਕਾਰਡਸ ਤੋੜ ਦਿੱਤੇ ਸਨ ਅਤੇ ਹੁਣ ਵੀ ਬੇਹਤਰੀਨ ਕਮਾਈ ਕਰ ਰਹੀ ਹੈ। ਇਹ ਫਿਲਮ ਹੁਣ ਤੱਕ ਦੁਨੀਆਭਾਰ ‘ਚ 343 ਕਰੋੜ ਦਾ ਬਿਜ਼ਨਸ ਕਰ ਚੁੱਕੀ ਹੈ ਅਤੇ ਬਲਾਕ ਬਸਟਰ ਸਾਬਤ ਹੋਈ ਹੈ। ਹੁਣ ਫਿਲਮ ਦੇ ਦੂਜੇ ਭਾਗ ਦਾ ਫੈਨਜ਼ ਨੇ ਇੰਤਜ਼ਾਰ ਸ਼ੁਰੂ ਕਰ ਦਿੱਤਾ ਹੈ ਜੋ ਇਸ ਸਾਲ ਹੀ ਰੀਲੀਜ਼ ਹੋਵੇਗਾ।


 



ਵਕੀਲ ਸਾਹਬ


ਟਾਲੀਵੁੱਡ ਸਟਾਰ ਪਵਨ ਕਲਿਆਣ (Pawan Kalyan) ਦੀ ਫਿਲਮ ਵਕੀਲ ਸਾਹਬ 8 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰੀਲੀਜ਼ ਹੋਈ ਸੀ। ਇਹ ਬਾਲੀਵੁੱਡ ਫਿਲਮ (Pink) ਦਾ ਤੇਲਗੂ ਰੀਮੇਕ ਸੀ। ਇਸ ਫਿਲਮ ‘ਚ ਪਵਨ ਕਲਿਆਣ ਵਕੀਲ ਦੇ ਕਿਰਦਾਰ ‘ਚ ਨਜ਼ਰ ਆਏ ਸਨ। ਫਿਲਮ ਨੇ ਕਾਫੀ ਤਰੀਫਾਂ ਬਟੋਰੀਆਂ ਅਤੇ ਇਸ ਨੇ ਪਹਿਲੇ ਹੀ ਹਫਤੇ ‘ਚ ਦੁਨੀਆਭਰ ‘ਚ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਸੀ। ਕੋਰੋਨਾ ਮਹਾਮਾਰੀ ਦੇ ਚਲਦਿਆਂ ਦੂਜੇ ਹਫਤੇ ‘ਚ ਫਿਲਮ ਦਾ ਕਲੈਕਸ਼ਨ ਘੱਟ ਹੋ ਗਿਆ ਸੀ ਜਿਸ ਦੇ ਚਲਦੇ ਇਸ ਨੂੰ ਫਿਰ ਓਟੀਟੀ ਪਲੈਟਫਾਰਮ ‘ਤੇ ਰੀਲੀਜ਼ ਕੀਤਾ ਸੀ।



 


ਅਖੰਡਾ


ਨੰਦਾਮੁਰੀ ਬਾਲਕ੍ਰਿਸ਼ਨ ਦੀ ਫਿਲਮ ਅਖੰਡਾ ਐਕਸ਼ਨ ਡ੍ਰਾਮਾ ਫਿਲਮ ਸੀ ਇਹ ਸਾਲ 2021 ਦੀ ਸੁਪਰਹਿੱਟ ਤੇਲਗੂ ਫਿਲਮਾਂ ਚੋਂ ਇੱਕ ਹੈ। ਇਸ ਫਿਲਮ ਨੇ ਸਿਨੇਮਾਘਰਾਂ ‘ਚ ਦੁਨੀਆਭਰ ‘ਚ ਕਰੀਬ 137 ਕਰੋੜ ਦਾ ਬਿਜ਼ਨਸ ਕੀਤਾ ਸੀ। ਇਹ ਬੀਤੇ ਸਾਲ ਦੀ ਬਲਾਕਬਸਟਰ ਫਿਲਮਾਂ ਚੋਂ ਇੱਕ ਹੈ।


 



 


ਉਪੇਨਾ


ਤੇਲਗੂ ਫਿਲਮ ਉਪੰਨਾ ਨਾਲ ਇੰਡੱਸਟਰੀ ‘ਚ ਵੈਸ਼ਣਵ ਤੇਜ ਅਤੇ ਕ੍ਰਿਤੀ ਸ਼ੇਟੀ ਨਾਲ ਡੈਬਯੂ ਕੀਤਾ ਸੀ। ਉਹਨਾਂ ਦੀ ਡੈਬਯੂ ਫਿਲਮ ਹੀ ਸੁਪਰਹਿੱਟ ਸਾਬਤ ਹੋਈ ਸੀ। ਇਸ ਫਿਲਮ ਦੀ ਕਹਾਣੀ ਆਨਰ ਕਿਲਿੰਗ ਨੂੰ ਲੈ ਕੇ ਸੀ ਜਿਸ ਨੂੰ ਦੇਖਣ ਦੇ ਬਾਅਦ ਆਡੀਐਂਸ ਹੈਰਾਨ ਰਹਿ ਗਈ ਸੀ। ਉਪੇਨਾ ਦੀ ਤਰੀਫ ਤੇਲਗੂ ਇੰਡੱਸਟਰੀ ਦੇ ਕਈ ਵੱਡੇ ਕਲਾਕਾਰਾਂ ਨੇ ਕੀਤੀ ਸੀ। ਇਸ ਫਿਲਮ ਨੇ ਕਰੀਬ 93 ਕਰੋੜ ਦਾ ਬਿਜ਼ਨਸ ਦੁਨੀਆਭਰ ‘ਚ ਕੀਤਾ ਸੀ।


 



ਜਥੀ ਰਤਨਾਲੂ


ਮਹੇਸ਼ ਬਾਬੂ ਦੇ ਡਾਇਰੈਕਸ਼ਨ ‘ਚ ਬਣੀ ਜਥੀ ਰਤਨਾਲੂ ‘ਚ ਨਵੀਨ ਪਾਲੀਸ਼ੇਟੀ ਲੀਡ ਰੋਲ ‘ਚ ਨਜ਼ਰ ਆਏ ਸਨ। ਇਹ ਇੱਕ ਕਾਮਿਕ ਡ੍ਰਾਮਾ ਫਿਲਮ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ਨੇ ਬਾਕਸ ਆਫਿਸ ‘ਤੇ ਚੰਗੀ ਕਮਾਈ ਕੀਤੀ ਸੀ। ਫਿਲਮ ਨੇ ਦੁਨੀਆ ਭਰ ‘ਚ 70 ਕਰੋੜ ਦਾ ਬਿਜ਼ਨਸ ਕੀਤਾ ਸੀ ਅਤੇ ਸੁਪਰਹਿੱਟ ਸਾਬਤ ਹੋਈ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490